ਕਾਲ਼ੀ ਮਾਤਾ

ਕਾਲੀ ਮਾਤਾ ਜਾਂ ਮਾਂ ਕਾਲੀ (ਸੰਸਕ੍ਰਿਤ: काली, ਜਾਂ ਸੰਸਕ੍ਰਿਤ: कालिका) ਇੱਕ ਹਿੰਦੂ ਦੇਵੀ ਹੈ ਜੋ ਸਸ਼ਕਤੀਕਰਣ ਦਾ ਪ੍ਰਤੀਕ ਹੈ। ਇਹ ਦੁਰਗਾ ਦਾ ਡਰਾਵਣਾ ਰੂਪ ਹੈ।[1] ਸ਼ਬਦ ਕਾਲੀ, ਕਾਲਾ ਜਾਂ ਕਾਲ ਤੋਂ ਬਣਿਆ ਹੈ ਜਿਸਦਾ ਮਤਲਬ ਕਾਲਾ ਰੰਗ, ਮੌਤ, ਸਮਾਂ ਜਾਂ ਮੌਤ ਦੇ ਦੇਵਤਾ ਭਗਵਾਨ ਸ਼ਿਵ ਹਨ। ਭਗਵਾਨ ਸ਼ਿਵ ਨੂੰ ਕਾਲ ਕਿਹਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਪਤਨੀ, ਮਾਂ "ਕਾਲੀ" ਤੋਂ ਭਾਵ ਹੈ ਸਮਾਂ ਜਾਂ ਮੌਤ। ਇਨ੍ਹਾਂ ਨੂੰ ਮਹਾਕਾਲੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਬੰਗਾਲ ਅਤੇ ਅਸਾਮ ਵਿੱਚ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਮਾਂ ਦੁਰਗਾ ਦਾ ਇਹ ਰੂਪ ਬੁਰਾਈਆਂ ਉੱਤੇ ਚੰਗਾ ਜਿੱਤ ਪਾਉਣ ਵਾਲਾ ਹੈ। ਕਈ ਸ਼ਕਤ ਹਿੰਦੂ ਅਤੇ ਸ਼ਕਤ ਤਾਂਤ੍ਰਿਕ ਵਿਸ਼ਵਾਸਾਂ ਵਿੱਚ ਇਨ੍ਹਾਂ ਨੂੰ ਪਰਮ ਸੱਚ ਜਾਂ ਬ੍ਰਾਹਮਣ ਮੰਨਿਆਂ ਜਾਂਦਾ ਹੈ। ਆਧੁਨਿਕ ਭਗਤੀ ਲਹਿਰਾਂ ਵਿੱਚ ਕਾਲੀ ਦੀ ਕਲਪਨਾ ਆਮ ਤੌਰ 'ਤੇ ਉਪਕਾਰੀ ਦੇਵੀ ਮਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ।[2]

ਕਾਲੀ
ਰਾਜਾ ਰਵੀ ਵਰਮਾ ਦੁਆਰਾ ਬਣਾਇਆ ਕਾਲੀ ਦਾ ਚਿੱਤਰ
ਦੇਵਨਾਗਰੀकाली

ਹਵਾਲੇ