ਫ਼ਿਲਪੀਨ ਸਾਗਰ

ਸਮੁੰਦਰ

ਫ਼ਿਲਪੀਨ ਸਾਗਰ ਉੱਤਰੀ ਪ੍ਰਸ਼ਾਂਤ ਮਹਾਂਸਾਗਰ ਦੇ ਪੱਛਮੀ ਹਿੱਸੇ ਵਿੱਚ ਫ਼ਿਲਪੀਨਜ਼ ਦੇ ਉੱਤਰ ਅਤੇ ਪੂਰਬ ਵੱਲ ਸਥਿਤ ਇੱਕ ਹਾਸ਼ੀਏ ਦਾ ਸਾਗਰ ਹੈ ਜਿਸਦਾ ਖੇਤਰਫਲ ਲਗਭਗ 20 ਲੱਖ ਵਰਗ ਮੀਲ (50 ਲੱਖ ਵਰਗ ਕਿ.ਮੀ.) ਹੈ।[1] ਇਸ ਦੀਆਂ ਹੱਦਾਂ ਦੱਖਣ-ਪੱਛਮ ਵੱਲ ਫ਼ਿਲਪੀਨਜ਼ ਟਾਪੂ-ਸਮੂਹ (ਲੂਜ਼ੋਨ, ਸਮਰ, ਲੇਤੇ ਅਤੇ ਮਿੰਦਾਨਾਓ); ਦੱਖਣ-ਪੂਰਬ ਵੱਲ ਪਲਾਊ, ਯਾਪ ਅਤੇ ਉਲਿਥੀ; ਪੂਰਬ ਵੱਲ ਮਾਰੀਆਨਾ ਟਾਪੂ (ਗੁਆਮ, ਸੈਪਾਨ ਅਤੇ ਤਿਨੀਆਨ ਸਮੇਤ); ਉੱਤਰ-ਪੂਰਬ ਵੱਲ ਬੋਨਿਨ ਟਾਪੂ ਅਤੇ ਈਵੋ ਜੀਮਾ; ਉੱਤਰ ਵੱਲ ਜਪਾਨੀ ਟਾਪੂਆਂ ਹੋਂਸ਼ੂ, ਸ਼ਿਕੋਕੂ ਅਤੇ ਕਿਉਸ਼ੂ; ਉੱਤਰ-ਪੱਛਮ ਵੱਲ ਰਿਉਕੂ ਟਾਪੂ ਅਤੇ ਪੱਛਮ ਵੱਲ ਤਾਈਵਾਨ ਨਾਲ਼ ਲੱਗਦੀਆਂ ਹਨ।[2]

ਫ਼ਿਲਪੀਨ ਸਾਗਰ
ISS ਦਾ ਪੂਰਬੀ ਏਸ਼ੀਆ ਤੋਂ ਫ਼ਿਲਪੀਨ ਸਾਗਰ ਅਤੇ ਗੁਆਮ ਤੱਕ ਲਾਂਘਾ।
ਫ਼ਿਲਪੀਨ ਸਾਗਰ ਵਿਚਲੇ ਟਾਪੂ

ਹਵਾਲੇ