ਵਿੰਟਰ ਵਾਰ

ਸਰਦੀਆਂ ਦੀ ਜੰਗ (ਵਿੰਟਰ ਵਾਰ)[F 7] ਸੋਵੀਅਤ ਯੂਨੀਅਨ (ਯੂਐਸਐਸਆਰ) ਅਤੇ ਫਿਨਲੈਂਡ ਵਿਚਕਾਰ ਇੱਕ ਫੌਜੀ ਲੜਾਈ ਸੀ। ਇਹ ਦੂਜੀ ਵਿਸ਼ਵ ਜੰਗ ਫੈਲਣ ਦੇ ਤਿੰਨ ਮਹੀਨਿਆਂ ਬਾਅਦ 30 ਨਵੰਬਰ 1939 ਨੂੰ ਫਿਨਲੈਂਡ ਦੇ ਸੋਵੀਅਤ ਹਮਲੇ ਨਾਲ ਸ਼ੁਰੂ ਹੋਈ ਸੀ ਅਤੇ ਸਾਢੇ ਤਿੰਨ ਮਹੀਨਿਆਂ ਬਾਅਦ 13 ਮਾਰਚ 1940 ਨੂੰ ਮਾਸਕੋ ਅਮਨ ਸੰਧੀ ਨਾਲ ਖ਼ਤਮ ਹੋ ਗਈ। ਲੀਗ ਆਫ ਨੈਸ਼ਨਜ਼ ਨੇ ਇਸ ਹਮਲੇ ਨੂੰ ਗੈਰ ਕਾਨੂੰਨੀ ਮੰਨਿਆ ਅਤੇ ਸੋਵੀਅਤ ਸੰਘ ਨੂੰ ਸੰਗਠਨ ਤੋਂ ਬਾਹਰ ਕੱਢ ਦਿੱਤਾ ਗਿਆ। 

ਵਿੰਟਰ ਵਾਰ
ਦੂਜੀ ਸੰਸਾਰ ਜੰਗ ਦਾ ਹਿੱਸਾ

ਵਿੰਟਰ ਵਾਰ ਦੇ ਦੌਰਾਨ ਇੱਕ ਫਿਨਿਸ਼ ਮਸ਼ੀਨ ਗੰਨ ਟੋਲੀ
ਮਿਤੀ30 ਨਵੰਬਰ 1939 – 13 ਮਾਰਚ 1940
(3 ਮਹੀਨੇ, 1 ਹਫਤਾ ਅਤੇ 6 ਦਿਨ)
ਥਾਂ/ਟਿਕਾਣਾ
ਪੂਰਬੀ ਫਿਨਲੈਂਡ
ਨਤੀਜਾਮਾਸਕੋ ਅਮਨ ਸੰਧੀ
(See Aftermath)
ਰਾਜਖੇਤਰੀ
ਤਬਦੀਲੀਆਂ
ਫਿਨਲੈਂਡ ਦੀ ਖਾੜੀ ਟਾਪੂ, ਕਾਰੇਲੀਅਨ ਇਸਥਮਸ, ਲੱਦਾਗਾ ਕਰੇਲੀਆ, ਸੱਲਾ, ਅਤੇ ਰਾਇਬੇਕੀ ਪੈਨੀਸੂਲਾ, ਸੋਵੀਅਤ ਯੂਨੀਅਨ ਨੂੰ ਦਿੱਤੇ ਅਤੇ ਹੰਕੋ ਦੀ ਲੀਜ਼।
Belligerents

ਫਰਮਾ:Country data ਫਿਨਲੈਂਡ

  • ਵਿਦੇਸ਼ੀ ਵਲੰਟੀਅਰ
ਫਰਮਾ:Country data ਸੋਵੀਅਤ ਯੂਨੀਅਨ
Commanders and leaders
ਫਰਮਾ:Country data ਫਿਨਲੈਂਡ ਕਿਓਸਤੀ ਕਾਲੀਓ
ਫਰਮਾ:Country data ਫਿਨਲੈਂਡ ਰੀਸਟੋ ਰਿਟੀ
ਫਰਮਾ:Country data ਫਿਨਲੈਂਡ ਕਾਰਲ ਗੁਸਤਾਫ਼ ਏਮਿਲ ਮੈਨਰਹੇਮ
ਫਰਮਾ:Country data ਸੋਵੀਅਤ ਯੂਨੀਅਨ ਜੋਸਫ ਸਟਾਲਿਨ
ਫਰਮਾ:Country data ਸੋਵੀਅਤ ਯੂਨੀਅਨ ਕਿਰਿੱਲ ਮੇਰੇਤਸਕੋਵ
ਫਰਮਾ:Country data ਸੋਵੀਅਤ ਯੂਨੀਅਨ ਕਲਮਿੰਟ ਵੋਰੋਸ਼ੀਲੋਵ
ਫਰਮਾ:Country data ਸੋਵੀਅਤ ਯੂਨੀਅਨ ਸੈਮੀਸਨ ਟਿਮੋਜ਼ੈਂਕੋ[F 1]
Strength
300,000–340,000 ਫ਼ੌਜੀ[F 2]
32 ਟੈਂਕ[F 3]
114 ਏਅਰਕਰਾਫਟ[F 4]
425,000–760,000 ਫ਼ੌਜੀ [F 5]
2,514–6,541 ਟੈਂਕ[F 6]
3,880 ਏਅਰਕਰਾਫਟ[14]
Casualties and losses
25,904 ਮਰ ਗਏ ਜਾਂ ਮਿਲੇ ਨਹੀਂ[15]
43,557 ਜਖਮੀ[16]
800–1,100 ਬੰਦੀ[17]
20–30 ਟੈਂਕ
62 ਏਅਰਕਰਾਫਟ[18]
70,000 ਕੁੱਲ ਜਖਮੀ ਅਤੇ ਮੌਤਾਂ
126,875–167,976 ਮਰ ਗਏ ਜਾਂ ਮਿਲੇ ਨਹੀਂ[19][20][21]
188,671–207,538 ਜਖਮੀ[19][20]
5,572 ਬੰਦੀ[22]
1,200–3,543 ਟੈਂਕ[23][24][25]
261–515 ਏਅਰਕਰਾਫਟ[25][26]
321,000–381,000 ਕੁੱਲ ਜਖਮੀ ਅਤੇ ਮੌਤਾਂ

ਸੋਵੀਅਤ ਸੰਘ ਨੇ ਫਿਨਲੈਂਡ ਦੇ ਕਈ ਹਿੱਸਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਟਕਰਾ ਸ਼ੁਰੂ ਹੋ ਗਿਆ, ਫਿਨਲੈਂਡ ਤੋਂ ਹੋਰ ਕੀਤੇ ਜ਼ਮੀਨ ਦੇ ਬਦਲੇ ਵੱਡੇ ਸਰਹੱਦੀ ਇਲਾਕਿਆਂ ਦੀ ਮੰਗ ਕੀਤੀ, ਸੁਰੱਖਿਆ ਕਾਰਨਾਂ - ਮੁੱਖ ਤੌਰ ਤੇ ਫਿਨਲੈਂਡ ਦੀ ਸਰਹੱਦ ਤੋਂ 32 ਕਿਲੋਮੀਟਰ (20 ਮੀਲ) ਦੂਰ, ਲੈਨਿਨਗਰਾਦ ਦੀ ਸੁਰੱਖਿਆ - ਦਾ ਬਹਾਨਾ ਬਣਾਇਆ ਗਿਆ। ਫਿਨਲੈਂਡ ਨੇ ਇਨਕਾਰ ਕਰ ਦਿੱਤਾ ਅਤੇ ਯੂਐਸਐਸਆਰ ਨੇ ਦੇਸ਼ 'ਤੇ ਹਮਲਾ ਕੀਤਾ। ਬਹੁਤ ਸਾਰੇ ਸਰੋਤ ਇਹ ਸਿੱਟਾ ਕੱਢਦੇ ਹਨ ਕਿ ਸੋਵੀਅਤ ਯੂਨੀਅਨ ਦਾ, ਫਿਨਲੈਂਡ ਵਿੱਚ ਕਮਿਊਨਿਸਟ ਕਠਪੁਤਲੀ ਸਰਕਾਰ ਦੀ ਵਰਤੋਂ ਕਰਕੇ, ਸਾਰੇ ਫਿਨਲੈਂਡ ਉੱਤੇ ਕਬਜ਼ਾ ਕਰਨ ਦਾ ਇਰਾਦਾ ਕੀਤਾ ਸੀ। ਇਹ ਦਾਹਵਾ ਕਰਨ ਵਾਲੇ ਮੋਲੋਟੋਵ-ਰਿਬੇਨਟਰਪ ਪੈਕਟ ਦੇ ਗੁਪਤ ਪ੍ਰੋਟੋਕੋਲਾਂ ਨੂੰ ਇਸ ਦਾ ਸਬੂਤ ਵਜੋਂ ਪੇਸ਼ ਕਰਦੇ ਹਨ,  [F 8] ਜਦਕਿ ਦੂਜੇ ਸਰੋਤ ਪੂਰੇ ਸੋਵੀਅਤ ਕਬਜੇ ਦੇ ਵਿਚਾਰ ਨੂੰ ਸਹੀ ਨਹੀਂ ਮੰਨਦੇ।[F 9] ਫਿਨਲੈਂਡ ਨੇ ਸੋਵੀਅਤ ਹਮਲਿਆਂ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਮੂੰਹ ਤੋੜ ਜਵਾਬ ਦਿੱਤਾ ਅਤੇ ਹਮਲਾਵਰਾਂ ਉੱਤੇ ਕਾਫ਼ੀ ਨੁਕਸਾਨ ਪਹੁੰਚਾਏ ਜਦੋਂ ਕਿ ਤਾਪਮਾਨ ਬਹੁਤ ਘੱਟ −43 °C (−45 °F) ਤੱਕ ਸੀ। ਸੋਵੀਅਤ ਫੌਜ ਦੇ ਪੁਨਰਗਠਨ ਅਤੇ ਵੱਖ-ਵੱਖ ਰਣਨੀਤੀਆਂ ਨੂੰ ਅਪਣਾਉਣ ਤੋਂ ਬਾਅਦ, ਉਨ੍ਹਾਂ ਨੇ ਫਰਵਰੀ ਵਿੱਚ ਨਵੇਂ ਹਮਲੇ ਕੀਤੇ ਅਤੇ ਫਿਨਲੈਂਡ ਦੇ ਰੱਖਿਆ ਮੋਰਚਿਆਂ ਉੱਤੇ ਜਿੱਤ ਪ੍ਰਾਪਤ ਕੀਤੀ। 

ਮਾਸਕੋ ਅਮਨ ਸੰਧੀ ਉੱਤੇ ਹਸਤਾਖਰ ਨਾਲ ਮਾਰਚ 1940 ਵਿੱਚ ਦੁਸ਼ਮਣੀ ਖਤਮ ਹੋ ਗਈ. ਫਿਨਲੈਂਡ ਨੇ ਸੋਵੀਅਤ ਯੂਨੀਅਨ ਨੂੰ ਆਪਣੇ ਖੇਤਰੀ ਖੇਤਰ ਦਾ 11 ਫੀ ਸਦੀ ਅਤੇ ਆਪਣੀ ਆਰਥਿਕਤਾ ਦਾ 30 ਪ੍ਰਤੀਸ਼ਤ ਹਿੱਸਾ ਦੇਣ ਦੀ ਵਿਵਸਥਾ ਕੀਤੀ। ਸੋਵੀਅਤ ਨੂੰ ਹੋਏ ਨੁਕਸਾਨ ਬਹੁਤ ਭਾਰੀ ਸਨ, ਅਤੇ ਦੇਸ਼ ਦੇ ਅੰਤਰਰਾਸ਼ਟਰੀ ਵਕਾਰ ਨੂੰ ਨੁਕਸਾਨ ਪਹੁੰਚਿਆ। ਸੋਵੀਅਤ ਪ੍ਰਾਪਤੀਆਂ ਉਸਦੀਆਂ ਜੰਗ-ਪਹਿਲੋਂ ਦੀਆਂ ਮੰਗਾਂ ਤੋਂ ਵੱਧ ਸਨ ਅਤੇ ਯੂਐਸਐਸਆਰ ਨੇ ਝੀਲ ਲਾਦੌਗਾ ਅਤੇ ਉੱਤਰੀ ਫਿਨਲੈਂਡ ਵਿੱਚ ਕਾਫੀ ਖੇਤਰ ਪ੍ਰਾਪਤ ਕੀਤੇ। ਫਿਨਲੈਂਡ ਨੇ ਆਪਣੀ ਪ੍ਰਭੂਸੱਤਾ ਕਾਇਮ ਰੱਖੀ ਅਤੇ ਇਸਦਾ ਅੰਤਰਰਾਸ਼ਟਰੀ ਵਕਾਰ ਵਧ ਗਿਆ। ਲਾਲ ਫ਼ੌਜ ਦੀ ਮਾੜੀ ਕਾਰਗੁਜ਼ਾਰੀ ਨੇ ਐਡੋਲਫ ਹਿਟਲਰ ਨੂੰ ਇਹ ਸੋਚਣ ਲਈ ਉਤਸਾਹਿਤ ਕੀਤਾ ਕਿ ਸੋਵੀਅਤ ਸੰਘ 'ਤੇ ਹਮਲਾ ਕਾਮਯਾਬ ਹੋਵੇਗਾ ਅਤੇ ਸੋਵੀਅਤ ਫੌਜ ਦੇ ਬਾਰੇ ਨਕਾਰਾਤਮਕ ਪੱਛਮੀ ਮੱਤ ਦੀ ਪੁਸ਼ਟੀ ਕੀਤੀ। ਅੰਤਰਿਮ ਸ਼ਾਂਤੀ ਦੇ 15 ਮਹੀਨੇ ਬਾਅਦ, ਜੂਨ 1941 ਵਿੱਚ, ਨਾਜ਼ੀ ਜਰਮਨੀ ਨੇ ਓਪਰੇਸ਼ਨ ਬਾਰਬਾਰੋਸਾ ਸ਼ੁਰੂ ਕੀਤਾ ਅਤੇ ਫਿਨਲੈਂਡ ਅਤੇ ਯੂਐਸਐਸਆਰ ਦੇ ਵਿਚਕਾਰ ਨਿਰੰਤਰ ਜੰਗ ਸ਼ੁਰੂ ਹੋ ਗਈ।

ਨੋਟ ਅਤੇ ਹਵਾਲੇ

ਸੂਚਨਾ

ਹਵਾਲੇ