ਜਿਮੀ ਹੈਂਡਰਿਕਸ

ਜੇਮਜ਼ ਮਾਰਸ਼ਲ "ਜਿਮੀ" ਹੈਂਡਰਿਕਸ (ਜਨਮ ਜੌਨੀ ਐਲਨ ਹੈਂਡਰਿਕਸ; 27 ਨਵੰਬਰ 1942 – 18 ਸਤੰਬਰ 1970) ਇੱਕ ਅਮਰੀਕੀ ਰੌਕ ਗਿਟਾਰਵਾਦਕ, ਗਾਇਕ ਅਤੇ ਗੀਤਕਾਰ ਹੈ। ਭਾਵੇਂ ਇਸਦਾ ਮੁੱਖ ਧਾਰਾ ਕੈਰੀਅਰ ਸਿਰਫ ਚਾਰ ਸਾਲ ਹੀ ਚੱਲਿਆ, ਇਸਨੂੰ ਵਿਆਪਕ ਤੌਰ ਉੱਤੇ ਪ੍ਰਸਿੱਧ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਇਲੈਕਟ੍ਰਿਕ ਗਿਟਾਰਵਾਦਕ ਵਜੋਂ ਮੰਨਿਆ ਜਾਂਦਾ ਹੈ, ਅਤੇ 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਸੰਗੀਤਕਾਰਾਂ ਵਿੱਚੋਂ ਇੱਕ ਹੈ। ਰਾਕ ਐਂਡ ਰੋਲ ਹਾਲ ਆਫ਼ ਫ਼ੇਮ ਮੁਤਾਬਕ ਇਸਨੂੰ "ਰੌਕ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਸਾਜ਼ਵਾਦਕ" ਵਜੋਂ ਦੱਸਿਆ ਗਿਆ ਹੈ।[1]

ਜਿਮੀ ਹੈਂਡਰਿਕਸ
Hendrix performing on the Dutch television show Hoepla in 1967
Hendrix performing on the Dutch television show Hoepla in 1967
ਜਾਣਕਾਰੀ
ਜਨਮ ਦਾ ਨਾਮJohnny Allen Hendrix
ਜਨਮ(1942-11-27)ਨਵੰਬਰ 27, 1942
Seattle, Washington, US
ਮੌਤਸਤੰਬਰ 18, 1970(1970-09-18) (ਉਮਰ 27)
Kensington, London, UK
ਵੰਨਗੀ(ਆਂ)
  • Rock
  • psychedelic rock
  • hard rock
  • blues
  • R&B
ਕਿੱਤਾ
  • Musician
  • songwriter
  • producer
ਸਾਜ਼
  • Guitar
  • vocals
ਸਾਲ ਸਰਗਰਮ1963–1970
ਲੇਬਲ
  • Track
  • Barclay
  • Polydor
  • Reprise
  • Capitol
ਵੈਂਬਸਾਈਟjimihendrix.com

ਪਿਛੋਕੜ ਅਤੇ ਬਚਪਨ

ਹੈਂਡਰਿਕਸ ਦਾ ਦਾਦਾ, ਰੌਸ ਅਤੇ ਦਾਦੀ ਨੌਰਾ ਹੈਂਡਰਿਕਸ, 1912 ਤੋਂ ਪਹਿਲਾਂ ਦੀ ਇੱਕ ਤਸਵੀਰ 

ਜਿਮੀ ਹੈਂਡਰਿਕਸ ਦੀ ਵਿਰਾਸਤ ਬਹੁਪੱਖੀ ਸੀ।[2][3] ਇਸਦੀ ਦਾਦੀ ਜ਼ੇਨੋਰਾ "ਨੋਰਾ" ਰੋਜ਼ ਮੂਰ ਅਫ਼ਰੀਕੀ ਅਮਰੀਕੀ ਅਤੇ ਇੱਕ-ਚੌਥਾਈ ਚਿਰੋਕੀ ਸੀ।[4][nb 1] ਇਸਦਾ ਦਾਦਾ, ਬਰਟ੍ਰੈਨ ਫਿਲੈਨਡਰ ਰੋਸ ਹੈਂਡਰਿਕਸ (ਜਨਮ 1866) ਦਾ ਜਨਮ ਅਰਬਾਨਾ, ਓਹਾਇਓ, ਜਾਂ ਇਲੀਨੋਇਸ ਦੇ ਇੱਕ ਅਨਾਜ ਵਪਾਰੀ, ਜੋ ਉਸ ਇਲਾਕੇ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਸੀ, ਫੈਨੀ ਨਾਂ ਦੀ ਇੱਕ ਔਰਤ ਦੇ ਨਾਜਾਇਜ਼ ਸੰਬੰਧਾਂ ਵਿੱਚੋਂ ਹੋਇਆ।[6][7][nb 2] ਹੈਂਡਰਿਕਸ ਦੇ ਦਾਦਾ ਦਾਦੀ ਵੈਨਕੂਵਰ, ਕੈਨੇਡਾ ਜਾ ਕੇ ਰਹਿਣ ਲੱਗ ਪਾਏ ਅਤੇ ਉੱਥੇ ਉਹਨਾਂ ਦੇ ਘਰ 10 ਜੂਨ, 1919 ਨੂੰ ਜੇਮਜ਼ ਐਲਨ ਰੋਸ ਹੈਂਡਰਿਕਸ ਨਾਂ ਦਾ ਇੱਕ ਪੁੱਤਰ ਹੋਇਆ ਜਿਸਨੂੰ "ਐਲ" ਕਿਹਾ ਜਾਂਦਾ ਸੀ।[9]

ਜਿਮੀ ਦਾ ਜਨਮ 27 ਨਵੰਬਰ 1942 ਨੂੰ ਸਿਆਟਲ, ਵਸ਼ਿੰਗਟਨ ਵਿਖੇ ਹੋਇਆ ਅਤੇ ਇਸਦਾ ਨਾਂ ਜੌਨੀ ਐਲਨ ਹੈਂਡਰਿਕਸ ਰੱਖਿਆ ਗਿਆ। ਜਦੋਂ ਇਹ ਫ਼ੌਜ ਤੋਂ ਵਾਪਿਸ ਆਇਆ ਤਾਂ ਇਸਦੇ ਪਿਤਾ ਨੇ ਇਸਦਾ ਨਾਂ ਜੇਮਜ਼ ਮਾਰਸ਼ਲ ਹੈਂਡਰਿਕਸ ਰੱਖਿਆ।[10] ਵੱਡੇ ਹੁੰਦੇ ਹੋਏ ਇਸਦੇ ਮਾਪਿਆਂ ਵੱਲੋਂ ਇਸਦਾ ਜ਼ਿਆਦਾ ਧਿਆਨ ਨਾ ਰੱਖਿਆ ਗਿਆ। ਜਦੋਂ ਇਹ ਨੌ ਸਾਲਾਂ ਦਾ ਸੀ ਤਾਂ ਇਸਦੇ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਜਦੋਂ ਇਹ 16 ਸਾਲਾਂ ਦਾ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ।[11] ਜਦੋਂ ਇਹ 14 ਸਾਲਾਂ ਦਾ ਸੀ ਤਾਂ ਇਸਨੂੰ ਇਸਦਾ ਪਿਹਲਾ ਗਿਟਾਰ ਮਿਲਿਆ ਜੋ ਕਿਸੇ ਹੋਰ ਮੁੰਡੇ ਦੁਆਰਾ ਸੁੱਟਿਆ ਗਿਆ ਸੀ ਅਤੇ ਜਿਸ ਉੱਤੇ ਬੱਸ ਇੱਕ ਹੀ ਤਾਰ ਸੀ। ਫਿਰ ਵੀ ਇਹ ਉਸ ਉੱਤੇ ਕਈ ਤਰਜਾਂ ਵਜਾ ਲੈਂਦਾ ਸੀ।[12][13] 15 ਸਾਲ ਦੀ ਉਮਰ ਵਿੱਚ ਇਸਨੇ ਆਪਣੇ ਇੱਕ ਦੋਸਤ ਦੇ ਪਿਤਾ ਤੋਂ 5 ਡਾਲਰ ਵਿੱਚ ਇੱਕ ਅਸਲੀ ਅਕੂਸਟਿਕ ਗਿਟਾਰ ਖਰੀਦਿਆ। ਇਸਦਾ ਪਿਹਲਾ ਇਲੈਕਟ੍ਰਿਕ ਗਿਟਾਰ ਇੱਕ ਸਫੇਦ ਸੁਪਰੋ ਓਜ਼ਾਰਕ ਸੀ ਜੋ ਇਸਦੇ ਪਿਤਾ ਨੇ ਇਸਨੂੰ ਲੈਕੇ ਦਿੱਤਾ ਸੀ।

ਸੰਗੀਤਕ ਸਫ਼ਰ

1966 ਵਿੱਚ ਜਿਮੀ ਨੇ "ਜਿਮੀ ਜੇਮਜ਼ ਐਂਡ ਦ ਬਲੂ ਫਲੇਮਜ਼" ਨਾਂ ਦਾ ਬੈਂਡ ਸਥਾਪਿਤ ਕੀਤਾ। ਬਾਅਦ ਵਿੱਚ ਇੱਕ ਕੰਟ੍ਰੈਕਟ ਮਿਲਣ ਕਾਰਨ ਇਸਨੇ "ਦ ਜਿਮੀ ਹੈਂਡਰਿਕਸ ਐਕਸਪੀਰੀਐਂਸ" ਨਾਂ ਨਾਲ ਇੱਕ ਨਵਾਂ ਬੈਂਡ ਸਥਾਪਿਤ ਕੀਤਾ। ਇਸ ਬੈਂਡ ਵੱਲੋਂ 1967 ਵਿੱਚ "ਆਰ ਯੂ ਐਕਸਪੀਰੀਐਂਸਡ ਨਾਂ ਦੀ ਐਲਬਮ ਲੌਂਚ ਕੀਤੀ ਗਈ।

ਮੌਤ

18 ਸਤੰਬਰ 1970 ਨੂੰ ਲੰਡਨ ਦੇ ਸਮਰਕੰਦ ਹੋਟਲ ਦੇ ਬੇਸਮੈਂਟ ਵਿੱਚ ਇਸਦੀ ਲਾਸ਼ ਮਿਲੀ। ਇਸਦੀ ਮੌਤ ਬਹੁਤ ਜ਼ਿਆਦਾ ਸ਼ਰਾਬ ਪੀਣ ਅਤੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਦੀਆਂ ਗੋਲੀਆਂ ਲੈਣ ਕਾਰਨ ਹੋਈ।

ਨੋਟਸ

ਬਾਹਰੀ ਲਿੰਕ