ਰਿਪੋਰਟਰਜ਼ ਵਿਦਾਊਟ ਬਾਰਡਰਜ਼

ਫ਼ਰਾਂਸ ਦਾ ਪਤਰਕਾਰ ਅਜ਼ਾਦੀ ਸੰਗਠਨ

ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਡਬਲਯੂਬੀ), ਇਸਦੇ ਅਸਲ ਨਾਮ ਰਿਪੋਰਟਰਸ ਸੈਨਜ ਫਰੰਟੀਅਰਸ (ਆਰਐਸਐਫ ) ਦੇ ਤਹਿਤ ਵੀ ਜਾਣਿਆ ਜਾਂਦਾ ਹੈ, ਪੈਰਿਸ ਵਿੱਚ ਸਥਿਤ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ, ਗੈਰ-ਸਰਕਾਰੀ ਸੰਸਥਾ ਹੈ ਜੋ ਸੂਚਨਾ ਦੀ ਆਜ਼ਾਦੀ ਅਤੇ ਪ੍ਰੈਸ ਦੀ ਆਜ਼ਾਦੀ ਨਾਲ ਜੁੜੇ ਮੁੱਦਿਆਂ 'ਤੇ ਰਾਜਨੀਤਿਕ ਵਕਾਲਤ ਕਰਦੀ ਹੈ।

ਰਿਪੋਰਟਰਜ਼ ਵਿਦਾਊਟ ਬਾਰਡਰਸ ਦੀਆਂ ਗਤੀਵਿਧੀਆਂ ਦੇ ਦੋ ਮੁੱਢਲੇ ਖੇਤਰ ਹਨ: ਇਕ ਇੰਟਰਨੈਟ ਸੈਂਸਰਸ਼ਿਪ ਅਤੇ ਨਵੇਂ ਮੀਡੀਆ 'ਤੇ ਕੇਂਦ੍ਰਿਤ ਹੈ, ਅਤੇ ਦੂਜਾ ਖਤਰਨਾਕ ਖੇਤਰਾਂ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਪਦਾਰਥਿਕ, ਵਿੱਤੀ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨਾ। [1] ਇਸ ਦੇ ਉਦੇਸ਼ ਵਿਸ਼ਵਵਿਆਪੀ ਤੌਰ ਤੇ ਸੂਚਨਾ ਦੀ ਆਜ਼ਾਦੀ ਤੇ ਹਮਲਿਆਂ ਦੀ ਨਿਰੰਤਰ ਨਿਗਰਾਨੀ ਕਰਨਾ, ਮੀਡੀਆ ਵਿਚ ਕਿਸੇ ਵੀ ਅਜਿਹੇ ਹਮਲੇ ਦੀ ਨਿਖੇਧੀ ਕਰਨਾ, ਸੈਂਸਰਸ਼ਿਪ ਅਤੇ ਜਾਣਕਾਰੀ ਦੀ ਆਜ਼ਾਦੀ ਨੂੰ ਸੀਮਤ ਕਰਨ ਵਾਲੇ ਕਾਨੂੰਨਾਂ ਵਿਰੁੱਧ ਲੜਨ ਲਈ ਸਰਕਾਰਾਂ ਦੇ ਸਹਿਯੋਗ ਨਾਲ ਕੰਮ ਕਰਨਾ, ਸਤਾਏ ਪੱਤਰਕਾਰਾਂ, ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨੈਤਿਕ ਅਤੇ ਵਿੱਤੀ ਸਹਾਇਤਾ ਕਰਨਾ ਅਤੇ ਜੰਗੀ ਪੱਤਰਕਾਰਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਪਦਾਰਥਕ ਸਹਾਇਤਾ ਦੀ ਪੇਸ਼ ਕਰਨਾ ਹੈ।

ਪਿਛੋਕੜ

ਪੈਰਿਸ ਵਿੱਚ ਮੁੱਖ ਦਫਤਰ

ਰਿਪੋਰਟਰਜ਼ ਵਿਦਾਊਟ ਬਾਰਡਰਜ਼ ਦੀ ਸਥਾਪਨਾ ਫਰਾਂਸ ਦੇ ਮਾਂਟਪੇਲੀਅਰ ਵਿੱਚ, ਰੌਬਰਟ ਮੈਨਾਰਡ, ਰੈਮੀ ਲੌਰੀ, ਜੈਕ ਮੋਲਾਨਾਟ ਅਤੇ ਐਮਿਲੀਨ ਜੁਬਿਨੇਓ ਨੇ 1985 ਵਿੱਚ ਕੀਤੀ ਸੀ[2] ਇਸਦਾ ਮੁੱਖ ਦਫਤਰ ਪੈਰਿਸ ਦੇ ਦੂਜੇ ਅਰਾਓਨਡਿਸਮੈਂਟ ਵਿੱਚ ਹੈ।[3] ਆਰਡਬਲਯੂਬੀ ਨੇ ਬਰਲਿਨ, ਬਰੱਸਲਜ਼, ਜੇਨੇਵਾ, ਮੈਡ੍ਰਿਡ, ਰੋਮ, ਸਟਾਕਹੋਮ, ਟਿਊਨਿਸ, ਵਿਆਨਾ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਦਫਤਰਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ, ਏਸ਼ੀਆ ਵਿਚ ਉਨ੍ਹਾਂ ਦਾ ਪਹਿਲਾ ਦਫਤਰ, ਜੋ ਤਾਈਪੇ, ਤਾਈਵਾਨ ਵਿਚ ਸਥਿਤ ਹੈ, ਜੋ ਜੁਲਾਈ 2017 ਵਿਚ ਅਧਿਕਾਰਤ ਤੌਰ 'ਤੇ ਖੋਲ੍ਹਿਆ ਗਿਆ ਸੀ। [4] [5] [6] ਤਾਈਵਾਨ ਨੂੰ 2013 ਤੋਂ ਲੈ ਕੇ ਲਗਾਤਾਰ ਪੰਜ ਸਾਲਾਂ ਲਈ ਆਰਐਸਐਫ ਦੇ ਪ੍ਰੈਸ ਫ੍ਰੀਡਮ ਇੰਡੈਕਸ ਵਿੱਚ ਚੋਟੀ ਦੇ ਏਸ਼ੀਆਈ ਦੇਸ਼ ਦਾ ਦਰਜਾ ਦਿੱਤਾ ਗਿਆ ਹੈ, ਅਤੇ 2017 ਵਿੱਚ 45 ਵੇਂ ਸਥਾਨ ਤੇ ਸੀ। [7] [8]

ਪਹਿਲਾਂ, ਐਸੋਸੀਏਸ਼ਨ ਨੇ ਵਿਕਲਪਿਕ ਪੱਤਰਕਾਰੀ ਨੂੰ ਉਤਸ਼ਾਹਤ ਕਰਨ ਲਈ ਕੰਮ ਕੀਤਾ, ਪਰ ਸੰਸਥਾਪਕਾਂ ਦਰਮਿਆਨ ਇਸ ਬਾਰੇ ਮਤਭੇਦ ਸਨ। ਅੰਤ ਵਿੱਚ, ਸਿਰਫ ਮੈਨਾਰਡ ਹੀ ਰਹਿ ਗਿਆ ਅਤੇ ਉਸਨੇ ਪ੍ਰੈਸ ਦੀ ਆਜ਼ਾਦੀ ਨੂੰ ਉਤਸ਼ਾਹਤ ਕਰਨ ਦੇ ਸੰਗਠਨ ਦੀ ਦਿਸ਼ਾ ਬਦਲ ਦਿੱਤੀ।[2] ਰਿਪੋਰਟਰਜ਼ ਵਿਦਾਊਟ ਬਾਰਡਰਜ਼ ਕਹਿੰਦਾ ਹੈ ਕਿ ਇਹ 1948 ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ ਦੇ ਆਰਟੀਕਲ 19 ਤੋਂ ਆਪਣੀ ਪ੍ਰੇਰਣਾ ਲੈਂਦਾ ਹੈ, ਜਿਸ ਦੇ ਅਨੁਸਾਰ ਹਰੇਕ ਨੂੰ "ਸਰਹੱਦਾਂ ਦੀ ਪਰਵਾਹ ਕੀਤੇ ਬਿਨਾਂ" "ਵਿਚਾਰਾਂ ਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ" ਅਤੇ "ਜਾਣਕਾਰੀ ਲੈਣ, ਪ੍ਰਾਪਤ ਕਰਨ ਅਤੇ ਪ੍ਰਦਾਨ ਕਰਨ" ਦਾ ਅਧਿਕਾਰ ਵੀ ਹੈ।

ਹਵਾਲੇ