ਕੌਮਾਂਤਰੀ ਸ਼ੁੱਧ ਅਤੇ ਵਿਹਾਰਕ ਰਸਾਇਣ ਵਿਗਿਆਨ ਸੰਘ

ਇੱਕ ਆਲਮੀ ਸੰਘ ਜੋ ਹਰੇਕ ਦੇਸ਼ ਦੇ ਰਸਾਇਣ ਵਿਗਿਆਨੀਆਂ ਦੀ ਪ੍ਰਤੀਨਿਧਤਾ ਕਰਦਾ ਹੈ।

ਕੌਮਾਂਤਰੀ ਸ਼ੁੱਧ ਅਤੇ ਵਿਹਾਰਕ ਰਸਾਇਣ ਵਿਗਿਆਨ ਸੰਘ (ਆਈਯੂਪੈਕ), ਰੋਮਨ ਅੱਖਰਾਂ ਵਿੱਚ: IUPAC, /ˈjuːpæk/ EYE-ew-pak or /ˈjuːpæk/ EW-pak) ਰਾਸ਼ਟਰੀ ਪਾਲਣਾ ਜੱਥੇਬੰਦੀਆਂ ਦਾ ਇੱਕ ਆਲਮੀ ਸੰਘ ਜੋ ਹਰੇਕ ਦੇਸ਼ ਦੇ ਰਸਾਇਣ ਵਿਗਿਆਨੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਅੰਤਰਰਾਸ਼ਟਰੀ ਵਿਗਿਆਨ ਕੌਂਸਲ (ਆਈ.ਸੀ.ਐਸ.ਯੂ) ਦਾ ਮੈਂਬਰ ਹੈ।[1] ਇਹਦਾ ਕੌਮੀ ਸਦਰ ਮੁਕਾਮ ਜ਼ਿਊਰਿਖ, ਸਵਿਟਜ਼ਰਲੈਂਡ ਵਿਖੇ ਹੈ। ਇਹਦਾ ਪ੍ਰਸ਼ਾਸਕੀ ਦਫ਼ਤਰ, ਜਿਹਨੂੰ "ਆਈਯੂਪੈਕ ਸਕੱਤਰੇਤ" ਆਖਿਆ ਜਾਂਦਾ ਹੈ, ਰਿਸਰਚ ਟ੍ਰਾਈਐਂਗਲ ਪਾਰਕ, ਉੱਤਰੀ ਕੈਰੋਲੀਨਾ, ਸੰਯੁਕਤ ਰਾਜ ਵਿਖੇ ਹੈ। ਇਸ ਦਫ਼ਤਰ ਦੀ ਪ੍ਰਧਾਨਗੀ ਆਈਯੂਪੈਕ ਦੇ ਪ੍ਰਬੰਧਕੀ ਸੰਚਾਲਕ ਕੋਲ ਹੈ।[2] 1 ਅਗਸਤ 2012 ਤੋਂ ਪ੍ਰਬੰਧਕੀ ਸੰਚਾਲਕ ਦਾ ਅਹੁਦਾ ਡਾਃ ਜਾਨ ਡੀ. ਪੀਟਰਸਨ ਸਂਭਾਲ ਰਹੇ ਹਨ।[3]

ਕੌਮਾਂਤਰੀ ਸ਼ੁੱਧ ਅਤੇ ਵਿਹਾਰਕ ਰਸਾਇਣ ਵਿਗਿਆਨ ਸੰਘ
International Union of Pure and Applied Chemistry
ਸੰਖੇਪਆਈਯੂਪੈਕ
IUPAC
ਨਿਰਮਾਣ1919
ਕਿਸਮਕੌਮਾਂਤਰੀ ਰਸਾਇਣ ਵਿਗਿਆਨ ਮਿਆਰ ਜੱਥੇਬੰਦੀ
ਟਿਕਾਣਾ
  • ਜ਼ਿਊਰਿਖ, ਸਵਿਟਜ਼ਰਲੈਂਡ
ਖੇਤਰਵਿਸ਼ਵ ਪੱਧਰ ਉੱਤੇ
ਅਧਿਕਾਰਤ ਭਾਸ਼ਾ
ਅੰਗਰੇਜ਼ੀ
ਮੁਖੀ
ਕਾਜ਼ੂਯੂਕੀ ਤਾਤਸੂਮੀ
ਵੈੱਬਸਾਈਟiupac.org

ਹਵਾਲੇ