ਬਿਲ ਟਿਲਡਨ

ਅਮਰੀਕੀ ਟੈਨਿਸ ਖਿਡਾਰੀ


ਵਿਲੀਅਮ ਟਾਟੇਮ ਟਿਲਡਨ II (ਫਰਵਰੀ 10, 1893 - 5 ਜੂਨ, 1953), (ਉਪਨਾਮ "ਬਿੱਗ ਬਿੱਲ") ਇੱਕ ਅਮਰੀਕੀ ਪੁਰਸ਼ ਟੈਨਿਸ ਖਿਡਾਰੀ ਸੀ, ਉਸਨੂੰ ਅਕਸਰ ਸਭ ਤੋਂ ਮਹਾਨ ਟੇਨਿਸ ਖਿਡਾਰੀਆਂ ਚੋਂ ਇੱਕ ਮੰਨਿਆ ਜਾਂਦਾ ਹੈ।[2] ਟਿਡਲਨ ਨੇ 1920 ਤੋਂ 1925 ਤੱਕ ਛੇ ਸਾਲਾਂ ਲਈ ਵਿਸ਼ਵ ਨੰਬਰ 1 ਖਿਡਾਰੀ ਦਾ ਖਿਤਾਬ ਜਿੱਤਿਆ। ਉਸ ਨੇ ਦਸ ਗ੍ਰੈਂਡ ਸਲੈਮ ਮੁਕਾਬਲੇ, ਇੱਕ ਵਿਸ਼ਵ ਹਾਰਡ ਕੋਰਟ ਚੈਂਪੀਅਨਸ਼ਿਪ ਅਤੇ ਚਾਰ ਪ੍ਰੋ ਸਕਾਲਮ ਟੂਰਨਾਮੈਂਟ ਸਮੇਤ 15 ਮੇਜਰ ਸਿੰਗਲ ਖਿਤਾਬ ਜਿੱਤੇ, ਉਹ 1920 ਵਿੱਚ ਵਿੰਬਲਡਨ ਨੂੰ ਜਿੱਤਣ ਵਾਲਾ ਪਹਿਲਾ ਅਮਰੀਕੀ ਸੀ। ਉਸ ਨੇ ਸੱਤ ਯੂਐਸ ਚੈਂਪੀਅਨਸ਼ਿਪ ਟਾਈਟਲ (ਰਿਚਰਡ ਸੀਅਰਜ਼ ਅਤੇ ਬਿਲ ਲਾਰੈਨਡ ਨਾਲ ਸਾਂਝੇ ਤੌਰ 'ਤੇ) ਤੇ ਵੀ ਜਿੱਤ ਦਰਜ ਕੀਤੀ।

ਬਿਲ ਟਿਲਡਨ
ਪੂਰਾ ਨਾਮਵਿਲਿਅਮ ਟਾਟੇਮ ਟਿਲਡਨ ਜੇਆਰ
ਦੇਸ਼ ਸੰਯੁਕਤ ਰਾਜ
ਜਨਮ(1893-02-10)ਫਰਵਰੀ 10, 1893
ਫਿਲਡੇਲਫਿਯਾ, PA, U.S.
ਮੌਤਜੂਨ 5, 1953(1953-06-05) (ਉਮਰ 60)
ਲੌਸ ਏਂਜਲਸ, ਸੀਏ, ਯੂ ਐਸ
ਕੱਦ6 ft 1+12 in (1.87 m)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1931 (1912 ਤੋਂ ਟੂਰ)
ਸਨਿਅਾਸ1946
ਅੰਦਾਜ਼ਸੱਜੇ -ਹੱਥਾ (1-ਹੱਥ ਬੈਕਹੈਂਡ)
Int. Tennis HOF1959 (member page)
ਸਿੰਗਲ
ਕਰੀਅਰ ਰਿਕਾਰਡ907–62 (93.6%)
ਕਰੀਅਰ ਟਾਈਟਲ138
ਸਭ ਤੋਂ ਵੱਧ ਰੈਂਕNo. 1 (1920, A. Wallis Myers)[1]
ਗ੍ਰੈਂਡ ਸਲੈਮ ਟੂਰਨਾਮੈਂਟ
ਫ੍ਰੈਂਚ ਓਪਨF (1927, 1930)
ਵਿੰਬਲਡਨ ਟੂਰਨਾਮੈਂਟW (1920, 1921, 1930)
ਯੂ. ਐਸ. ਓਪਨW (1920, 1921, 1922, 1923, 1924, 1925, 1929)
ਟੂਰਨਾਮੈਂਟ
ਵਿਸ਼ਵ ਹਾਰਡ ਕੋਰਟ ਟੂਰਨਾਮੈਂਟW (1921)
Professional majors
ਯੂ. ਐਸ. ਪ੍ਰੋ ਟੈਨਿਸ਼ ਟੂਰਨਾਮੈਂਟW (1931, 1935)
ਵੇਮਨਲੇ ਟੂਰਨਾਮੈਂਟF (1935, 1937)
ਫ੍ਰੈਂਚ ਪ੍ਰੋ ਟੂਰਨਾਮੈਂਟW (1933, 1934)
ਡਬਲ
ਗ੍ਰੈਂਡ ਸਲੈਮ ਡਬਲ ਨਤੀਜੇ
ਵਿੰਬਲਡਨ ਟੂਰਨਾਮੈਂਟW (1927)
ਯੂ. ਐਸ. ਓਪਨW (1918, 1922, 1923)
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਯੂ. ਐਸ. ਓਪਨW (1913, 1914, 1922, 1923)
ਟੀਮ ਮੁਕਾਬਲੇ
ਡੇਵਿਸ ਕੱਪW (1920, 1921, 1922, 1923, 1924, 1925, 1926)

ਟਿਲਡਨ ਨੇ 1920 ਦੇ ਦਹਾਕੇ ਦੇ ਪਹਿਲੇ ਅੱਧ ਵਿੱਚ ਅੰਤਰਰਾਸ਼ਟਰੀ ਟੈਨਿਸ ਦੀ ਦੁਨੀਆ ਵਿੱਚ ਦਬਦਬਾ ਬਣਾਈ ਰੱਖਿਆ ਅਤੇ 1912-29 ਦੇ ਆਪਣੇ 18-ਸਾਲ ਦੇ ਸਮੇਂ ਦੇ ਦੌਰਾਨ 192 ਟੂਰਨਾਮੈਂਟਾਂ ਵਿੱਚੋਂ 138 ਟੂਰਨਾਮੈਂਟ ਜਿੱਤੇ। 1929 ਦੇ ਯੂਐਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਟਿਲਡਨ ਸਿੰਗਲ ਗ੍ਰੈਂਡ ਸਲੈਂਮ ਦੇ ਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਖਿਡਾਰੀ ਸੀ। ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਉਸ ਦੇ ਦਸ ਫਾਈਨਲ 2017 ਤੱਕ ਰੋਜਰ ਫੈਡਰਰ ਦੇ ਫਾਈਨਲ ਵਿੱਚ ਪੁੱਜਣ ਤੱਕ ਰਿਕਾਰਡ ਤੇ ਬਣੇ ਰਹੇ। ਉਸ ਨੇ 37 ਸਾਲ ਦੀ ਉਮਰ ਵਿੱਚ ਵਿੰਬਲਡਨਨ ਵਿਖੇ 1930 ਵਿੱਚ ਆਪਣਾ ਆਖਰੀ ਮੇਜਰ ਖਿਤਾਬ ਜਿੱਤਿਆ ਸੀ। ਉਹ ਉਸ ਸਾਲ ਦੇ ਆਖਰੀ ਦਿਨ ਪ੍ਰੋਫੈਸ਼ਨਲ ਬਣ ਗਿਆ ਅਤੇ 15 ਸਾਲਾਂ ਲਈ ਹੋਰ ਪੇਸ਼ਾਵਰਾਂ ਨਾਲ ਕੰਮ ਕਰਦਾ ਰਿਹਾ।

ਨਿੱਜੀ ਜ਼ਿੰਦਗੀ

ਬਿਲ ਟਿਲਡੇਨ ਦਾ ਜਨਮ 10 ਫਰਵਰੀ 1893 ਨੂੰ ਗਰੈਮਟਾਊਨ, ਫਿਲਡੇਲਫਿਆ ਵਿੱਚ ਹੋਇਆ। ਉਸ ਦੇ ਪਿਤਾ ਵਿਲੀਅਮ ਟੈਟਮ ਟਿਲਡੇਨ ਸਨ, ਜੋ ਇੱਕ ਉੱਨ ਵਪਾਰੀ ਅਤੇ ਸਥਾਨਕ ਸਿਆਸਤਦਾਨ ਸਨ ਅਤੇ ਉਸਦੀ ਮਾਂ ਸੇਲੀਨਾ ਇੱਕ ਪਿਆਨੋਵਾਦੀ ਸੀ।[3] ਬਰਾਈਟ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਸਦੀ ਮੌਤ ਹੋ ਗਈ ਸੀ, ਜਦੋਂ ਟਿਲਡਨ 18 ਸਾਲ ਦਾ ਸੀ। ਟਿਲਡਨ ਨੂੰ ਆਪਣੀ ਪਹਿਲੀ ਮਾਸੀ ਨਾਲ ਰਹਿਣ ਲਈ ਭੇਜ ਦਿੱਤਾ ਗਿਆ ਸੀ। ਉਸ ਦੇ ਪਿਤਾ ਅਤੇ ਇੱਕ ਵੱਡੇ ਭਰਾ ਹਰਬਰਟ ਦੀ ਮੌਤ ਨੇ ਉਸ ਨੂੰ ਗਹਿਰਾਈ ਤੱਕ ਪ੍ਰਭਾਵਤ ਕੀਤਾ। ਆਪਣੀ ਪੂਰੀ ਦੁਨੀਆ ਦੇ ਸਫ਼ਰ ਦੇ ਬਾਵਜੂਦ, ਟਿਲਡੇਨ ਆਪਣੀ ਮਾਸੀ ਦੇ ਘਰ 1941 ਤੱਕ ਰਹੇ, ਜਦੋਂ ਉਹ 48 ਸਾਲ ਦੇ ਸਨ।

ਅੰਕੜੇ

'ਖ਼ਿਤਾਬ' '/' ਖੇਡੇ ' 'ਕੈਰੀਅਰ ਜਿੱਤ-ਹਾਰ' ਕੈਰੀਅਰ ਜਿੱਤ %
ਗ੍ਰੈਂਡ ਸਲੈਂਮ ਟੂਰਨਾਮੈਂਟਐਮੇਚਿਉ ਕੈਰੀਅਰ10 / 23114–1389.76
1915191619171918191919201921192219231924192519261927192819291930
ਆਸਟਰੇਲੀਅਨANot HeldAAAAAAAAAAAA0 / 00–0N/A
ਫ੍ਰੈਂਚNot Heldਸਿਰਫ਼ ਫ੍ਰੈਂਚ ਖਿਡਾਰੀਆਂ ਲਈAAFASFF0 / 314–382.35
ਵਿੰਬਲਡਨNot HeldAWWAAAAASFSFSFW3 / 631–391.18
U.S.A1R3RFFWWWWWWQFFAWSF7 / 1469–790.79
ਪ੍ਰੋ ਸਲਾਮ ਟੂਰਨਾਮੇਂਟਪੇਸ਼ੇਵਰ ਕਰੀਅਰ4 / 1936–1767.92
1931193219331934193519361937193819391940194119421943194419451946
ਫ੍ਰੈਂਚ ਪ੍ਰੋAAWWSFASFFSFNot Held2 / 610–471.43
ਵੈਂਬਲੀ ਪ੍ਰੋNot Held3rdFN.H.FN.H.3rdNot Held0 / 48–657.14
ਯੂਐਸ ਪ੍ਰੋWSFAAWAAASFSFQFAQFN.H.SF1R2 / 918–772.00
Total:14 / 42150–3083.33

ਹਵਾਲੇ