ਕੂਕੀ-ਚਿਨ ਭਾਸ਼ਾਵਾਂ

ਭਾਸ਼ਾ ਪਰਿਵਾਰ


ਕੂਕੀ-ਚਿਨ ਭਾਸ਼ਾਵਾਂ (ਜਿਸ ਨੂੰ ਕੂਕੀ-ਚਿਨ-ਮਿਜ਼ੋ, [1] ਕੁਕੀਸ਼ ਜਾਂ ਦੱਖਣੀ-ਮੱਧ ਤਿੱਬਤੀ-ਬਰਮਨ ਭਾਸ਼ਾਵਾਂ ਵੀ ਕਿਹਾ ਜਾਂਦਾ ਹੈ) ਉੱਤਰ-ਪੂਰਬੀ ਭਾਰਤ, ਪੱਛਮੀ ਮਿਆਂਮਾਰ ਅਤੇ ਦੱਖਣ-ਪੂਰਬੀ ਬੰਗਲਾਦੇਸ਼ ਵਿਚ ਬੋਲੀਆਂ ਜਾਣ ਵਾਲੀਆਂ 50 ਜਾਂ ਇਸ ਤੋਂ ਵੱਧ ਸੀਨੋ-ਤਿੱਬਤੀ ਭਾਸ਼ਾਵਾਂ ਦੀ ਇਕ ਸ਼ਾਖਾ ਹੈ। ਇਹਨਾਂ ਭਾਸ਼ਾਵਾਂ ਦੇ ਜ਼ਿਆਦਾਤਰ ਬੋਲਣ ਵਾਲੇ ਮਿਜ਼ੋਰਮ ਅਤੇ ਮਨੀਪੁਰ ਵਿਚ ਮਿਜ਼ੋ ਵਜੋਂ ਜਾਣੇ ਜਾਂਦੇ ਹਨ।ਇਸ ਨੂੰ ਅਸਾਮੀ ਅਤੇ ਬੰਗਾਲੀ ਵਿਚ ਕੂਕੀ ਅਤੇ ਬਰਮੀ ਵਿੱਚ ਚਿਨ ਵਜੋਂ; ਕੁਝ ਜ਼ੋਮੀ ਵਜੋਂ ਵੀ ਪਛਾਣਦੇ ਹਨ। ਮਿਜ਼ੋ ਕੂਕੀ-ਚਿਨ ਭਾਸ਼ਾਵਾਂ ਵਿਚੋਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਕੂਕੀ-ਚਿਨ ਭਾਸ਼ਾ ਨੂੰ ਚਿਨ ਰਾਜ ਅਤੇ ਮਿਜ਼ੋਰਮ ਦੋਵਾਂ ਵਿੱਚ ਕ੍ਰਮਵਾਰ ਚਿਨ ਅਤੇ ਮਿਜ਼ੋ ਵਜੋਂ ਅਧਿਕਾਰਤ ਦਰਜਾ ਪ੍ਰਾਪਤ ਹੈ।

ਕੂਕੀ-ਚਿਨ ਨੂੰ ਕਈ ਵਾਰ ਕੂਕੀ-ਚਿਨ-ਨਾਗਾ ਦੇ ਅਧੀਨ ਰੱਖਿਆ ਜਾਂਦਾ ਹੈ,। ਇਹ ਅਕਸਰ ਭਾਸ਼ਾਈ ਸਮੂਹ ਦੀ ਬਜਾਏ ਇੱਕ ਭੂਗੋਲਿਕ ਨਜ਼ਰੀਏ ਕਰਕੇ ਹੁੰਦਾ ੍ਹੈ।

ਅੰਦਰੂਨੀ ਵਰਗੀਕਰਨ

ਕਰਬੀ ਭਾਸ਼ਾਵਾਂ ਕੂਕੀ-ਚਿਨ ਨਾਲ ਨੇੜਿਓਂ ਜੁੜੀਆਂ ਹੋ ਸਕਦੀਆਂ ਹਨ, ਪਰ ਥੁਰਗੂਡ (2003) ਅਤੇ ਵੈਨ ਡਰੀਮ (2011) ਕਰਬੀ ਨੂੰ ਸੀਨੋ-ਤਿੱਬਤੀ ਦੇ ਅੰਦਰ ਗੈਰ-ਵਰਗੀਕ੍ਰਿਤ ਛੱਡ ਦਿੰਦੇ ਹਨ। [2] [3]

ਵੈਨਬੀਕ (2009)

ਕੀਂਥ ਵੈਨਬੀਕ (2009:23) ਨੇ ਪ੍ਰੋਟੋ-ਕੁੂ ਕੀ-ਚਿਨ ਤੋਂ ਸਾਂਝੀਆਂ ਧੁਨੀ ਤਬਦੀਲੀਆਂ (ਧੁਨੀ ਵਿਗਿਆਨਕ ਕਾਢਾਂ) ਦੇ ਆਧਾਰ 'ਤੇ ਕੁੂਕੀ-ਚਿਨ ਭਾਸ਼ਾਵਾਂ ਦਾ ਵਰਗੀਕਰਨ ਕੀਤਾ ਹੈ।

ਪੀਟਰਸਨ (2017)

ਡੇਵਿਡ ਏ. ਪੀਟਰਸਨ (2017:206) [4] ਕੁਕੀ-ਚਿਨ ਭਾਸ਼ਾਵਾਂ ਦਾ ਅੰਦਰੂਨੀ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ।

ਕੂਕੀ—ਚਿਨ
  • ਉੱਤਰ-ਪੱਛਮੀ : ਪੁਰੁਮ (ਨਾਗਾ), ਕੋਇਰੇਂਗ, ਮੋਨਸਾਂਗ (ਨਾਗਾ), ਆਦਿ।
  • ਕੇਂਦਰੀ
    • ਕੋਰ ਸੈਂਟਰਲ
    • ਮਾਰਾਇਕ
  • ਪੈਰੀਫਿਰਲ
    • ਉੱਤਰ-ਪੂਰਬੀ
    • ਖੋਮਿਕ : ਖਾਮੀ/ ਖੁਮੀ, ਮਰੋ -ਖਿਮੀ, ਲੇਮੀ, ਰੇਂਗਮਿਟਕਾ, ਆਦਿ।
    • ਦੱਖਣੀ
      • ਚੋ
      • ਦਾਈ
      • ਹਾਇਓ / ਅਸ਼ੋ

ਪੀਟਰਸਨ ਦੀ ਉੱਤਰ-ਪੂਰਬੀ ਸ਼ਾਖਾ ਵੈਨਬੀਕ ਦੀ ਉੱਤਰੀ ਸ਼ਾਖਾ ਨਾਲ ਮੇਲ ਖਾਂਦੀ ਹੈ, ਜਦੋਂ ਕਿ ਪੀਟਰਸਨ ਦੀ ਉੱਤਰ-ਪੱਛਮੀ ਪਹਿਲਾਂ ਵਰਗੀਕਰਣ ਦੀ ਪੁਰਾਣੀ ਕੂਕੀ ਸ਼ਾਖਾ ਨਾਲ ਮੇਲ ਖਾਂਦੀ ਹੈ।

ਇਹ ਵੀ ਵੇਖੋ

ਹਵਾਲੇ

ਬਿਬਲੀਓਗ੍ਰਾਫੀ

 

ਹੋਰ ਪੜ੍ਹਨਾ