ਬਾਬ ਡਿਲਨ

ਬਾਬ ਡਿਲਨ (/ˈdɪlən/; ਜਨਮ: ਰਾਬਰਟ ਐਲਨ ਜ਼ਿੱਮਰਮੈਨ, ਮਈ 24, 1941) ਇੱਕ ਅਮਰੀਕੀ ਗੀਤਕਾਰ, ਗਾਇਕ ਤੇ ਲੇਖਕ ਹੈ। ਉਸਨੂੰ 2016 ਵਰ੍ਹੇ ਦਾ ਸਾਹਿਤ ਦਾ ਨੋਬਲ ਇਨਾਮ ਮਿਲਿਆ ਹੈ। ਉਹ ਅਮਰੀਕੀ ਨੌਜਵਾਨਾਂ ਵਿੱਚ ਬਹੁਤ ਹਰਮਨ ਪਿਆਰਾ ਹੈ। ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਸੀ ਕਿ ਉਹ ਆਪਣੀ ਪੀੜੀ ਦੇ ਲੋਕਾਂ ਦੀ ਆਵਾਜ਼ ਹੈ।

ਬਾਬ ਡਿਲਨ
ਡਿਲਨ ਗਿਟਾਰ ਨਾਲ ਇੱਕ ਗੀਤ ਗਾਉਂਦੇ ਹੋਏ
ਡਿਲਨ ਅਜ਼ਕੇਨਾ ਰਾਕ ਫੈਸਟੀਵਲ ਜੂਨ 2010 ਦੌਰਾਨ ਵਿਟੋਰੀਆ-ਗੇਸਤੀਜ਼, ਸਪੇਨ ਵਿੱਚ
ਜਨਮ
ਰਾਬਰਟ ਐਲਨ ਜ਼ਿੱਮਰਮੈਨ

(1941-05-24) ਮਈ 24, 1941 (ਉਮਰ 82)
Duluth, Minnesota, U.S.
ਹੋਰ ਨਾਮ
  • ਅੇਲਸਟਨ ਗਨ
  • ਬਲਾਇੰਡ ਬੋਏ ਗ੍ਰੰਟ
  • ਬਾਬ ਲੈਂਡੀ
  • ਰਾਬਰਟ ਮਿਲਕਵੁੱਡ ਥਾਮਸ
  • ਟੈਡਹਮ ਪੋਰਟਰਹਾਊਸ
  • ਲੱਕੀ ਵਿਲਬਰੀ
  • ਬੂ ਵਿਲਬਰੀ
  • ਜੈਕ ਫ੍ਰਸਟ
  • ਸਰਜਈ ਪੈਟਰਵ
ਪੇਸ਼ਾ
  • ਗਾਇਕ-ਗੀਤਕਾਰ
  • ਚਿੱਤਰਕਾਰ
  • ਲੇਖਕ
ਸਰਗਰਮੀ ਦੇ ਸਾਲ1959–present[1]
ਜੀਵਨ ਸਾਥੀ
Sara Dylan
(ਵਿ. 1965; ਤ. 1977)

Carolyn Dennis
(ਵਿ. 1986; ਤ. 1992)
ਬੱਚੇ
  • ਮਾਰੀਆ ਡਿਲਨ(adopted)
  • ਜੇਸੀ ਡਿਲਨ
  • ਐਨਾ ਡਿਲਨ
  • ਸੈਮੁਅਲ ਡਿਲਨ
  • ਜੈਕੋਬ ਡਿਲਨ
  • ਡਿਸਰੀ ਡੈਨਿਸ ਡਿਲਨ
ਸੰਗੀਤਕ ਕਰੀਅਰ
ਵੰਨਗੀ(ਆਂ)
  • ਲੋਕ ਸੰਗੀਤ
  • ਬਲੂਜ਼
  • ਰਾਕ
  • ਕੰਟਰੀ
  • ਗਾਸਪੇਲ
ਸਾਜ਼
  • Vocals
  • guitar
  • keyboards
  • harmonica
ਲੇਬਲ
  • Columbia
  • Asylum
ਵੈਂਬਸਾਈਟbobdylan.com

ਡਿਲਨ ਦੀ ਗੀਤਕਾਰੀ ਵਿੱਚ ਰਾਜਨੀਤਕ, ਸਮਾਜਿਕ, ਦਾਰਸ਼ਨਿਕ ਤੇ ਸਾਹਿਤਕ ਅੰਸ਼ ਉੱਘੜਦੇ ਹਨ। ਉਹ ਪ੍ਰਚੱਲਿਤ ਰਾਕ ਸੰਗੀਤ ਤੋਂ ਹਟਕੇ ਲੋਕ-ਗੀਤਕਾਰੀ ਨੂੰ ਤਰਜੀਹ ਦਿੰਦਾ ਹੈ। ਉਹ ਪਫਪ ਸੰਗੀਤ ਦਾ ਵਿਰੋਧ ਕਰਦਾ ਹੈ ਤੇ ਕਾਉਂਟਰ ਕਲਚਰ ਦੀ ਗੱਲ ਕਰਦਾ ਹੈ। ਉਹ ਲਿਟਲ ਰਿਚਰਡ ਦੀ ਪੇਸ਼ਕਾਰੀ ਅਤੇ ਵੂਡੀ ਗੁਥਰੀ, ਰੌਬਰਟ ਜੌਨਸਨ ਤੇ ਹੈਂਕ ਵਿਲਿਅਮਸ ਤੋਂ ਪ੍ਰਭਾਵਿਤ ਹੈ। ਉਸਦਾ ਸੰਗੀਤਕ ਕੈਰੀਅਰ 50 ਵਰ੍ਹਿਆਂ ਤੋਂ ਵੱਧ ਦਾ ਹੋ ਚੁੱਕਾ ਹੈ। ਉਸਨੇ ਅਮਰੀਕੀ ਗੀਤਕਾਰੀ ਵਿੱਚ ਲੋਕਸੰਗੀਤ, ਬਲੂਜ਼, ਕੰਟਰੀ ਸੰਗੀਤ, ਗਾਸਪੇਲ ਸੰਗੀਤ, ਸਕਾਟਿਸ਼, ਆਇਰਿਸ਼ ਲੋਕਸੰਗੀਤ, ਜੈਜ਼ ਅਤੇਗ੍ਰੇਟ ਅਮਰੀਕੀ ਗੀਤ ਪ੍ਰੰਪਰਾ ਨੂੰ ਇੱਕ ਨਵੀਂ ਸੇਧ ਦਿੱਤੀ। ਉਹ ਬੇਸ਼ੱਕ ਇੱਕ ਪੇਸ਼ਕਾਰ ਤੇ ਵਧੀਆ ਗਾਇਕ ਹੈ ਪਰ ਉਸਦੀ ਗੀਤਕਾਰੀ ਹੀ ਉਸਦਾ ਅਸਲ ਯੋਗਦਾਨ ਹੈ। 

1994 ਤੋਂ ਡਿਲਨ ਦੀਆਂ ਚਿੱਤਰਕਾਰੀ ਦੀਆਂ ਛੇ ਕਿਤਾਬਾਂ ਆ ਚੁੱਕੀਆਂ ਹਨ ਅਤੇ ਉਸਦੇ ਚਿੱਤਰਾਂ ਦੀਆਂ ਅਣਗਿਣਤ ਨੁਮਾਇਸ਼ਾਂ ਲੱਗ ਚੁੱਕੀਆਂ ਹਨ।ਉਹ ਗਿਆਰਾਂ ਗ੍ਰੈਮੀ ਪੁਰਸਕਾਰ, ਇਕ ਗੋਲਡਨ ਗਲੋਬ ਇਨਾਮ ਅਤੇ ਇਕ ਅਕਾਦਮੀ ਇਨਾਮ ਜਿੱਤ ਚੁੱਕਿਆ ਹੈ। 2008 ਵਿੱਚ ਉਸਨੂੰ ਪੁਲਿਤਜ਼ਰ ਇਨਾਮ ਵੀ ਮਿਲ ਚੁੱਕਿਆ ਹੈ। ਮਈ 2012 ਵਿੱਚ ਉਸਨੂੰ ਰਾਸ਼ਟਰਪਤੀ ਬਰਾਕ ਓਬਾਮਾ ਕੋਲੋਂ ਪ੍ਰੈਸੀਡੈਂਸ਼ੀਅਲ ਮੈਡਲ ਆਫ ਫਰੀਡਮ ਮਿਲਿਆ। 2016 ਵਿੱਚ ਉਸਨੂੰ ਸਾਹਿਤ ਲਈ ਨੋਬਲ ਇਨਾਮ ਮਿਲਿਆ।

ਜੀਵਨ ਅਤੇ ਕੈਰੀਅਰ

ਮੁੱਢਲੇ ਸੰਗੀਤ ਦੀ ਚਿਣਗ

ਬਾਬ ਡਿਲਨ ਦਾ ਜਨਮ ਰਾਬਰਟ ਐਲਨ ਜ਼ਿੱਮਰਮੈਨ (ਇਬਰਾਨੀ ਨਾਮ שבתאי זיסל בן אברהם [ਸ਼ਬਤਾਈ ਜ਼ਿਸਲ ਬੇਨ ਅਵਰਾਹਮ])[3][4] ਵਜੋਂ ਦੁਲੁਤ, ਮਿਨੀਸੋਟਾ ਦੇ ਸਟ੍ਰੀਟ ਮਰੀਅਮ ਹਸਪਤਾਲ ਵਿੱਚ 24 ਮਈ 1941 ਨੂੰ ਹੋਇਆ ਸੀ,[5][6] ਅਤੇ ਲੇਕ ਸੁਪੀਰੀਅਰ ਦੇ ਪੱਛਮ ਵਿੱਚ ਮੇਸਾਬੀ ਰੇਂਜ ਤੇ ਹਿਬਿੰਗ, ਮਿਨੀਸੋਟਾ ਵਿੱਚ ਉਹ ਵੱਡਾ ਹੋਇਆ। ਉਸ ਦਾ ਇੱਕ ਛੋਟਾ ਭਰਾ, ਡੇਵਿਡ ਹੈ। ਡਿਲਨ ਦਾਦਾ ਦਾਦੀ, ਜ਼ਿਗਮੈਨ ਅਤੇ ਅੰਨਾ ਜ਼ਿੱਮਰਮੈਨ, 1905 ਦੇ ਯਹੂਦੀ ਵਿਰੋਧੀ ਘਲੂਘਾਰੇ ਤੋਂ ਬਾਅਦ ਓਡੇਸਾ, ਰੂਸੀ ਸਾਮਰਾਜ (ਹੁਣ ਯੂਕਰੇਨ) ਤੋਂ, ਸੰਯੁਕਤ ਰਾਜ ਅਮਰੀਕਾ ਚਲੇ ਗਏ ਸਨ।[7] ਉਸ ਦੇ ਨਾਨਾ-ਨਾਨੀ, ਬੇਨ ਅਤੇ ਫਲਾਰੇਨਸ ਸਟੋਨ, ਲਿਥੁਆਨੀ ਯਹੂਦੀ ਸਨ, ਜੋ 1902 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪਹੁੰਚੇ ਸਨ।[7] ਆਪਣੀ ਆਤਮਕਥਾ ਵਿੱਚ, ਡਿਲਨ ਨੇ ਲਿਖਿਆ ਹੈ ਕਿ ਉਸ ਦੀ ਦਾਦੀ ਦਾ ਪਹਿਲਾ ਨਾਮ ਕਿਰਗੀਜ਼ ਸੀ ਅਤੇ ਉਸ ਦਾ ਪਰਿਵਾਰ ਉੱਤਰਪੂਰਬੀ ਤੁਰਕੀ ਦੇ ਕਾਰਸ ਸੂਬੇ ਦੇ ਇੱਕ ਜ਼ਿਲ੍ਹੇ ਤੋਂ ਸੀ।[8]

ਡਿਲਨ ਦਾ ਮਾਪੇ, ਅਬਰਾਹਮ ਜ਼ਿੱਮਰਮੈਨ ਅਤੇ ਬੀਟਰਸ "ਬਿਟੀ" ਸਟੋਨ, ਇੱਕ ਛੋਟੇ ਜਿਹੇ ਇਕਮੁਠ ਯਹੂਦੀ ਭਾਈਚਾਰੇ ਦਾ ਹਿੱਸਾ ਸਨ। ਰਾਬਰਟ ਦੇ ਜੀਵਨ ਦੇ ਪਹਿਲੇ ਛੇ ਸਾਲ ਉਹ ਦੁਲੁਤ ਵਿੱਚ ਰਹਿੰਦੇ ਰਹੇ। ਫਿਰ ਉਸ ਦੇ ਪਿਤਾ ਨੂੰ ਪੋਲੀਓ ਹੋ ਗਿਆ ਅਤੇ ਪਰਿਵਾਰ ਉਸਦੀ ਮਾਂ ਦੇ ਪੇਕਾ ਸ਼ਹਿਰ, ਹਿਬਿੰਗ ਰਹਿਣ ਲੱਗੇ, ਜਿੱਥੇ ਉਹ ਰੌਬਰਟ ਦਾ ਬਾਕੀ ਬਚਪਨ ਗੁਜਰਿਆ।

1960 ਦਾ ਸਮਾਂ

ਨਿਊ ਯੌਰਕ ਵੱਲ ਜਾਣਾ ਤੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ

ਨੋਬਲ ਇਨਾਮ ਉੱਪਰ ਪ੍ਰਤੀਕ੍ਰਿਆ

ਬਾਬ ਡਿਲਨ ਦੇ ਸਾਹਿਤ ਇਨਾਮ ਉੱਪਰ ਨਾਵਲਕਾਰ ਸਲਮਾਨ ਰਸ਼ਦੀ ਦਾ ਬਿਆਨ, "ਅਜੋਕਾ ਸਮਾਂ ਸਾਹਿਤ ਦੀਆਂ ਸ਼ਾਖਾਵਾਂ ਦੇ ਹੋਰ ਵਧਣ ਦਾ ਹੈ। ਮੈਨੂੰ ਖੁਸ਼ੀ ਹੈ ਕਿ ਨੋਬਲ ਇਨਾਮ ਦੇਣ ਵਾਲੀ ਕਮੇਟੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ। ਉਂਝ ਇਹ ਸਚਮੁਚ ਨਵੀਂ ਗੱਲ ਹੈ ਕਿ ਸਾਨੂੰ ਹੁਣ ਕਿਸੇ ਸਾਹਿਤ ਨੋਬਲ ਵਿਜੇਤਾ ਦਾ ਕੰਮ ਦੇਖਣ ਲਈ ਅਮੇਜਨ (amazon.com) ਦੀ ਬਜਾਇ ਆਈਟਿਊਨਸ (itunes) ਉੱਪਰ ਜਾਣਾ ਪਵੇਗਾ।"[9]

ਹਵਾਲੇ