ਚਟਾਨ

ਭੂ-ਵਿਗਿਆਨ ਵਿੱਚ, ਚਟਾਨ ਧਰਤੀ ਦੀ ਉੱਪਰਲੀ ਤਹਿ ਜਾਂ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਪਦਾਰਥਾਂ ਨੂੰ ਕਹਿੰਦੇ ਹਨ, ਚਾਹੇ ਉਹ ਗਰੇਨਾਈਟ ਅਤੇ ਬਾਲੁਕਾ ਪੱਥਰ ਦੀ ਤਰ੍ਹਾਂ ਕਠੋਰ ਪ੍ਰਕਿਰਤੀ ਦੇ ਹੋਣ ਜਾਂ ਚਾਕ ਜਾਂ ਰੇਤ ਦੀ ਤਰ੍ਹਾਂ ਕੋਮਲ; ਚਾਕ ਅਤੇ ਚੂਨਾ ਪੱਥਰ ਦੀ ਤਰ੍ਹਾਂ ਦਾਖ਼ਲਯੋਗ ਹੋਣ ਜਾਂ ਸਲੇਟ ਦੀ ਤਰ੍ਹਾਂ ਨਾਦਾਖ਼ਲਯੋਗ ਹੋ। ਇਹਨਾਂ ਦੀ ਰਚਨਾ ਵੱਖ ਵੱਖ ਪ੍ਰਕਾਰ ਦੇ ਖਣਿਜਾਂ ਦਾ ਮਿਸ਼ਰਣ ਹੁੰਦੀ ਹੈ। ਚਟਾਨ ਕਈ ਵਾਰ ਕੇਵਲ ਇੱਕ ਹੀ ਖਣਿਜ ਨਾਲ ਬਣੀਆਂ ਹੁੰਦੀਆਂ ਹੈ, ਪਰ ਆਮ ਤੌਰ 'ਤੇ ਇਹ ਦੋ ਜਾਂ ਜਿਆਦਾ ਖਣਿਜਾਂ ਦਾ ਯੋਗ ਹੁੰਦੀਆਂ ਹਨ। ਧਰਤੀ ਦੀ ਪੇਪੜੀ ਦਾ ਨਿਰਮਾਣ ਲਗਭਗ 2,000 ਖਣਿਜਾਂ ਨਾਲ ਹੋਇਆ ਹੈ, ਪਰ ਮੁੱਖ ਤੌਰ 'ਤੇ ਕੇਵਲ 20 ਖਣਿਜ ਹੀ ਧਰਤੀ ਦੀ ਪੇਪੜੀ ਦੇ ਨਿਰਮਾਣ ਦੇ ਪੱਖ ਤੋਂ ਅਹਿਮ ਹਨ। ਧਰਤੀ ਦੀ ਪੇਪੜੀ ਦੀ ਬਣਤਰ ਵਿੱਚ ਆਕਸੀਜਨ 46.6%, ਸਿਲੀਕਾਨ 27.7%, ਐਲੂਮੀਨੀਅਮ 8.1%, ਲੋਹਾ 5%, ਕੈਲਸੀਅਮ 3.6%, ਸੋਡੀਅਮ 2.8%, ਪੌਟਾਸ਼ੀਅਮ 2.6% ਅਤੇ ਮੈਗਨੇਸ਼ੀਅਮ 2.1% ਹਨ।

ਗਰੇਨਾਈਟ — ਨਮੂਨਾ ਚਟਾਨ

ਮਨੁੱਖ ਜਾਤੀ ਦੇ ਪੂਰੇ ਇਤਹਾਸ ਵਿੱਚ ਚਟਾਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਪਾਸ਼ਾਣ ਯੁੱਗ ਵਿੱਚ ਚੱਟਾਨਾਂ ਨੂੰ ਸੰਦ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹ ਚੱਟਾਨਾਂ ਵਿੱਚ ਮਿਲਦੇ ਖਣਿਜ ਅਤੇ ਧਾਤਾਂ ਮਨੁੱਖੀ ਸੱਭਿਅਤਾ ਲਈ ਲਾਜ਼ਮੀ ਪਦਾਰਥ ਬਣ ਗਏ ਹਨ।[1]

ਕਿਸਮਾਂ

  1. ਆਤਸ਼ੀ ਚਟਾਨ
  2. ਪਰਿਵਰਤਿਤ ਚਟਾਨਾਂ
  3. ਪਰਤਦਾਰ ਚਟਾਨਾਂ
  4. ਚੂਨਾ-ਨਿਰਮਤ ਚਟਾਨਾਂ

ਹਵਾਲੇ