ਬਾਰੂਦ

ਬਾਰੂਦ ਜਿਸ ਨੂੰ ਕਾਲਾ ਪਾਉਡਰ ਵੀ ਕਿਹਾ ਜਾਂਦਾ ਹੈ, ਇੱਕ ਰਸਾਇਣਿਕ ਧਮਾਕੇ ਵਾਲੀ ਸਮੱਗਰੀ ਹੈ। ਇਹ ਗੰਧਕ, ਚਾਰਕੋਲ ਅਤੇ ਪੋਟਾਸ਼ੀਅਮ ਨਾਈਟ੍ਰੇਨ ਦਾ ਮਿਸ਼ਰਨ ਹੈ। ਬਾਰੂਦ ਵਿੱਚ ਗੰਧਕ ਅਤੇ ਚਾਰਕੋਲ ਬਾਲਣ ਦਾ ਕੰਮ ਕਰਦੇ ਹਨ ਅਤੇ ਪੋਟਾਸ਼ੀਅਮ ਨਾਈਟ੍ਰੇਨ ਜਲਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਆਤਸਵਾਜੀ, ਪਹਾੜ ਨੂੰ ਉਡਾਉਣ, ਅਤੇ ਬੰਦੂਕ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਤੋਪ ਵਿੱਚ ਵੀ ਇਸ ਦੀ ਹੀ ਵਰਤੋਂ ਕੀਤੀ ਜਾਂਦੀ ਹੈ।[1]

ਬਾਰੂਦ ਦਾ ਯੂਐਨ ਨੰ UN0027 ਅਤੇ ਖ਼ਤਰਾ ਜਮਾਤ ਨੰ 1.1D, ਫਲੈਸ ਅੰਕ 427–464 °C (801–867 °F) ਹੈ। ਇਸ ਦੀ ਗੁਰੂਤਾ ਖਿੱਚ 1.70–1.82 ਅਤੇ pH 6.0–8.0 ਹੈ। ਇਹ ਅਘੁਲਣਸ਼ੀਲ ਪਦਾਰਥ ਹੈ। ਬਾਰੂਦ ਦੀ 9ਵੀਂ ਸਦੀ ਵਿੱਚ ਚੀਨ ਵਿੱਚ ਖੋਜ ਹੋਈ ਦੱਸੀ ਜਾਂਦੀ ਹੈ ਇਸ ਖੋਜ ਨਾਲ 11ਵੀਂ ਸੀ ਵਿੱਚ ਆਤਸਬਾਜੀ ਦੀ ਖੋਜ ਹੋਈ। ਚੀਨ ਤੋਂ ਇਸ ਦਾ ਮੱਧ ਪੂਰਬ, ਕੇਂਦਰੀ ਏਸ਼ੀਆ, ਅਤੇ ਯੂਰਪ ਵਿੱਚ ਫੈਲਾਅ ਹੋਇਆ। 13ਵੀਂ ਸਦੀ ਦੀਆਂ ਕਿਤਾਬਾ ਵਿੱਚ ਬਾਰੂਦ ਦਾ ਜਿਕਰ ਮਿਲਦਾ ਹੈ

ਇਤਿਹਾਸ

ਜਿਵੇਂ ਕਿ ਚੀਨ ਵਿੱਚ ਬਾਰੂਦ ਦੀ ਖੋਜ ਨਾਲ ਚੀਨ ਨੇ ਇਸ ਦੀ ਵਰਤੋਂ ਆਪਣੀ ਸੈਨਾ ਲਈ ਬਾਦੂਕ, ਤੋਪਾਂ ਅਤੇ ਧਮਾਕੇ ਵਾਲੇ ਬੰਬਾਂ ਵਿੱਚ ਕਰਨੀ ਸ਼ੁਰੂ ਕਰ ਦਿਤੀ। ਚੀਨ ਨੇ ਇਸ ਦੀ ਵਰਤੋਂ ਮੰਗੋਲ ਦੇ ਵਿਰੁਧ ਕੀਤੀ। ਜਦੋਂ ਮੰਗੋਲਾਂ ਨੇ ਚੀਨ ਤੇ ਕਬਜ਼ਾ ਕਰ ਲਿਆ ਤਾਂ ਉਹਨਾਂ ਨੇ ਇਸ ਬਾਰੂਦ ਦੀ ਵਰਤੋਂ ਜਪਾਨ ਦੇ ਵਿਰੁਧ ਕੀਤੀ। ਮੰਗੋਲਾਂ ਨੇ ਜਦੋਂ ਭਾਰਤ ਤੇ ਕਬਜ਼ਾ ਕੀਤਾ ਤਾਂ ਇਹ ਬਾਰੂਦ ਅਤੇ ਬਾਰੂਦ ਵਾਲੇ ਹਥਿਆਰ ਭਾਰਤ ਵਿੱਚ ਆਏ। ਦਿੱਲੀ ਦੇ ਸਮਰਾਟ ਅਲਾਉਦੀਨ ਖਿਲਜ਼ੀ ਨੇ ਮੰਗੋਲਾਂ ਨੂੰ ਹਰਾਇਆ ਤਾਂ ਕੁਝ ਮੰਗੋਲ ਮੁਲਸਮਾਨ ਬਣ ਗਏ ਤੇ ਭਾਰਤ ਵਿੱਚ ਹੀ ਰਹਿ ਗਏ। ਇਸਤਰ੍ਹਾਂ ਬਾਰੂਦ ਭਾਰਤ ਆਇਆ। ਇਸ ਤੋਂ ਬਾਅਦ ਸਾਰੇ ਮੁਗਲ ਬਾਦਸਾਹ ਅਕਬਰ, ਸ਼ਾਹ ਜਹਾਂ, ਟੀਪੂ ਸੁਲਤਾਨ ਆਦਿ ਸੁਲਤਾਨਾਂ ਨੇ ਬਾਰੂਦ ਦੀ ਵਰਤੋਂ ਆਪਣੀ ਸੈਨਾ ਵਾਸਤੇ ਕੀਤੀ।

ਰਸਾਇਣਿਕ ਸਮੀਕਰਨ

ਇਕ ਸਥਾਰਨ ਰਸਾਇਣਿਕ ਕਿਰਿਆ ਹੇਠ ਲਿਖੇ ਅਨੁਸਾਰ ਹੁੰਦੀ ਹੈ।

2 KNO3 + S + 3 C → K2S + N2 + 3 CO2.

ਇਕ ਸੰਤੁਲਤ ਰਸਾਇਣਿਤ ਸਮੀਕਰਨ ਹੇਠ ਲਿਖੇ ਅਨੁਸਾਰ

10 KNO3 + 3 S + 8 C → 2 K2CO3 + 3 K2SO4 + 6 CO2 + 5 N2.

ਭਾਵੇ ਚਾਰਕੋਲ ਦਾ ਸੂਤਰ ਕਈ ਵਾਰੀ ਵੱਖਰਾ ਹੁੰਦਾ ਹੈ ਤਾਂ ਸਮੀਕਰਨ ਹੇਠ ਲਿਖੇ ਅਨੁਸਾਰ: C7H4O ਇਸ ਲਈ ਸਮੀਕਰਨ

6 KNO3 + C7H4O + 2 S → K2CO3 + K2SO4 + K2S + 4 CO2 + 2 CO + 2 H2O + 3 N2

ਗੰਧਕ ਤੋਂ ਬਿਨਾਂ ਕਾਲਾ ਪਾਉਡਰ

10 KNO3 + 2 C7H4O → 5 K2CO3 + 4 CO2 + 5 CO + 4 H2O + 5 N2

ਬਾਰੂਦ ਦਾ ਜਲਨਾ ਇੱਕ ਸਮੀਕਰਨ ਵਿੱਚ ਨਹੀਂ ਹੁੰਦਾ ਸਗੋਂ ਕਈ ਸਮੀਕਰਨਾ ਦਾ ਸਬੰਧ ਹੈ। ਇਸ ਵਿੱਚ 55.91% ਠੋਸ ਪਦਾਰਥ, ਜਿਵੇਂ ਪੋਟਾਸ਼ੀਅਮ ਕਾਰਬੋਨੇਟ, ਪੋਟਾਸ਼ੀਅਮ ਸਲਫੇਟ, ਪੋਟਾਸ਼ੀਅਮ ਸਲਫਾਈਡ, ਗੰਧਕ, ਪੋਟਾਸ਼ੀਅਮ ਨਾਈਟ੍ਰੇਟ, ਪੋਟਾਸ਼ੀਅਮ ਥਾਇਉਸਾਈਨੇਟ, ਕਾਰਬਨ, ਅਮੋਨੀਅਮ ਕਾਰਬੋਨੇਟ, ਅਤੇ 42.98% ਗੈਸ ਪਦਾਰਥ ਜਿਵੇਂ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਕਾਰਬਨ ਮੋਨੋਅਕਸਾਈਡ, ਹਾਈਡ੍ਰੋਜਨ ਸਲਫਾਈਡ, ਹਾਈਡ੍ਰੋਜਨ ਅਤੇ ਮੀਥੇਨ, ਅਤੇ 1.11% ਪਾਣੀ ਪੈਦਾ ਹੁੰਦਾ ਹੈ।

ਹਵਾਲੇ