ਕਾਰਬੋਹਾਈਡਰੇਟ

ਕਾਰਬੋਹਾਈਡਰੇਟ ਇੱਕ ਜੈਵਿਕ ਅਣੂ ਹੁੰਦਾ ਹੈ ਜਿਸ ਵਿੱਚ ਕਾਰਬਨ (C), ਹਾਈਡਰੋਜਨ (H) ਅਤੇ ਆਕਸੀਜਨ (O) ਪਰਮਾਣੂ ਹੁੰਦੇ ਹਨ ਅਤੇ ਆਮ ਤੌਰ ਉੱਤੇ ਹਾਈਡਰੋਜਨ:ਆਕਸੀਜਨ ਪਰਮਾਣੂ ਅਨੁਪਾਤ 2:1 (ਪਾਣੀ ਵਾਂਗ) ਹੁੰਦਾ ਹੈ; ਭਾਵ ਰਸਾਇਣਿਕ ਫ਼ਾਰਮੂਲਾ Cm(H2O)n ਹੁੰਦਾ ਹੈ (ਇਥੇ m ਅਤੇ n, ਭਿੰਨ ਵੀ ਹੋ ਸਕਦੇ ਹਨ )।[1] ਇਹ ਅਸੂਲ ਹਰ ਜਗਾਹ ਲਾਗੂ ਨਹੀਂ ਹੁੰਦਾ; ਮਿਸਾਲ ਵਜੋਂ, ਡੀ.ਐੱਨ.ਏ. ਦਾ ਸ਼ੱਕਰੀ ਹਿੱਸੇ, ਡੀਆਕਸੀਰਾਈਬੋਸ,[2] ਦਾ ਰਸਾਇਣਿਕ ਫ਼ਾਰਮੂਲਾ C5H10O4ਹੈ।[3] ਤਕਨੀਕੀ ਤੌਰ ਉੱਤੇ ਕਾਰਬੋਹਾਈਡਰੇਟ ਕਾਰਬਨ ਦੇ ਹਾਈਡਰੇਟ ਹੁੰਦੇ ਹਨ;[4] ਬਣਤਰੀ ਤੌਰ ਉੱਤੇ ਇਹਨਾਂ ਨੂੰ ਪਾਲੀਹਾਈਡਰਾਕਸੀ ਐਲਡੀਹਾਈਡਾਂ ਅਤੇ ਕੀਟੋਨਾਂ ਵਜੋਂ ਵੇਖਣਾ ਵਧੇਰੇ ਢੁਕਵਾਂ ਹੈ।[5]

ਲੈਕਟੋਸ ਦੁੱਧ 'ਚ ਮਿਲਦਾ ਇੱਕ ਦੁਸ਼ੱਕਰ ਹੈ। ਇਹਦੇ ਵਿੱਚ ਇੱਕ ਡੀ-ਗਲੈਕਟੋਸ ਦਾ ਅਣੂ ਅਤੇ ਇੱਕ ਡੀ-ਗਲੂਕੋਸ ਦਾ ਅਣੂ ਬੀਟਾ-1-4 ਗਲਾਈਕੋਸਿਡਕ ਬੰਧਨ ਨਾਲ਼ ਜੁੜੇ ਹੋਏ ਹੁੰਦੇ ਹਨ। ਇਹਦਾ ਫ਼ਾਰਮੂਲਾ C12H22O11ਹੈ।

ਹਵਾਲੇ