ਸਟਾਕ ਐਕਸਚੇਂਜ

ਸ਼ੇਅਰ ਬਜ਼ਾਰ ਇੱਕ ਅਜਿਹਾ ਬਜ਼ਾਰ ਹੁੰਦਾ ਹੈ ਜਿੱਥੇ ਵੱਖ-ਵੱਖ ਕੰਪਨੀਆਂ ਜੋ ਸ਼ੇਅਰ ਬਜ਼ਾਰ ਵਿੱਚ ਲਿਸਟਡ ਹਨ, ਦੀਆਂ ਹਿੱਸੇਦਾਰੀਆਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ। ਸ਼ੇਅਰ ਬਜ਼ਾਰ ਦੀ ਸ਼ੁਰੂਆਤ 1500 ਈ: ਮੱਧ ਤੋਂ ਹੋਈ ਗਿਣੀ ਜਾਂਦੀ ਹੈ।

ਪਹਿਲਾ ਅਧਿਕਾਰਕ ਸ਼ੇਅਰ ਬਜ਼ਾਰ 1973 ਈ: ਚ ਲੰਡਨ ਵਿੱਚ ਲੰਡਨ ਸਟਾਕ ਅਕਸਚੇਂਜ ਦੇ ਨਾਮ ਨਾਲ ਸੁਰੂ ਹੋਇਆ।

ਭਾਰਤ ਦੇ ਦੋ ਪ੍ਰਮੁੱਖ ਸ਼ੇਅਰ ਬਜ਼ਾਰ ਹਨ ਬੰਬੇ ਸਟਾਕ ਅਕਸਚੇਂਜ (BSE) ਤੇ ਨੈਸਨਲ ਸਟਾਕ ਅਕਸਚੇਂਜ (NSE)।

ਬੰਬੇ ਸਟਾਕ ਅਕਸਚੇਂਜ ਭਾਰਤ ਦਾ ਸਭ ਤੋਂ ਪੁਰਾਣਾ ਸ਼ੇਅਰ ਬਜ਼ਾਰ ਹੈ। ਇਸ ਦੀ ਸ਼ੁਰੂਆਤ 1875 ਈ: ਵਿੱਚ ਹੋਈ ਸੀ।

ਨਿਊਯਾਰਕ ਸ਼ਹਿਰ ਦੀ ਵਾਲ ਸਟਰੀਟ ਉੱਤੇ ਨਿਊਯਾਰਕ ਸਟਾਕ ਐਕਸਚੇਂਜ ਜੋ ਦੁਨੀਆ ਦਾ ਸਭ ਤੋਂ ਵੱਡਾ ਸਰਾਫ਼ਾ ਬਜ਼ਾਰ ਹੈ।[1]

ਸਟਾਕ ਐਕਸਚੇਂਜ ਜਾਂ ਸਰਾਫ਼ਾ ਮੰਡੀ ਵਟਾਂਦਰੇ ਦੀ ਇੱਕ ਕਿਸਮ ਹੈ ਜਿਸ ਵਿੱਚ ਦਲਾਲਾਂ ਅਤੇ ਵਪਾਰੀਆਂ ਨੂੰ ਹੁੰਡੀਆਂ, ਸਟਾਕ, ਬਾਂਡ ਅਤੇ ਹੋਰ ਜ਼ਾਮਨੀਆਂ ਨੂੰ ਖ਼ਰੀਦਣ ਅਤੇ ਵੇਚਣ ਦੀ ਸਹੂਲਤ ਦਿੱਤੀ ਜਾਂਦੀ ਹੈ।[2]

ਹਵਾਲੇ