ਜੋਆਨ ਕਰਾਫ਼ੋਰਡ

ਜੋਆਨ ਕਰਾਫੋਰਡ (ਜਨਮ ਲੂਸੀਲ ਫੈ ਲੇਸੂਊੁਰ; 23 ਮਾਰਚ, ਅੰ. 1904[Note 2] – ਮਈ 10, 1977) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਸੀ, ਜਿਸਨੇ ਆਪਣਾ ਕੈਰੀਅਰ ਇੱਕ ਡਾਂਸਰ ਅਤੇ ਸਟੇਜ ਸ਼ੋਅਗਰਲ ਦੇ ਰੂਪ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। 1999 ਵਿੱਚ ਅਮਰੀਕਨ ਫਿਲਮ ਇੰਸਟੀਚਿਊਟ ਨੇ ਕ੍ਰਾਫੋਰਡ ਨੂੰ ਕਲਾਸਿਕ ਹਾਲੀਵੁੱਡ ਸਿਨੇਮਾ ਦੀਆਂ ਸਭ ਤੋਂ ਵੱਡੀਆਂ ਸਟਾਰਾਂ ਦੀ ਸੂਚੀ ਵਿੱਚ 10 ਵੇਂ ਸਥਾਨ ਦਾ ਦਰਜਾ ਦਿੱਤਾ।

Joan Crawford
in 1936 photo by George Hurrell
ਜਨਮ
Lucille Fay LeSueur

March 23, c. 1904 (disputed)
San Antonio, Texas, U.S.
ਮੌਤMay 10, 1977
Manhattan, New York City, U.S.
ਕਬਰFerncliff Cemetery, Hartsdale, New York, U.S.
ਪੇਸ਼ਾActress, dancer, business executive
ਸਰਗਰਮੀ ਦੇ ਸਾਲ1925–1972
ਜੀਵਨ ਸਾਥੀ
  • Douglas Fairbanks Jr.
    (ਵਿ. 1929; ਤ. 1933)
  • Franchot Tone
    (ਵਿ. 1935; ਤ. 1939)
  • Phillip Terry
    (ਵਿ. 1942; ਤ. 1946)
  • Alfred Steele
    (ਵਿ. 1955; his death 1959)
ਬੱਚੇ4 including Christina Crawford
ਮਾਤਾ-ਪਿਤਾThomas E. LeSueur
Anna Bell Johnson
ਰਿਸ਼ਤੇਦਾਰHal LeSueur (brother)
ਦਸਤਖ਼ਤ

ਬ੍ਰੌਡਵੇ ਵਿਖੇ ਇੱਕ ਕੋਰਸ ਲੜਕੀ ਦੇ ਤੌਰ ਤੇ ਆਉਣ ਤੋਂ ਪਹਿਲਾਂ, ਯਾਤਰਾ ਕਰਨ ਵਾਲੀਆਂ ਨਾਟਕੀ ਕੰਪਨੀਆਂ ਵਿੱਚ ਇੱਕ ਡਾਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ, ਕਰਾਫੋਰਡ ਨੇ ਮੈਟਰੋ-ਗੋਲਡਵਿਨ-ਮੇਅਰ ਨਾਲ 1925 ਵਿੱਚ ਇੱਕ ਮੋਸ਼ਨ ਪਿਕਚਰ ਕੰਟਰੈਕਟ ਤੇ ਹਸਤਾਖਰ ਕੀਤੇ ਸਨ। 1930 ਦੇ ਦਹਾਕੇ ਵਿੱਚ, ਕਰਾਫੋਰਡ ਦੀ ਪ੍ਰਸਿੱਧੀ ਦਾ ਐਮਜੀਐਮ ਦੀਆਂ ਸਾਥਣਾਂ ਨੋਰਮਾ ਸ਼ੀਅਰਰ ਅਤੇ ਗ੍ਰੇਟਾ ਗਾਰਬੋ ਕਰਾਫੋਰਡ ਵਲੋਂ ਮੁਕਾਬਲਾ ਕੀਤਾ ਗਿਆ ਅਤੇ ਬਾਅਦ ਵਿੱਚ ਇਸਨੇ ਉਨ੍ਹਾਂ ਨੂੰ ਮਾਤ ਪਾ ਦਿੱਤਾ। ਕਰਾਫੋਰਡ ਨੇ ਅਕਸਰ ਮਿਹਨਤ ਕਰਨ ਵਾਲੀਆਂ ਮੁਟਿਆਰਾਂ, ਜੋ ਰੋਮਾਂਸ ਅਤੇ ਸਫਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀਆਂ ਸਨ, ਦੀ  ਭੂਮਿਕਾ ਅਦਾ ਕੀਤੀ। ਇਹ ਕਹਾਣੀਆਂ ਡਿਪਰੈਸ਼ਨ ਯੁੱਗ ਦੇ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤੀਆਂ ਗਈਆਂ ਸਨ ਅਤੇ ਔਰਤਾਂ ਵਿੱਚ ਹਰਮਨਪਿਆਰੀਆਂ ਸਨ। ਕਰਾਫੋਰਡ ਹਾਲੀਵੁੱਡ ਦੇ ਸਭ ਤੋਂ ਮਸ਼ਹੂਰ ਫਿਲਮ ਸਟਾਰਾਂ ਵਿੱਚੋਂ ਇੱਕ ਬਣ ਗਈ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਪੈਸੇ ਲੈਣ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ, ਪਰ ਉਸ ਦੀਆਂ ਫਿਲਮਾਂ ਨੇ ਘੱਟ ਪੈਸਾ ਕਮਾਉਣ ਲੱਗੀਆਂ ਅਤੇ, 1930 ਦੇ ਅੰਤ ਵਿੱਚ, ਉਸਨੂੰ "ਬਾਕਸ ਆਫਿਸ ਜ਼ਹਿਰ" ਦਾ ਲੇਬਲ ਦੇ ਦਿੱਤਾ ਗਿਆ ਸੀ। ਪਰੰਤੂ 1940 ਦੇ ਦਹਾਕੇ ਦੇ ਸ਼ੁਰੂ ਵਿੱਚ ਉਸਦੇ ਕਰੀਅਰ ਵਿੱਚ ਹੌਲੀ-ਹੌਲੀ ਸੁਧਾਰ ਹੋਇਆ ਅਤੇ ਉਸਨੇ 1945 ਵਿੱਚ ਮਿਲਡਰਡ ਪੀਅਰਸ ਵਿੱਚ ਅਭਿਨੈ ਕਰਕੇ ਇੱਕ ਵੱਡੀ ਵਾਪਸੀ ਕੀਤੀ, ਜਿਸ ਲਈ ਉਸਨੇ ਸਰਬੋਤਮ ਅਦਾਕਾਰਾ ਲਈ ਅਕੈਡਮੀ ਅਵਾਰਡ ਜਿੱਤਿਆ। ਉਹ ਪੋਜੈਸਿਡ (1947) ਅਤੇ ਸਡਨ ਫੀਅਰ (1952) ਲਈ ਬੈਸਟ ਐਕਟਰੈਸ ਲਈ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। 

ਸੂਚਨਾ

ਹਵਾਲੇ