ਖ਼ੁਦਕੁਸ਼ੀ

ਜਾਣ-ਬੁੱਝ ਕੇ ਆਪਣੇ ਆਪ ਨੂੰ ਮਾਰਨਾ

ਖ਼ੁਦਕੁਸ਼ੀ ਜਾਂ ਆਤਮ-ਹੱਤਿਆ ਜਾਂ ਸਵੈ-ਘਾਤ ਜਾਣਬੁੱਝ ਕੇ ਆਪਣੇ-ਆਪ ਦੀ ਮੌਤ ਨੂੰ ਅੰਜਾਮ ਦੇਣਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਨਿਰਾਸਾ-ਵੱਸ ਕੀਤਾ ਜਾਂਦਾ ਹੈ ਜੀਹਦੇ ਮੁੱਖ ਕਾਰਨ ਦਿਲਗੀਰੀ, ਬੇਦਿਲੀ, ਸਕਿਟਸੋਫ਼ਰੇਨੀਆ, ਦੂਹਰੀ-ਸ਼ਖ਼ਸੀਅਤ ਦੇ ਰੋਗ,[1] ਸ਼ਰਾਬ ਦਾ ਅਮਲ, ਨਸ਼ਈਪੁਣਾ ਆਦਿ ਦੱਸੇ ਜਾਂਦੇ ਹਨ।[2] ਮਾਲੀ ਤੰਗੀ ਜਾਂ ਘਰੇਲੂ ਰਿਸ਼ਤਿਆਂ ਵਿਚਲੀ ਫਿੱਕ ਵਰਗੇ ਬੋਝ ਵੀ ਅਹਿਮ ਰੋਲ ਅਦਾ ਕਰਦੇ ਹਨ। ਖ਼ੁਦਕੁਸ਼ੀ ਰੋਕਣ ਲਈ ਚੁੱਕੇ ਜਾਂਦੇ ਕਦਮਾਂ ਵਿੱਚ ਹਥਿਆਰਾਂ ਤੱਕ ਪਹੁੰਚਣ ਨਾ ਦੇਣਾ, ਦਿਮਾਗੀ ਰੋਗਾਂ ਅਤੇ ਨਸ਼ਈਪੁਣੇ ਦਾ ਇਲਾਜ ਅਤੇ ਆਰਥਿਕ ਵਾਧਾ ਸ਼ਾਮਲ ਹਨ। ਮਨੁੱਖ ਦੀ ਬੁਨਿਆਦੀ ਫਿਤਰਤ ਜ਼ਿੰਦਾ ਰਹਿਣ ਦੀ ਹੈ।[3]

ਖ਼ੁਦਕੁਸ਼ੀ/ਆਤਮ-ਹੱਤਿਆ/ਸਵੈ-ਘਾਤ
ਵਰਗੀਕਰਨ ਅਤੇ ਬਾਹਰਲੇ ਸਰੋਤ
ਆਈ.ਸੀ.ਡੀ. (ICD)-9E950
ਮੈੱਡਲਾਈਨ ਪਲੱਸ (MedlinePlus)001554
ਈ-ਮੈਡੀਸਨ (eMedicine)article/288598
MeSHF01.145.126.980.875

ਹਵਾਲੇ