ਮੈਨਹੈਟਨ

ਮੈਨਹੈਟਨ ਨਿਊਯਾਰਕ ਸ਼ਹਿਰ ਦੇ ਨਗਰਾਂ ਵਿੱਚੋਂ ਇੱਕ ਹੈ। ਹਡਸਨ ਨਦੀ ਦੇ ਮੁਹਾਨੇ ਉੱਤੇ ਮੁੱਖ ਤੌਰ ਤੇ ਮੈਨਹੈਟਨ ਟਾਪੂ ਤੇ ਸਥਿਤ, ਇਸ ਨਗਰ ਦੀਆਂ ਸੀਮਾਵਾਂ ਨਿਊਯਾਰਕ ਰਾਜ ਦੀ ਨਿਊਯਾਰਕ ਕਾਊਂਟੀ ਨਾਮਕ ਇੱਕ ਮੂਲ ਕਾਊਂਟੀ ਦੀਆਂ ਸੀਮਾਵਾਂ ਦੇ ਸਮਾਨ ਹਨ। ਇਸ ਵਿੱਚ ਮੈਨਹੈਟਨ ਟਾਪੂ ਅਤੇ ਕਈ ਛੋਟੇ-ਛੋਟੇ ਸਮੀਪਵਰਤੀ ਟਾਪੂ: ਰੂਜਵੇਲਟ ਟਾਪੂ, ਰੰਡਾਲਸ ਟਾਪੂ, ਵਾਰਡਸ ਟਾਪੂ, ਗਵਰਨਰਸ ਟਾਪੂ, ਲਿਬਰਟੀ ਟਾਪੂ, ਏਲਿਸ ਟਾਪੂ ਦਾ ਹਿੱਸਾ, ਅਤੇ ਯੂ ਥਾਂਟ ਟਾਪੂ ਦੇ ਨਾਲ-ਨਾਲ ਮਾਰਬਲ ਹਿੱਲ ਨਾਮਕ ਬਰੋਂਕਸ ਦੇ ਕੋਲ ਮੁੱਖ ਭੂਮੀ ਦਾ ਇੱਕ ਛੋਟਾ ਜਿਹਾ ਭਾਗ ਸ਼ਾਮਿਲ ਹਨ। ਨਿਊਯਾਰਕ ਦੇ ਮੂਲ ਸ਼ਹਿਰ ਦਾ ਸ਼ੁਰੂ ਮੈਨਹੈਟਨ ਦੀ ਦੱਖਣੀ ਨੋਕ ਤੇ ਸੀ ਅਤੇ ਸਾਲ 1898 ਵਿੱਚ ਆਸਪਾਸ ਦੇ ਪ੍ਰਾਂਤਾਂ ਦੇ ਸ਼ਾਮਿਲ ਹੋਣ ਨਾਲ ਇਸ ਦਾ ਵਿਸਥਾਰ ਹੋਇਆ। ਇਹ ਪੰਜਾਂ ਨਗਰਾਂ ਵਿੱਚੋਂ ਸਭ ਤੋਂ ਛੋਟਾ ਪਰ ਫਿਰ ਵੀ ਸਭ ਤੋਂ ਜਿਆਦਾ ਸ਼ਹਿਰੀ ਨਗਰ ਹੈ।ਮੈਨਹੈਟਨ ਸੰਯੁਕਤ ਰਾਜ ਅਮਰੀਕਾ ਦਾ ਅਤੇ ਦੁਨੀਆਂ ਦਾ ਇੱਕ ਪ੍ਰਮੁੱਖ ਵਾਣਿਜਿਕ, ਵਿੱਤੀ ਅਤੇ ਸਭਿਆਚਾਰਕ ਕੇਂਦਰ ਹੈ[1][2][3] ਅਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਭਵਨ ਇੱਥੇ ਹੀ ਸਥਿੱਤ ਹਨ[4] ਅਤੇ ਲੋਅਰ ਮੈਨਹੈਟਨ ਵਿੱਚ ਸਥਿਤ ਵਾਲ ਸਟਰੀਟ ਨੂੰ ਸੰਸਾਰ ਦੀ ਵਿੱਤੀ ਰਾਜਧਾਨੀ ਕਿਹਾ ਜਾਂਦਾ ਹੈ।[5][6][7][8] ਅਤੇ ਨਿਊਯਾਰਕ ਸਟਾਕ ਐਕਸਚੇਜ਼ ਅਤੇ ਨੈਸਡੈਕ ਸਟਾਕ ਐਕਸਚੇਜ਼ ਦਾ ਵੀ ਟਿਕਾਣਾ ਹੈ। 2012 ਦੇ ਅੰਕੜਿਆਂ ਅਨੁਸਾਰ,ਜੀਵਨ ਜਿਉਣ ਦੀ ਮੈਨਹਾਟਨ ਦੀ ਲਾਗਤ, ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਉੱਚੀ ਸੀ।[9] ਇਹ ਨਗਰ ਆਮਦਨ ਦੀ ਅਸਮਾਨਤਾ ਦੇ ਦੇਸ਼ ਦੇ ਸਭ ਉੱਚੇ ਪੱਧਰ ਲਈ ਵੀ ਬਦਨਾਮ ਹੈ।[10]

ਮੈਨਹੈਟਨ
ਮੈਨਹੈਟਨ, ਨਿਊਯਾਰਕ
ਨਿਊਯਾਰਕ ਨਗਰ ਦਾ ਬੋਰੋ
ਨਿਊਯਾਰਕ ਕਾਊਂਟੀ
ਮਿਡਟਾਊਨ ਮੈਨਹੈਟਨ ਦੀ ਆਥਣ, ਰਾਕਫੈਲਰ ਸੈਂਟਰ ਤੋਂ ਜਨਵਰੀ 2006 ਵਿੱਚ ਦੇਖੀ
ਮਿਡਟਾਊਨ ਮੈਨਹੈਟਨ ਦੀ ਆਥਣ, ਰਾਕਫੈਲਰ ਸੈਂਟਰ ਤੋਂ ਜਨਵਰੀ 2006 ਵਿੱਚ ਦੇਖੀ
Borough of Manhattan shown in orange.
Borough of Manhattan shown in orange.
ਦੇਸ਼ ਸੰਯੁਕਤ ਰਾਜ ਅਮਰੀਕਾ
ਸਟੇਟਫਰਮਾ:Country data ਨਿਊਯਾਰਕ
ਕਾਊਂਟੀਤਸਵੀਰ:Us-nyman.gifਨਿਊਯਾਰਕ
ਨਗਰ ਨਿਊਯਾਰਕ ਸ਼ਹਿਰ
Settled1624
ਸਰਕਾਰ
 • ਕਿਸਮਬੋਰੋ (ਨਿਊਯਾਰਕ ਸਿਟੀ)
 • District AttorneyCyrus Vance, Jr.
(New York County)
ਖੇਤਰ
 • ਕੁੱਲ33.77 sq mi (87.5 km2)
 • Land22.96 sq mi (59.5 km2)
 • Water10.81 sq mi (28.0 km2)
ਆਬਾਦੀ
 (2013)
 • ਕੁੱਲ16,26,159
 • ਘਣਤਾ70,825.6/sq mi (27,345.9/km2)
 • Demonym
Manhattanite
ਸਮਾਂ ਖੇਤਰਯੂਟੀਸੀ-5 (EST)
 • ਗਰਮੀਆਂ (ਡੀਐਸਟੀ)ਯੂਟੀਸੀ-4 (EDT)
ਵੈੱਬਸਾਈਟManhattan Borough President

ਹਵਾਲੇ