ਇਤਿਹਾਸਕਾਰੀ

ਇਤਿਹਾਸਕਾਰੀ (ਅੰਗਰੇਜ਼ੀ: Historiography) ਸਰਲ ਅਰਥਾਂ ਵਿੱਚ ਇਤਿਹਾਸ ਦੇ ਸਿਧਾਂਤ ਨੂੰ ਕਿਹਾ ਜਾਂਦਾ ਹੈ। ਸ਼ਬਦ ਦੇ ਸੌੜੇ ਅਰਥਾਂ ਵਿੱਚ ਕਿਸੇ ਖਾਸ ਵਿਸ਼ੇ ਜਾਂ ਇਤਿਹਾਸਿਕ ਦੌਰ (ਜਿਵੇਂ, ਭਾਰਤ ਦਾ ਆਜ਼ਾਦੀ ਸੰਗਰਾਮ) ਲਈ ਸਮਰਪਿਤ ਇਤਿਹਾਸ ਦੇ ਖੇਤਰ ਵਿੱਚ ਖੋਜ ਦਾ ਸੰਗ੍ਰਿਹ ਹੁੰਦਾ ਹੈ। ਜਿਵੇਂ ਕਿ ਵਿਦਵਾਨ ਕੈਥੋਲਿਕ ਸੰਪ੍ਰਦਾਏ ਬਾਰੇ ਲਿਖੇ ਇਤਿਹਾਸ, ਮੁਢਲੇ ਇਸਲਾਮ ਦਾ ਇਤਿਹਾਸ, ਜਾਂ ਚੀਨ ਦੇ ਇਤਿਹਾਸ ਦੇ ਅਧਿਐਨਾਂ ਵਜੋਂ ਵਿਸ਼ੇ ਮੁੱਖ ਰੱਖ ਕੇ ਅਤੇ ਇਹਦੇ ਨਾਲੋਂ ਨਾਲ ਰਾਜਨੀਤਕ ਇਤਿਹਾਸ ਅਤੇ ਸਾਮਾਜਿਕ ਇਤਿਹਾਸ ਵਜੋਂ ਵਿਸ਼ੇਸ਼ ਦ੍ਰਿਸ਼ਟੀਕੋਣਾਂ ਅਤੇ ਸ਼ੈਲੀਆਂ ਦੇ ਰੂਪ ਵਿੱਚ ਵੀ ਚਰਚਾ ਕਰਦੇ ਹਨ। 19ਵੀਂ ਸਦੀ ਵਿੱਚ ਸ਼ੁਰੂ ਹੋਏ ਅਕਾਦਮਿਕ ਇਤਿਹਾਸ ਦੇ ਬੋਲਬਾਲੇ ਨਾਲ, ਹਿਸਟੀਰੀਓਗਰਾਫਿਕ ਸਾਹਿਤ ਦਾ ਵੱਡਾ ਕੋਸ਼ ਵਿਕਸਿਤ ਹੋ ਗਿਆ। ਆਪਣੇ ਸਮੂਹਾਂ ਅਤੇ ਆਪਣੇ ਆਪਣੇ ਰਾਸ਼ਟਰ ਰਾਜ ਨਾਲ ਵਫਾਦਾਰੀਆਂ ਤੋਂ ਇਤਿਹਾਸਕਾਰ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ ਇੱਕ ਵੱਡੀ ਬਹਿਸ ਦਾ ਸਵਾਲ ਹੈ।[1]

ਹੇਰੋਡੋਟਸ
ਸ਼ੀਜੀ ਯਾਨੀ ਇਤਹਾਸਕ ਰਿਕਾਰਡਾਂ ਦੇ ਖਰੜਿਆਂ ਦਾ ਪਹਿਲਾ ਪੰਨਾ

ਇਤਿਹਾਸ ਦਾ ਅਧਿਐਨ ਕਰਨ ਵਾਲੇ ਇੱਕ ਵਿਸ਼ੇਸ਼ ਇਤਿਹਾਸਕ ਅਨੁਸ਼ਾਸਨ ਵਜੋਂ ਇਤਿਹਾਸ ਦੇ ਵਿਗਿਆਨ ਵਜੋਂ - ਇਤਿਹਾਸਕਾਰੀ ਸ਼ਬਦ ਦਾ ਵਿਆਪਕ ਅਰਥਾਂ ਵਿੱਚ - ਪ੍ਰਯੋਗ ਹੁੰਦਾ ਹੈ। ਹਿਸਟੀਰੀਓਗਰਾਫਰ, ਇਤਿਹਾਸ ਦੇ ਸਰੋਤਾਂ, ਵਿਆਖਿਆਵਾਂ ਤੋਂ ਵੱਖ ਤੱਥਾਂ ਦੇ ਨਾਲ ਨਾਲ ਸ਼ੈਲੀ, ਲੇਖਕ ਦੀਆਂ ਧਾਰਨਾਵਾਂ ਬਾਰੇ ਧਿਆਨ ਕੇਂਦਰਿਤ ਕਰਦਾ ਹੈ। ਉਹੀ ਇਤਿਹਾਸਕ ਕੰਮ ਸੱਚ ਦੇ ਨਜਦੀਕ ਹੁੰਦਾ ਹੈ ਜਿਸ ਵਿੱਚ ਵਿਗਿਆਨਕ ਢੰਗ ਦਾ ਇਸਤੇਮਾਲ ਕੀਤਾ ਗਿਆ ਹੋਵੇ।

ਇਤਹਾਸਕਾਰੀ ਦਾ ਆਰੰਭ ਹੇਰਾਕਲੀਟਸ ਅਤੇ ਹੇਰੋਡੋਟਸ ਦੇ ਨਾਲ ਗਰੀਸ ਵਿੱਚ ਸ਼ੁਰੂ ਹੁੰਦਾ ਹੈ। ਹੇਰੋਡੋਟਸ ਦੱਸਦਾ ਹੈ ਕਿ ਉਸਨੇ ਲੋਕਾਂ ਦੇ ਵੀਰ ਕਰਮਾਂ ਦੀ ਕਹਾਣੀ ਲਿਖਣ ਦੀ ਮੁਸੀਬਤ ਕਿਉਂ ਮੁੱਲ ਲਈ। ਉਸ ਦਾ ਉੱਤਰ ਹੈ ਕਿ ਕਿਤੇ ਇਨ੍ਹਾਂ ਕਾਰਨਾਮਿਆਂ ਦੀ ਸਿਮਰਤੀ ਸਮੇਂ ਦੇ ਧੁੰਦ ਗੁਬਾਰ ਵਿੱਚ ਖੋਹ ਨਾ ਜਾਵੇ - ਇਸ ਲਈ ਉਹ ਇਹ ਸਿਮਰਤੀ ਕਾਇਮ ਰੱਖਣਾ ਚਾਹੁੰਦਾ ਸੀ।

ਹਵਾਲੇ