ਪੀਟ ਸੀਗਰ

ਪੀਟਰ ਪੀਟ ਸੀਗਰ (3 ਮਈ 1919 – 27 ਜਨਵਰੀ 2014) ਅਮਰੀਕਾ ਦੇ ਲੋਕ ਗਾਇਕ ਅਤੇ ਸਮਾਜਕ ਕਾਰਕੁਨ ਸਨ। ਛੇ ਦਹਕੇ ਲੰਬੇ ਆਪਣੇ ਕਰਿਅਰ ਵਿੱਚ ਉਹਨਾਂ ਨੇ 1948 ਵਿੱਚ ਬਣੇ ਸਮੂਹ ਦ ਵੀਵਰਸ ਦੇ ਰੁਕਨ ਵਜੋਂ ਪ੍ਰਸਿੱਧੀ ਖੱਟੀ। ਉਹਨਾਂ ਨੇ ਟਰਨ, ਟਰਨ, ਟਰਨ ਅਤੇ ਵਹੇਅਰ ਆਰ ਦ ਫਲਾਵਰਸ ਗਾਨ ਵਰਗੇ ਗਾਣੇ ਗਾਏ ਸਨ।[1]1950ਵਿਆਂ ਦੇ ਆਰੰਭ ਵਿੱਚ ਉਹਨਾਂ ਦੇ ਕੀ ਗਾਣੇ ਹਿੱਟ ਹੋਏ ਖਾਸ ਕਰ ਲੀਡ ਬੇਲੀ ਦੇ "ਗੁੱਡਨਾਈਟ, ਇਰੀਨ" ਦੀ ਰਿਕਾਰਡਿੰਗ, ਜੋ 13 ਹਫਤੇ ਚਾਰਟਾਂ ਤੇ ਟਾਪ ਤੇ ਰਿਹਾ।[2] ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ, ਵਾਤਾਵਰਣ ਲਹਿਰਾਂ, ਅਤੇ ਹਾਲ ਹੀ ਵਿੱਚ ਵਾਲ ਸਟਰੀਟ ਕਬਜੇ, ਵਿੱਚ ਹਿੱਸਾ ਲੈਣ ਵਾਲੇ ਇਸ ਕਲਾਕਾਰ ਨੇ ਸੱਤ ਦਹਾਕੇ ਸਰਗਰਮ ਕਲਾਕਾਰ ਵਜੋਂ ਬਿਤਾਏ।[3] ਖੱਬੇਪੰਥੀ ਰੁਝਾਨਾਂ ਦੇ ਕਾਰਨ 50 ਦੇ ਦਹਕੇ ਵਿੱਚ ਅਮਰੀਕੀ ਸਰਕਾਰ ਨੇ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਸੀ। ਉਹਨਾਂ ਦੇ ਗੀਤਾਂ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਸੀ ਪਰ ਸੀਗਰ ਨੇ ਅਮਰੀਕਾ ਦੇ ਕਾਲਜਾਂ ਯੂਨੀਵਰਸਿਟੀਆਂ ਦਾ ਦੌਰਾ ਕਰ ਕੇ ਆਪਣੇ ਸੁਨੇਹਾ ਉਹਨਾਂ ਤੱਕ ਪਹੁੰਚਾਇਆ।

ਪੀਟ ਸੀਗਰ
ਪੀਟ ਸੀਗਰ ਜੂਨ 2007 ਵਿੱਚ
ਪੀਟ ਸੀਗਰ ਜੂਨ 2007 ਵਿੱਚ
ਜਾਣਕਾਰੀ
ਜਨਮ ਦਾ ਨਾਮਪੀਟ ਸੀਗਰ
ਜਨਮ(1919-05-03)ਮਈ 3, 1919
ਮੈਨਹੈਟਨ, ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਮੌਤਜਨਵਰੀ 27, 2014(2014-01-27) (ਉਮਰ 94)
ਨਿਊਯਾਰਕ ਸਿਟੀ, ਨਿਊਯਾਰਕ, ਯੂ ਐਸ
ਵੰਨਗੀ(ਆਂ)ਅਮਰੀਕਨ ਲੋਕ ਸੰਗੀਤ, ਰੋਸ ਸੰਗੀਤ, ਅਮਰੀਕਾਨਾ
ਕਿੱਤਾਸੰਗੀਤ, ਗੀਤਕਾਰ, ਸਮਾਜਿਕ ਕਾਰਕੁਨ, ਟੀਵੀ ਮੇਜਬਾਨ
ਸਾਜ਼ਬੈਂਜੋ, ਗਿਟਾਰ, ਰੀਕਾਰਡਰ, ਟਿਨ ਵਿਸਲ, ਮੈਂਡੋਲਿਨ, ਪਿਆਨੋ, ਉਕੁਲੀਟ
ਸਾਲ ਸਰਗਰਮ1939–2014
ਲੇਬਲਫੋਕਵੇਜ਼, ਕੋਲੰਬੀਆ, ਸੀ ਬੀ ਐਸ, ਵੈਨਗਾਰਡ, ਸੋਨੀ ਕਿਡਜ, ਐਸ ਐਮ ਈ

ਹਵਾਲੇ