ਸ਼ਿਵ

ਹਿੰਦੂ ਦੇਵਤਾ

ਸ਼ਿਵ ਹਿੰਦੂ ਧਰਮ ਦੇ ਪ੍ਰਮੁੱਖ ਦੇਵਤਿਆਂ ਵਿੱਚੋਂ ਇੱਕ ਹੈ। ਵੇਦ ਵਿੱਚ ਇਹਨਾਂ ਦਾ ਨਾਮ ਰੁਦਰ ਹੈ। ਇਹ ਵਿਅਕਤੀ ਦੀ ਚੇਤਨਾ ਦੇ ਅੰਤਰਿਆਮੀ ਹਨ। ਇਹਨਾਂ ਦੀ ਅਰਧਾਙਗਿਨੀ (ਸ਼ਕਤੀ) ਦਾ ਨਾਮ ਪਾਰਵਤੀ ਹੈ। ਇਹਨਾਂ ਦੇ ਪੁੱਤਰ ਕਾਰਤੀਕੈ ਅਤੇ ਗਣੇਸ਼ ਹਨ। ਸ਼ਿਵ ਅਧਿਕਤਰ ਚਿੱਤਰਾਂ ਵਿੱਚ ਯੋਗੀ ਦੇ ਰੂਪ ਵਿੱਚ ਵੇਖੇ ਜਾਂਦੇ ਹਨ ਅਤੇ ਓਹਨਾਂ ਦੀ ਪੂਜਾ ਸ਼ਿਵਲਿੰਗ ਅਤੇ ਮੂਰਤ ਦੋਨ੍ਹਾਂ ਰੂਪਾਂ ਵਿੱਚ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਨੂੰ ਸੰਹਾਰ ਦਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਸੌੰਮਿਅ ਆਕ੍ਰਿਤੀ ਅਤੇ ਰੌਦਰਰੂਪ ਦੋਨ੍ਹਾਂ ਲਈ ਪ੍ਰਸਿੱਧ ਹਨ। ਹੋਰ ਦੇਵਾਂ ਵਲੋਂ ਸ਼ਿਵ ਨੂੰ ਭਿੰਨ ਮੰਨਿਆ ਗਿਆ ਹੈ। ਸ੍ਰਸ਼ਟਿ ਦੀ ਉਤਪੱਤੀ, ਸਥਿਤੀ ਅਤੇ ਸੰਹਾਰ ਦੇ ਅਧਿਪਤੀ ਸ਼ਿਵ ਹਨ। ਤਰਿਦੇਵਾਂ ਵਿੱਚ ਭਗਵਾਨ ਸ਼ਿਵ ਸੰਹਾਰ ਦੇ ਦੇਵਤੇ ਮੰਨੇ ਗਏ ਹਨ। ਸ਼ਿਵ ਅਨਾਦੀ ਅਤੇ ਸ੍ਰਿਸ਼ਟੀ ਪਰਿਕ੍ਰੀਆ ਦੇ ਆਦਿਸਰੋਤ ਹਨ ਅਤੇ ਇਹ ਕਾਲ ਮਹਾਂਕਾਲ ਹੀ ਜੋਤੀਸ਼ਸ਼ਾਸਤਰ ਦੇ ਅਧਾਰ ਹਨ। ਸ਼ਿਵ ਦਾ ਅਰਥ ਕਲਿਆਣਕਾਰੀ ਮੰਨਿਆ ਗਿਆ ਹੈ, ਪਰ ਉਹ ਹਮੇਸ਼ਾ ਲੋ ਅਤੇ ਪਰਲੋ ਦੋਨਾਂ ਨੂੰ ਆਪਣੇ ਅਧੀਨ ਕੀਤੇ ਹੋਏ ਹੈ।

ਸ਼ਿਵ
1820 ਦੀ ਰਾਜਪੂਤ ਚਿੱਤਰਕਾਰੀ ਵਿੱਚ ਦਰਸਾਇਆ ਗਿਆ ਸ਼ਿਵ ਆਪਣੀ ਪਤਨੀ ਦੇ ਨਾਲ
ਦੇਵਨਾਗਰੀशिव
ਮਾਨਤਾParameshwara, ਤ੍ਰਿਮੂਰਤੀ , ਪਰਮ ਬ੍ਰਮਹਾ, ਰੱਬ
ਨਿਵਾਸਮਾਉੰਟ ਕੈਲਾਸ਼[1]
ਮੰਤਰਓਮ ਨਮਹ ਸ਼ਿਵਾਏ , ਮਹਾਮ੍ਰਿਤੂੰਜੇ ਮੰਤਰ
ਹਥਿਆਰਤ੍ਰਿਸ਼ੂਲ
ਵਾਹਨਨੰਦੀ (ਬਲ੍ਹਦ)
ਨਿੱਜੀ ਜਾਣਕਾਰੀ
Consortਪਾਰਵਤੀ (ਸ਼ਕਤੀ)
ਬੱਚੇਕਾਰਤਿਕੇਯ, ਗਣੇਸ਼

ਫੋਟੋ ਗੈਲਰੀ

ਹਵਾਲੇ