ਰਾਅ ਤੋਤਾ

ਰਾਅ ਤੋਤੇ ਦਾ ਵਿਗਿਆਨਿਕ ਨਾਂਅ Psittacula Eupatria ਏ। ਜੋਕਿ ਇੱਕ ਯੂਨਾਨੀ ਸ਼ਬਦ ਏ। Eu ਦਾ ਮਤਲਬ ਨੇਕ, ਉੱਚਾ, ਵੱਡਾ ਅਤੇ Patria ਤੋਂ ਭਾਵ ਖੱਲ੍ਹਣਾ, ਵੰਸ਼, ਖਾਨਦਾਨ ਹੈ - ਮਾਇਨੇ ਕਿ ਵੱਡਾ ਖੱਲ੍ਹਣਾ।

Alexandrine parakeet
Male
Female
Conservation status

Near Threatened (IUCN 3.1)[1]
Scientific classification edit
Missing taxonomy template (fix):Psittacula
Species:
Template:Taxonomy/Psittaculaਗ਼ਲਤੀ: ਅਕਲਪਿਤ < ਚਾਲਕ।
Binomial name
Template:Taxonomy/Psittaculaਗ਼ਲਤੀ: ਅਕਲਪਿਤ < ਚਾਲਕ।
(Linnaeus, 1766)
Native range of Psittacula eupatria
Synonyms

Psittacus eupatria Linnaeus 1766

ਇਹ ਤੋਤਾ ਦੱਖਣੀ ਏਸ਼ੀਆ ਦਾ ਪੰਛੀ ਏ ਅਤੇ ਇਹਨੂੰ ਪੰਜਾਬ ਤੋਂ ਨਿਰਯਾਤ ਕਰਕੇ ਯੂਰਪੀ ਦੇਸਾਂ ਅਤੇ ਮੈਡੇਟਰੀਅਨ ਦੇ ਇਲਾਕਿਆਂ ਵਿਚ ਖੜਿਆ ਗਿਆ ਏ। ਜਿਨ੍ਹਾਂ ਵਿਚ ਜਰਮਨੀ, ਦੱਖਣੀ ਇੰਗਲੈਂਡ, ਬੈਲਜੀਅਮ, ਯੂਨਾਨ, ਪੱਛਮੀ ਤੁਰਕੀ ਅਤੇ ਨੀਦਰਲੈਂਡ ਹਨ।

ਜਾਣ-ਪਛਾਣ

ਇਹ ਤੋਤਾ ਤੋਤਿਆਂ ਦੀ ਨਸਲ ਵਿਚ ਸਭ ਤੋਂ ਵੱਡਾ ਹੁੰਦਾ ਏ। ਇਹਦੀ ਔਸਤਨ ਲੰਮਾਈ ੨੨-੨੪ (22-24) ਇੰਚ ਤੇ ਭਾਰ ੨੦੦-੩੦੦ ਗ੍ਰਾਮ ਹੋ ਜਾਂਦਾ ਏ। ਇਹ ਤੋਤੇ ਅੱਗੇ ਵੀ ਪੰਜ ਰਕਮਾਂ ਦੇ ਹੁੰਦੇ ਹਨ। ਸਭ ਤੋਂ ਵੱਡੇ ਰਾਅ ਤੋਤੇ ਪੰਜਾਬ ਅਤੇ ਇਹਦੇ ਲਾਗੇ-ਬੰਨੇ ਦੇ ਇਲਾਕਿਆਂ ਵਿਚਲੇ ਹੁੰਦੇ ਹਨ, ਜਿਨ੍ਹਾਂ ਦੀ ਲੰਮਾਈ ਚਵੀ ਇੰਚ ਹੈ। ਇਹ ਤੋਤੇ ਹਮਲਾਵਰ ਬਿਰਤੀ ਦੇ ਹੁੰਦੇ ਹਨ ਅਤੇ ਸਤਾਇਆਂ ਦੰਦੀ ਵੀ ਵੱਢ ਦੇਂਦੇ ਹਨ, ਇਹਦੇ ਫਰਾਂ 'ਤੇ ਲਾਲ-ਗੁਲਾਬੀ ਦਾਗ਼ ਜਿਹੇ ਬਣੇ ਹੁੰਦੇ ਹਨ। ਨਰ ਅਤੇ ਮਾਦਾ ਦੋਵੇਂ ਛਾਤੀ ਤੋਂ ਸਲੇਟੀ ਰੰਗੀ ਜਿਹੀ ਭਾਅ ਮਾਰਦੇ ਹਨ। ਇਨ੍ਹਾਂ ਤੋਤਿਆਂ ਨੂੰ ਆਪਾਂ ਪਿੰਡੀਂ-ਥਾਈਂ ਰੁੱਖਾਂ ਤੇ ਬੈਠੇ ਵੇਖ ਸਕਦੇ ਹਾਂ। ਨਿੱਕੇ ਤੋਤੇ ਵੀਅਤਨਾਮ, ਕੰਬੋਡੀਆ ਅਤੇ ਥਾਈਲੈਂਡ ਵਿਚਲੇ ਹੁੰਦੇ ਹਨ ਜੋ ਲਗਭਗ ਬਾਈ ਇੰਚ ਹੁੰਦੇ ਹਨ।

ਇਹਨੂੰ ੧੮-੨੦ (18-20) ਮਹੀਨਿਆਂ ਦੀ ਉਮਰ ਵਿਚ ਜਵਾਨ ਮੰਨਿਆ ਜਾਂਦਾ ਏ ਪਰ ਕਈ ਵਾਰੀਂ ਇਹ ੧੨ ਮਹੀਨਿਆਂ ਦੀ ਉਮਰੇ ਈ ਜਵਾਨੀ ਚੜ੍ਹ ਜਾਂਦੇ ਹਨ ਅਤੇ ੩੬ (36) ਸਾਲ ਦੀ ਉਮਰੇ ਬੁੱਢੇ ਹੋ ਜਾਂਦੇ ਹਨ। ਨਰ ਤੋਤੇ ਦੀ ਧੌਣ ਦੁਆਲ਼ੇ ਲਾਲ-ਕਾਲ਼ਾ ਛੱਲਾ ਬਣਿਆ ਹੁੰਦਾ ਜਦਕਿ ਮਾਦਾ ਦੇ ਨਹੀਂ ਹੁੰਦਾ।

ਪਰਸੂਤ

ਇਨ੍ਹਾਂ ਦੇ ਪਰਸੂਤ ਦਾ ਮੌਸਮ ਨਵੰਬਰ ਤੋਂ ਅਪ੍ਰੈਲ ਤੱਕ ਦਾ ਹੁੰਦਾ ਏ ਅਤੇ ਮਾਦਾ ਇੱਕ ਵਾਰੀ ੨ ਤੋਂ ੪ ਆਂਡੇ ਦੇਂਦੀ ਹੈ। ਤੋਤੇ ਦੇ ਬੱਚੇ ੭ ਹਫ਼ਤਿਆਂ ਦੀ ਉਮਰ ਤੱਕ ਓਥੇ ਈ ਆਲ਼ੇ-ਦੁਆਲ਼ੇ ਘੁੰਮਦੇ ਹਨ ਅਤੇ ਮਾਂ ਪਿਓ ਦੋਵੇਂ ਰਲ਼ਕੇ ਬੱਚਿਆਂ ਨੂੰ ਪਾਲਦੇ ਹਨ। ਅਗਲੇ ਤਿੰਨ ਹਫ਼ਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਐ ਅਤੇ ਬਾਰ੍ਹਾਂ ਤੋਂ ਸੋਲ੍ਹਾਂ ਹਫ਼ਤਿਆਂ ਦੀ ਉਮਰੇ ਛੱਡ ਦਿੱਤਾ ਜਾਂਦਾ ਹੈ।

ਖ਼ਰੀਦੋ ਫ਼ਰੋਖ਼ਤ

ਪਾਕਿਸਤਾਨ ਵਿਚ ਏਸ ਤੋਤੇ ਨੂੰ ਵੇਚਣ ਤੇ ਡੱਕ ਲੱਗੀ ਹੋਈ ਏ ਪਰ ਫਿਰ ਵੀ ਲਹੌਰ ਅਤੇ ਰਾਵਲਪਿੰਡੀ ਦੇ ਬਜ਼ਾਰਾਂ ਵਿਚ ਸ਼ਰੇਆਮ ਵਿਕਦੇ ਹਨ।

ਭਾਰਤ ਵਿਚ ਵੀ ਇਹਨੂੰ ਵੇਚਣਾ ਗੈਰ-ਕਨੂੰਨੀ ਏ ਪਰ ਭਾਰਤ ਦੀਆਂ ਪੰਛੀ-ਮੰਡੀਆਂ ਵਿਚ ਇਹਨੂੰ ਦਿਨ-ਦਿਹਾੜੇ ਵੇਚਿਆ ਜਾਂਦਾ ਏ ਅਤੇ ਭਾਰਤ ਸਰਕਾਰ ਇਸ ਵੱਲੇ ਕੋਈ ਧਿਆਨ ਨਈਂ ਦੇਂਦੀ। ਏਸ ਤੋਤੇ ਨੂੰ ਪਾਲਤੂ ਬਣਾਉਣ ਦੀ ਮੰਗ ਵਧਣ ਅਤੇ ਪੁਰਾਣੇ ਰੁੱਖ ਵੱਢਣ ਕਾਰਨ ਇਹਦੀ ਜੰਗਲੀ ਗਿਣਤੀ ਵਿਚ ਬਹੁਤ ਕਮੀ ਆਈ ਏ।

ਪੰਜਾਬ ਵਿਚ ਵੀ ਇਹ ਤੋਤਾ ਬਹੁਤ ਘੱਟ ਰਹਿ ਗਿਆ ਏ। ਜੋ ਆਪਾਂ ਪੰਜਾਬ ਵਿਚ ਜ਼ਿਆਦਾਤਰ ਤੋਤਾ ਵੇਖਦੇ ਹਾਂ ਉਹ ਇਹਤੋਂ ਨਿੱਕਾ ਹੁੰਦਾ ਏ ਅਤੇ ਵੱਖਰੀ ਨਸਲ ਦਾ ਹੁੰਦਾ ਹੈ।

ਮਨੁੱਖੀ ਸੱਭਿਅਤਾ ਚ

ਥਾਈਲੈਂਡ, ਮੰਗੋਲੀਆ ਅਤੇ ਇਰਾਨ ਵੱਲੋਂ ਰਾਅ ਤੋਤੇ ਦੀ ਮੂਰਤ ਦੀਆਂ ਮੋਹਰਾਂ ਵੀ ਚਾਲੂ ਕੀਤੀਆਂ ਗਈਆਂ ਸਨ ।[2]