ਓਪੇਰਾ

ਓਪੇਰਾ (ਇਤਾਲਵੀ: Opera) ਇੱਕ ਕਲਾ-ਰੂਪ ਹੈ ਜਿਸ ਵਿੱਚ ਗਾਇਕ ਅਤੇ ਸੰਗੀਤਕਾਰ ਗੀਤ-ਨਾਟ ਦੇ ਪਾਠ (ਲਿਬ੍ਰੇਟੋ) ਨੂੰ ਆਮ ਤੌਰ 'ਤੇ ਰੰਗਮੰਚੀ ਸੈੱਟਿੰਗ ਵਿੱਚ ਸੰਗੀਤ ਨਾਲ ਸੰਜੋ ਕੇ ਪੇਸ਼ ਕਰਦੇ ਹਨ।[1] ਓਪੇਰਾ ਕਲਾ ਦੀ ਉਹ ਸਾਖਾ ਹੈ ਜਿਸ ਵਿੱਚ ਸੰਗੀਤ ਨਾਟਕੀ ਪੇਸ਼ਕਾਰੀ ਅਭਿੰਨ ਅੰਗ ਹੋਵੇ ਅਤੇ ਡਾਇਲਾਗ ਦੀ ਥਾਂ ਗੀਤ ਗੱਲਬਾਤ ਦਾ ਵਾਹਕ ਹੋਣ। ਇਸ ਵਿੱਚ ਅਦਾਕਾਰੀ, ਦ੍ਰਿਸ਼ਾਵਲੀ, ਅਤੇ ਪਹਿਰਾਵਾ ਆਦਿ ਵਰਗੇ ਥੀਏਟਰ ਦੇ ਕਈ ਪਹਿਲੂ ਜੁੜੇ ਹੁੰਦੇ ਹਨ ਅਤੇ ਕਈ ਵਾਰ ਤਾਂ ਨਾਚ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਓਪੇਰਾ ਦਾ ਜਨਮ 1594 ਵਿੱਚ ਇਟਲੀ ਦੇ ਫਲੋਰੈਂਸ ਨਗਰ ਵਿੱਚ ਜੈਕੋਪੋ ਪੇਰੀ ਦੇ ਦਾਫਨੇ ਨਾਮਕ ਓਪੇਰੇ ਦੀ ਪੇਸ਼ਕਾਰੀ ਨਾਲ ਹੋਇਆ ਸੀ। ਇਹ ਫਲੋਰੈਂਸ ਦੇ ਮਾਨਵਵਾਦੀਆਂ ਦੀ ਕਲਾਮੰਡਲੀ ("ਕਾਮਰੇਤਾ ਦੀ ਬਰਦੀ") ਦੀ ਪਰੇਰਨਾ ਤਹਿਤ 1597 ਦੇ ਲਾਗੇ ਚਾਗੇ ਕਿਸੇ ਵਕਤ ਲਿਖਿਆ ਗਿਆ ਸੀ। ਇਹ ਪੁਨਰ-ਜਾਗਰਣ ਦੀ ਇੱਕ ਅਹਿਮ ਪ੍ਰਵਿਰਤੀ ਦੇ ਅੰਗ ਵਜੋਂ ਕਲਾਸੀਕਲ ਯੂਨਾਨੀ ਨਾਟ-ਕਲਾ ਨੂੰ ਸੁਰਜੀਤ ਕਰਨ ਦਾ ਯਤਨ ਸੀ।

ਸੰਸਾਰ ਦੇ ਸਭ ਤੋਂ ਪ੍ਰਸਿੱਧ ਓਪੇਰਾ ਭਵਨਾਂ ਵਿੱਚੋਂ ਇੱਕ ਪੈਰਸ ਓਪੇਰਾ ਦਾ ਪੈਲੇਸ ਗਾਰਨੀਏਰ

ਹਵਾਲੇ