ਲਾਲ ਪੂੰਝੀ ਬੁਲਬੁਲ

ਲਾਲ ਪੂੰਝੀ ਬੁਲਬੁਲ (ਅੰਗਰੇਜ਼ੀ :Red-vented Bulbul) ਬੁਲਬੁਲ ਪਰਿਵਾਰ ਦਾ ਇੱਕ ਪੰਛੀ ਹੈ। ਬੁਲਬੁਲਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਜਿਵੇਂ ਆਮ ਬੁਲਬੁਲ, ਲਾਲ ਕੰਨਾਂ ਵਾਲੀ ਬੁਲਬੁਲ,,ਪਹਾੜੀ ਬੁਲਬੁਲ ਅਤੇ ਲਾਲ ਪੂੰਝੀ ਬੁਲਬੁਲ ਆਦਿ। ਲਾਲ-ਪੂੰਝੀ ਬੁਲਬੁਲ ਭਾਰਤੀ ਉਪ ਮਹਾਂਦੀਪ ਵਿੱਚ ਪਾਈ ਜਾਂਦੀ ਹੈ ਅਤੇ ਸ੍ਰੀ ਲੰਕਾ ਤੋਂ ਲੈ ਕੇ ਪੂਰਬ ਦੇ ਬਰਮਾ ਅਤੇ ਤਿੱਬਤ ਦੇਸਾਂ ਤੱਕ ਮਿਲਦੀ ਹੈ। ਇਸ ਪੰਛੀ ਨੂੰ ਹੋਰ ਵੀ ਕਈ ਤਟੀ-ਦੀਪਾਂ ਦੇ ਜੰਗਲਾਂ ਜਿਵੇਂ ਫ਼ਿਜੀ, ਸਮੋਆ, ਅਤੇ ਹਵਾਈ ਆਦਿ ਵਿੱਚ ਵੀ ਪਰਵੇਸ਼ ਕਰਾਇਆ ਗਿਆ ਹੈ। ਇਸ ਨੇ ਆਪਣੇ ਆਪ ਨੂੰ ਦੁਬਈ,ਸੰਯੁਕਤ ਰਾਜ ਅਮੀਰਾਤ,ਬਹਿਰੀਨ ,ਸੰਯੁਕਤ ਰਾਜ ਅਮਰੀਕਾ,ਅਰਜਨਟਾਈਨਾਅਤੇ ਨਿਊਜੀਲੈਂਡ ਆਦਿ ਵਿੱਚ ਵੀ ਸਥਾਪਤ ਕੀਤਾ ਹੋਇਆ ਹੈ।[2] ਇਸਨੂੰ ਵਿਸ਼ਵ ਦੇ 100 ਅਜਿਹੇ ਘੁਸਪੈਠੀਆ ਪ੍ਰਜਾਤੀਆਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਜੋ ਪਰਵਾਸ ਕਰ ਕੇ ਹੋਰਨਾਂ ਓਪਰਿਆਂ ਖਿੱਤਿਆਂ ਵਿੱਚ ਘੁਸ ਜਾਂਦੇ ਹਨ। [3]

ਲਾਲ ਪੂੰਝੀ ਬੁਲਬੁਲ
Conservation status

Least Concern  (IUCN 3.1)[1]
Scientific classification
Kingdom:
Animalia
Phylum:
Chordata
Class:
Aves
Order:
Passeriformes
Family:
Pycnonotidae
Genus:
Pycnonotus
Species:
P. cafer
Binomial name
Pycnonotus cafer
(Linnaeus, 1766)
Synonyms

Molpastes cafer
Molpastes haemorrhous
Pycnonotus pygaeus

ਫੋਟੋ ਗੈਲਰੀ

ਹਵਾਲੇ