ਵਿਦਵਤਾਵਾਦ

ਵਿਦਵਤਾਵਾਦ (Scholasticism, ਸਕੌਲਾਸਟਿਸਿਜ਼ਮ) ਇੱਕ ਮੱਧਕਾਲੀ ਦਾਰਸ਼ਨਿਕ ਸੰਪਰਦਾ ਸੀ ਜੋ ਦਾਰਸ਼ਨਿਕ ਵਿਸ਼ਲੇਸ਼ਣਦੀ ਇੱਕ ਅਜਿਹੀ ਆਲੋਚਨਾਤਮਕ ਵਿਧੀ ਅਪਣਾਉਂਦੀ ਸੀ, ਜਿਸਦਾ ਅਧਾਰ ਫ਼ਲਸਫ਼ੇ ਦਾ ਲਾਤੀਨੀ ਮਸੀਹੀ ਈਸ਼ਵਰਵਾਦੀ ਪੈਰਾਡਾਈਮ ਸੀ। ਇਸ ਪੈਰਾਡਾਈਮ ਦਾ ਯੂਰਪ ਦੀਆਂ ਮੱਧਕਾਲੀ ਯੂਨੀਵਰਸਿਟੀਆਂ ਵਿੱਚ, ਲਗਪਗ 1100 ਤੱਕ 1700 ਤੱਕ ਪੜ੍ਹਾਈ ਵਿੱਚ ਬੋਲਬਾਲਾ ਸੀ। ਇਸਦੀ ਸ਼ੁਰੂਆਤ ਯੂਰਪ ਦੇ ਉਨ੍ਹਾਂ ਮਸੀਹੀ ਮੱਠਵਾਦੀ ਸਕੂਲਾਂ ਵਿੱਚ ਹੋਈ, ਜੋ ਸਭ ਤੋਂ ਪੁਰਾਣੀਆਂ ਯੂਰਪੀ ਯੂਨੀਵਰਸਿਟੀਆਂ ਦਾ ਅਧਾਰ ਸਨ।[1] ਵਿਦਵਤਾਵਾਦ ਦਾ ਉਭਾਰ ਇਟਲੀ, ਫਰਾਂਸ, ਸਪੇਨ ਅਤੇ ਇੰਗਲੈਂਡ ਵਿੱਚ 12 ਵੀਂ ਅਤੇ 13 ਵੀਂ ਸਦੀ ਦੇ ਇਨ੍ਹਾਂ ਸਕੂਲਾਂ ਦੇ ਉਭਾਰ ਨਾਲ ਨੇੜਿਓਂ ਜੁੜਿਆ ਹੋਇਆ ਸੀ[2]

14 ਵੀਂ ਸਦੀ ਦਾ ਯੂਨੀਵਰਸਿਟੀ ਦੇ ਭਾਸ਼ਣ ਦਾ ਚਿੱਤਰ

ਵਿਦਵਤਾਵਾਦ ਇਸ ਲਈ ਓਨਾ ਫ਼ਲਸਫ਼ਾ ਜਾਂ ਸਿੱਖਣ ਦੀ ਇੱਕ ਵਿਧੀ ਦੇ ਤੌਰ ਤੇ, ਧਰਮ ਸ਼ਾਸਤਰ ਨਹੀਂ, ਸਗੋਂ ਇਹ ਦਵੰਦਵਾਦੀ ਤਰਕ ਰਾਹੀਂ ਗਿਆਨ ਨੂੰ ਵਧਾਉਣ ਲਈ ਮੰਤਕੀ ਅਨੁਮਾਨ ਅਤੇ ਵਿਰੋਧਤਾਈਆਂ ਹੱਲ ਕਰਨ ਉੱਤੇ ਜ਼ੋਰ ਦਿੰਦਾ ਹੈ। ਵਿਦਵਤਾਵਾਦ ਸਖਤ ਵਿਚਾਰਧਾਰਾਤਮਕ ਵਿਸ਼ਲੇਸ਼ਣ ਅਤੇ ਧਿਆਨ ਨਾਲ ਭਿੰਨਤਾਵਾਂ ਦੀ ਨਿਸ਼ਾਨਦੇਹੀ ਲਈ ਵੀ ਜਾਣਿਆ ਜਾਂਦਾ ਹੈ। ਕਲਾਸਰੂਮ ਅਤੇ ਲਿਖਤ ਵਿਚ, ਇਹ ਅਕਸਰ ਸਪਸ਼ਟ ਵਾਦ-ਵਿਵਾਦ ਦਾ ਰੂਪ ਧਾਰ ਲੈਂਦਾ ਹੈ; ਪਰੰਪਰਾ ਤੋਂ ਲਏ ਗਏ ਕਿਸੇ ਵਿਸ਼ੇ ਨੂੰ ਇੱਕ ਪ੍ਰਸ਼ਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਵਿਰੋਧੀਆਂ ਦੀਆਂ ਪ੍ਰਤੀਕ੍ਰਿਆਵਾਂ ਪੇਸ਼ ਹੁੰਦੀਆਂ ਹਨ, ਉਨ੍ਹਾਂ ਬਾਰੇ ਬਹਿਸ ਹੁੰਦੀ ਹੈ ਅਤੇ ਵਿਰੋਧੀਆਂ ਦੀਆਂ ਦਲੀਲਾਂ ਦਾ ਖੰਡਨ ਕੀਤਾ ਜਾਂਦਾ ਹੈ। ਦਵੰਦਵਾਦੀ ਢੰਗ ਦੇ ਕਰੜਾਈ ਨਾਲ ਪਾਲਣ ਉੱਤੇ ਇਸਦੇ ਜ਼ੋਰ ਦੇ ਕਾਰਨ, ਹੌਲੀ ਹੌਲੀ ਵਿਦਵਤਾਵਾਦ ਨੂੰ ਅਧਿਐਨ ਦੇ ਹੋਰਨਾਂ ਖੇਤਰਾਂ ਵਿੱਚ ਵੀ ਲਾਗੂ ਕੀਤਾ ਗਿਆ ਸੀ।[3][4]

ਇੱਕ ਪ੍ਰੋਗਰਾਮ ਦੇ ਤੌਰ ਤੇ, ਵਿਦਵਤਾਵਾਦ ਦੀ ਸ਼ੁਰੂਆਤ ਮੱਧਯੁਗ ਦੇ ਈਸਾਈ ਚਿੰਤਕਾਂ ਦੀ ਇੱਕਸੁਰਤਾ ਲਿਆਉਣ ਦੀ ਕੋਸ਼ਿਸ਼ ਦੇ ਤੌਰ ਤੇ, ਆਪਣੀ ਖੁਦ ਦੀ ਪਰੰਪਰਾ ਦੀਆਂ ਵੱਖ ਵੱਖ ਅਥਾਰਟੀਆਂ ਦੇ ਵਿਰੋਧਾਂ ਨੂੰ ਮੇਲਣ ਲਈ ਅਤੇ ਕਲਾਸੀਕਲ ਅਤੇ ਪ੍ਰਾਚੀਨ ਦਰਸ਼ਨ, ਖਾਸ ਕਰਕੇ ਅਰਸਤੂ ਦਾ ਹੀ ਨਹੀਂ ਸਗੋਂ ਨਿਓਪਲਾਟੋਨਿਜ਼ਮ ਨਾਲ ਈਸਾਈ ਧਰਮ ਸ਼ਾਸਤਰ ਦਾ ਮੇਲ ਕਰਨ ਦੀ ਕੋਸ਼ਿਸ਼ ਦੇ ਤੌਰ ਤੇ ਹੋਈ।[5]

ਨਿਰੁਕਤੀ

ਸ਼ਬਦ “ਵਿਦਿਅਕ” ਅਤੇ “ਵਿਦਵਤਾਵਾਦ” ਲਈ ਅੰਗਰੇਜ਼ੀ ਸ਼ਬਦ "scholasticism" ਲਾਤੀਨੀ ਸ਼ਬਦ scholasticus, ਜੋ ਯੂਨਾਨੀ ਦੇ σχολαστικός (scholastikos) ਦਾ ਲਾਤੀਨਿਕ੍ਰਿਤ ਰੂਪ ਹੈ, ਇੱਕ ਵਿਸ਼ੇਸ਼ਣ σχολή ਤੋਂ ਲਿਆ (scholē), " ਸਕੂਲ " ਤੋਂ ਲਿਆ ਗਿਆ ਹੈ। ਸਕੌਲਸਟਿਕਸ ਦਾ ਅਰਥ ਹੈ "ਸਕੂਲਾਂ ਨਾਲ ਸਬੰਧਤ"। "ਸਕੌਲਸਟਿਕਸ", ਮੌਟੇ ਤੌਰ ਤੇ "ਸਕੂਲਾਂ ਦੇ ਬੰਦੇ" ਸਨ।

ਹਵਾਲੇ