ਰਾਜੇਸ਼ ਖੰਨਾ

ਭਾਰਤੀ ਅਦਾਕਾਰ

ਰਾਜੇਸ਼ ਖੰਨਾ (29 ਦਸੰਬਰ 1942–18 ਜੁਲਾਈ 2012) ਇੱਕ ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਸਨ। ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਪੰਜ ਸਾਲ ਤੱਕ ਓਹ ਕਾਂਗਰਸ ਪਾਰਟੀ ਦੇ ਸੰਸਦ ਵੀ ਰਹੇ ਅਤੇ ਬਾਅਦ ਵਿੱਚ ਓਹਨਾਂ ਸਿਆਸਤ ਤੋਂ ਸੰਨਿਆਸ ਲੈ ਲਿਆ।

ਰਾਜੇਸ਼ ਖੰਨਾ
ਰਾਜੇਸ਼ ਖੰਨਾ 2012 ਵਿੱਚ
ਜਨਮ
ਜਤਿਨ ਖੰਨਾ

(1942-12-29)29 ਦਸੰਬਰ 1942
ਅੰਮ੍ਰਿਤਸਰ, ਸਾਂਝਾ ਪੰਜਾਬ[1]
ਮੌਤ18 ਜੁਲਾਈ 2012(2012-07-18) (ਉਮਰ 69)
ਹੋਰ ਨਾਮਜਤਿਨ ਖੰਨਾ
ਕਾਕਾ
ਆਰ ਕੇ
ਰੋਮਾਂਸ ਦਾ ਬਾਦਸ਼ਾਹ
ਭਾਰਤੀ ਸਿਨਮੇ ਦਾ ਪਹਿਲਾ ਸੁਪਰਸਟਾਰ
ਪੇਸ਼ਾਫਿਲਮ ਐਕਟਰ, ਨਿਰਮਾਤਾ, ਰਾਜਨੀਤੀਵਾਨ
ਸਰਗਰਮੀ ਦੇ ਸਾਲ1966–2012 (ਐਕਟਰ)

1991–1996 (ਰਾਜਨੀਤੀ)

1971–1995 (ਨਿਰਮਾਤਾ)
ਜੀਵਨ ਸਾਥੀਡਿੰਪਲ ਕਪਾਡੀਆ (1973–2012)
ਬੱਚੇਟਵਿੰਕਲ ਖੰਨਾ
ਰਿਨਕੇ ਖੰਨਾ
ਦਸਤਖ਼ਤ
Rajesh Khanna signature

1966 ਵਿੱਚ ਆਖ਼ਰੀ ਖ਼ਤ ਨਾਮਕ ਫ਼ਿਲਮ ਨਾਲ਼ ਆਪਣੀ ਅਦਾਕਾਰੀ ਦੀ ਸ਼ੁਰੁਆਤ ਕਰਨ ਵਾਲ਼ੇ ਖੰਨਾ ਨੇ ਕੁੱਲ 163 ਫ਼ਿਲਮਾਂ ਵਿੱਚ ਕੰਮ ਕੀਤਾ।

18 ਜੁਲਾਈ 2012 ਨੂੰ ਮੁੰਬਈ ਵਿੱਚ ਓਹਨਾਂ ਦੀ ਮੌਤ ਹੋ ਗਈ।

ਕੰਮ

ਖੰਨਾ ਨੇ ਕੁੱਲ 163 ਫ਼ਿਲਮਾਂ ਵਿਚੋਂ 128 ਵਿੱਚ ਮੁੱਖ ਭੂਮਿਕਾ ਨਿਭਾਈ, ਵਿੱਚ ਦੋਹਰੀ ਭੂਮਿਕਾ ਦੇ ਇਲਾਵਾ 17 ਛੋਟੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਅਤੇ ਤਿੰਨ ਸਾਲ ਦੇ ਅੰਦਰ 15 ਹਿੱਟ ਫ਼ਿਲਮ ਵਿੱਚ ਅਦਾਕਾਰੀ ਕਰ ਕੇ ਬਾਲੀਵੁੱਡ ਦੇ ਸੂਪਰਸਟਾਰ ਬਣ ਗਏ।

ਰਾਜ਼, ਬਹਾਰੋਂ ਕੇ ਸਪਨੇ, ਅਰਾਧਨਾ ਅਤੇ ਅਨੰਦ ਓਹਨਾਂ ਦੀਆਂ ਚੰਗੇਰੀਆਂ ਫ਼ਿਲਮਾਂ ਮੰਨੀਆਂ ਜਾਂਦੀਆਂ ਹਨ।

ਸਨਮਾਨ

ਓਹਨਾਂ ਨੂੰ ਫਿਲਮਾਂ ਵਿੱਚ ਸਭ ਤੋਂ ਉੱਤਮ ਅਦਾਕਾਰੀ ਲਈ ਤਿੰਨ ਵਾਰ ਫ਼ਿਲਮ ਫ਼ੇਅਰ ਇਨਾਮ ਮਿਲਿਆ। ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਦੁਆਰਾ ਹਿੰਦੀ ਫਿਲਮਾਂ ਦੇ ਸਭ ਤੋਂ ਉੱਤਮ ਅਦਾਕਾਰ ਦਾ ਇਨਾਮ ਵੀ ਚਾਰ ਵਾਰ ਉਨ੍ਹਾਂ ਦੇ ਹੀ ਨਾਮ ਰਿਹਾ। 2005 ਵਿੱਚ ਉਨ੍ਹਾਂ ਨੂੰ ਫਿਲਮਫ਼ੇਅਰ ਦਾ ਲਾਇਫ਼ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ।

ਹਵਾਲੇ