ਮੋਬੀ ਡਿੱਕ

ਮੋਬੀ ਡਿੱਕ ਅਮਰੀਕੀ ਨਾਵਲਕਾਰ ਹਰਮਨ ਮੈਲਵਿਲ ਦਾ ਸ਼ਾਹਕਾਰ ਨਾਵਲ ਹੈ। ਕੁਦਰਤ ਤੇ ਮਨੁੱਖ ਦੇ ਸੰਘਰਸ਼ ਦੀ ਬਹੁਤ ਗਹਿਰੀ ਪਕੜ ਦੇ ਕਾਰਨ ਇਸਨੂੰ ਵਿਸ਼ਵ ਸਾਹਿਤ ਦੀਆਂ ਮਹਾਨਤਮ ਰਚਨਾਵਾਂ ਵਿੱਚ ਗਿਣਿਆ ਜਾਂਦਾ ਹੈ। ਡੀ.ਐਚ. ਲਾਰੰਸ ਨੇ ਇਸਨੂੰ ਸਮੁੰਦਰ ਸੰਬੰਧੀ ਕਦੇ ਲਿਖੀ ਗਈ, "ਮਹਾਨਤਮ ਕਿਤਾਬ" ਕਿਹਾ ਹੈ।[2] ਪਹਿਲੀ ਵਾਰ ਇਸ ਦਾ ਪ੍ਰਕਾਸ਼ਨ 1851 ਵਿੱਚ ਹੋਇਆ।[3] ਮੈਲਵਿਲ ਆਕਰਸ਼ਕ ਪਰ ਜਾਲਮ ਸੰਸਾਰ ਵਿੱਚ ਮਨੁੱਖ ਦੇ ਨਿਰੰਤਰ ਅਤੇ ਦ੍ਰਿੜ ਸੰਘਰਸ਼ ਦਾ ਨਾਵਲਕਾਰ ਹੈ। ਮਲਾਹਗੀਰ ਜੀਵਨ ਦੇ ਵਿਆਪਕ ਅਨੁਭਵ ਦੇ ਆਧਾਰ ਉੱਤੇ ਉਸਨੇ ਇਸ ਦਾਰਸ਼ਨਕ ਦ੍ਰਿਸ਼ਟੀਕੋਣ ਨੂੰ ਆਪਣੇ ਇਸ ਨਾਵਲ ਵਿੱਚ ਅਹਾਬ ਨਾਮਕ ਮਲਾਹ ਅਤੇ ਬੱਗੀ ਵ੍ਹੇਲ ਦੇ ਰੋਮਾਂਚਕਾਰੀ ਸੰਘਰਸ਼ ਵਿੱਚ ਵਿਅਕਤ ਕੀਤਾ। ਰੂਪਕ ਅਤੇ ਪ੍ਰਤੀਕ, ਧੱਕੜ ਚਰਿਤਰ, ਭਾਵ ਅਤੇ ਭਾਸ਼ਾ, ਵਿਰਾਟ ਅਤੇ ਰਹੱਸ ਭਰਪੂਰ ਦ੍ਰਿਸ਼ ਇਸ ਨਾਵਲ ਦੀਆਂ ਵਿਸ਼ੇਸ਼ਤਾਈਆਂ ਹਨ। ਇਸ ਵਿੱਚ ਇੱਕ ਸਾਹਸੀ ਮਲਾਹ ਇਸਮਾਈਲ ਏਹਾਬ ਦੇ ਸਮੁੰਦਰੀ ਕਾਰਨਾਮਿਆਂ ਦਾ ਦਿਲਚਸਪ ਬਿਰਤਾਂਤ ਹੈ।

ਮੋਬੀ ਡਿੱਕ ਜਾਂ ਦ ਵ੍ਹੇਲ
ਟਾਈਟਲ ਪੰਨਾ, ਮੋਬੀ ਡਿੱਕ ਦਾ ਮੂਲ ਅਮਰੀਕੀ ਅਡੀਸ਼ਨ
ਲੇਖਕਹਰਮਨ ਮੈਲਵਿਲ
ਭਾਸ਼ਾਅੰਗਰੇਜ਼ੀ
ਵਿਸ਼ਾਜੋਖਮ ਭਰੀ ਸਮੁੰਦਰੀ ਯਾਤਰਾ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
18 ਅਕਤੂਬਰ 1851 (ਬਰਤਾਨੀਆ)
14 ਨਵੰਬਰ 1851 (ਯੂ ਐੱਸ)
ਸਫ਼ੇ635 (ਪਹਿਲੀ ਅਮਰੀਕੀ ਅਡੀਸ਼ਨ)[1]

ਪਿਛੋਕੜ

ਮੋਬੀ ਡਿੱਕ

thumb|left|«ਪੇਕੋਡ ਜਹਾਜ» ਦਾ ਸਮੁੰਦਰੀ ਮਾਰਗ

ਹਵਾਲੇ