ਵਿਕੀਪੀਡੀਆ:HotCat

HotCat ਇਕ ਜਾਵਾਸਕ੍ਰਿਪਟ ਹੈ ਜੋ ਕਿਸੇ ਸਫ਼ੇ ਦੀਆਂ ਕੈਟੇਗਰੀਆਂ ਵਿਚ ਫੇਰ-ਬਦਲ ਕਰਨ ਅਤੇ ਨਵੀਆਂ ਕੈਟੇਗਰੀਆਂ ਜੋੜਨਾ ਅਸਾਨ ਬਣਾਉਂਦੀ ਹੈ। ਇਸ ਛੋਟੇ ਸੰਦ ਨੂੰ ਆਪਣੀਆਂ ਪਸੰਦਾ ਦੀ Gadgets ਟੈਬ ਵਿਚ ਜਾ ਕੇ ਚਾਲੂ ਕੀਤਾ ਜਾ ਸਕਦਾ ਹੈ।

ਵਰਤੋਂ

ਕਿਸੇ ਸਫ਼ੇ ਦੇ ਲੋਡ ਹੋਣ ’ਤੇ ਜੇ ਉਸ ਵਿਚ ਕੈਟੇਗਰੀਆਂ ਹੋਣ ਤਾਂ ਓਹਨਾਂ ਨੂੰ ਅਸਾਨੀ ਨਾਲ਼ ਹਟਾਉਣ ਅਤੇ ਜੋੜਨ ਦੇ ਲਿੰਕ ਨਜ਼ਰ ਆਉਂਦੇ ਹਨ, ਵੇਖੋ ਤਸਵੀਰ:

ਇਸਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ:

  • ਕੈਟੇਗਰੀ ਤੋਂ ਬਾਅਦ ਵਾਲ਼ੇ "(-)" ’ਤੇ ਕਲਿੱਕ ਕਰਨ ਨਾਲ਼ ਓਹ ਕੈਟੇਗਰੀ ਸਫ਼ੇ ਵਿਚੋਂ ਹਟ ਜਾਵੇਗੀ।
  • ਕੈਟੇਗਰੀ ਤੋਂ ਬਾਅਦ ਵਾਲ਼ਾ "(±)" ਉਸ ਕੈਟੇਗਰੀ ਵਿਚ ਫੇਰ-ਬਦਲ ਕਰਨ ਵਾਸਤੇ ਹੈ।
  • ਆਖ਼ਰ ਵਿਚ "(+)" ਨਵੀਂ ਕੈਟੇਗਰੀ ਜੋੜਨ ਵਾਸਤੇ ਹੈ।
  • ਇਕ ਤੋਂ ਜ਼ਿਆਦਾ ਤਬਦੀਲੀਆਂ ਕਰਨ ਤੋਂ ਪਹਿਲਾਂ "(++)" ’ਤੇ ਕਲਿੱਕ ਕਰੋ ਅਤੇ ਸਭ ਮੁਕਾ ਲੈਣ ਤੋਂ ਬਾਅਦ 'Save' ’ਤੇ ਕਲਿੱਕ ਕਰੋ। ਤੁਹਾਡੇ ਕੀਤੇ ਸਾਰੇ ਬਦਲਾਅ ਇੱਕੋ ਵਾਰ ਵਿਚ ਸਾਂਭੇ ਜਾਣਗੇ।