ਬੀ.ਬੀ.ਸੀ

ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ (ਜਾਂ ਬੀ.ਬੀ.ਸੀ; ਅੰਗਰੇਜ਼ੀ: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ (ਇੰਗਲੈਂਡ) ਵਿਖੇ ਹਨ।[1] ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ[1] ਜਿਸਦੇ 23,000 ਮੁਲਾਜ਼ਮ ਹਨ।

ਬੀ ਬੀ ਸੀ ਦੀ ਲੋਗੋ
ਬੀ ਬੀ ਸੀ ਦੀ ਲੋਗੋ

ਇਹ ਦੁਨੀਆ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਹੈ।

ਇਤਿਹਾਸ

ਬੀ.ਬੀ.ਸੀ 18 ਅਕਤੂਬਰ 1922[2] ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ[3] ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ 14 ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿੱਚ ਸਥਿਤ 2 ਐਲ.ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ 14 ਦਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮੈਨੇਜਰ (ਪ੍ਰਬੰਧਕ) ਬਣੇ।[3] 1 ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।[1]

ਬਾਹਰੀ ਲਿੰਕ

ਹਵਾਲੇ