ਨਹਿਲਵਾਦ

ਨਹਿਲਵਾਦ (/ˈn.[invalid input: 'i-']lɪzəm/ or /ˈn.[invalid input: 'i-']lɪzəm/; ਲਾਤੀਨੀ ਨਹਿਲ, ਕੁਝ ਨਹੀਂ) ਦਾਰਸ਼ਨਿਕ ਸਿਧਾਂਤ ਹੈ ਜੋ ਜ਼ਿੰਦਗੀ ਦੇ ਅਰਥਪੂਰਨ ਸਮਝੇ ਜਾਂਦੇ ਇੱਕ ਜਾਂ ਅਧਿੱਕ ਪਹਿਲੂਆਂ ਦੇ ਨਿਖੇਧ ਦੀ ਗੱਲ ਕਰਦਾ ਹੈ। ਆਮ ਤੌਰ 'ਤੇ ਨਹਿਲਵਾਦ ਨੂੰ ਹੋਂਦਵਾਦੀ ਨਹਿਲਵਾਦ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਤਰਕ ਹੈ ਕਿ ਜ਼ਿੰਦਗੀ ਦਾ ਕੋਈ ਬਾਹਰਮੁਖੀ ਅਰਥ, ਮਕਸਦ, ਜਾਂ ਅੰਤਰੀਵ ਮੁੱਲ ਨਹੀਂ ਹੁੰਦਾ।[1] ਨੈਤਿਕ ਨਹਿਲਵਾਦੀਆਂ ਦਾ ਮੱਤ ਹੈ ਕਿ ਨੈਤਿਕਤਾ ਦਾ ਕੋਈ ਅੰਤਰਨਹਿਤ ਵਜੂਦ ਨਹੀਂ ਹੁੰਦਾ, ਅਤੇ ਇਹ ਕਿ ਕੋਈ ਵੀ ਸਥਾਪਤ ਨੈਤਿਕ ਮੁੱਲ ਅਮੂਰਤ ਤੌਰ 'ਤੇ ਘੜੇ ਹੋਏ ਹੁੰਦੇ ਹਨ। ਨਹਿਲਵਾਦ ਗਿਆਨ ਮੀਮਾਂਸਕ ਜਾਂ ਤੱਤ ਮੀਮਾਂਸਕ/ਅਧਿਆਤਮਕ ਰੂਪ ਲੈ ਸਕਦਾ ਹੈ, ਕਰਮਵਾਰ ਅਰਥ ਹਨ: ਕਿ ਕਿਸੇ ਪਹਿਲੂ ਤੋਂ, ਗਿਆਨ ਸੰਭਵ ਨਹੀਂ, ਜਾਂ ਕਿ ਯਥਾਰਥ ਦੀ ਵਾਸਤਵਿਕ ਹੋਂਦ ਨਹੀਂ ਹੁੰਦੀ।

ਇਹ ਸੰਕਲਪ ਇਵਾਨ ਤੁਰਗਨੇਵ ਨੇ ਆਪਣੇ ਨਾਵਲ ਪਿਤਾ ਅਤੇ ਪੁੱਤਰ, ਵਿੱਚ ਖੂਬ ਵਰਤਿਆ ਜਿਸਦਾ ਮੁੱਖ ਪਾਤਰ, ਬਾਜਾਰੋਵ, ਨਹਿਲਵਾਦੀ ਸੀ।[2]

ਹਵਾਲੇ