ਸ਼ਟੈੱਫ਼ੀ ਗ੍ਰਾਫ਼

ਸਟੈਫ਼ਨੀ ਮਾਰੀਆ "ਸ਼ਟੈੱਫ਼ੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]

ਸ਼ਟੈੱਫ਼ੀ ਗ੍ਰਾਫ਼
2010 ਵਿੱਚ ਸ਼ਟੈੱਫ਼ੀ ਗ੍ਰਾਫ਼
ਪੂਰਾ ਨਾਮਸਟੇਫਨੀ ਮਾਰੀਆ ਗ੍ਰਾਫ਼[1]
ਦੇਸ਼ਫਰਮਾ:ਜਰਮਨੀ (1982–1990)
ਫਰਮਾ:ਜਰਮਨੀ (1990–1999)
ਰਹਾਇਸ਼ਲਾਸ ਵੇਗਸ, ਨੇਵਾਡਾ, ਯੂ.ਐੱਸ.
ਜਨਮ (1969-06-14) 14 ਜੂਨ 1969 (ਉਮਰ 54)
ਮਾਨਹਾਈਮ, ਪੱਛਮੀ ਜਰਮਨੀ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ18 ਅਕਤੂਬਰ 1982
ਸਨਿਅਾਸ13 ਅਗਸਤ 1999
ਅੰਦਾਜ਼ਸੱਜੂ
ਕੋਚਪੀਟਰ ਗ੍ਰਾਫ਼
ਪਾਵੇਲ ਸਲਾਜ਼ਿਲ (1986–1991)
ਹੈਨਜ਼ ਗੰਥਾਰਦਿਤ (1992–1999)
ਇਨਾਮ ਦੀ ਰਾਸ਼ੀ$ 21,895,277[2]
Int. Tennis HOF2004 (member page)
ਸਿੰਗਲ
ਕਰੀਅਰ ਰਿਕਾਰਡਜਿੱਤ-900, ਹਾਰ-115
ਕਰੀਅਰ ਟਾਈਟਲ107 (ਤੀਸਰਾ ਸਥਾਨ)
ਸਭ ਤੋਂ ਵੱਧ ਰੈਂਕਨੰਬਰ. 1 (17 ਅਗਸਤ 1987)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨਜਿੱਤ (1988, 1989, 1990, 1994)
ਫ੍ਰੈਂਚ ਓਪਨਜਿੱਤ (1987, 1988, 1993, 1995, 1996, 1999)
ਵਿੰਬਲਡਨ ਟੂਰਨਾਮੈਂਟਜਿੱਤ (1988, 1989, 1991, 1992, 1993, 1995, 1996)
ਯੂ. ਐਸ. ਓਪਨW (1988, 1989, 1993, 1995, 1996)
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟਜਿੱਤ (1987, 1989, 1993, 1995, 1996)
ਉਲੰਪਿਕ ਖੇਡਾਂਜਿੱਤ (1988)
ਡਬਲ
ਕੈਰੀਅਰ ਰਿਕਾਰਡ173–72 (70.6%)
ਕੈਰੀਅਰ ਟਾਈਟਲ11
ਉਚਤਮ ਰੈਂਕਨੰਬਰ. 3 (3 ਮਾਰਚ 1987)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨਸੈਮੀਫ਼ਾਈਨਲ (1988, 1989)
ਫ੍ਰੈਂਚ ਓਪਨਫ਼ਾਈਨਲ (1986, 1987, 1989)
ਵਿੰਬਲਡਨ ਟੂਰਨਾਮੈਂਟਜਿੱਤ (1988)
ਯੂ. ਐਸ. ਓਪਨਸੈਮੀਫ਼ਾਈਨਲ (1986, 1987, 1988, 1989)
ਹੋਰ ਡਬਲ ਟੂਰਨਾਮੈਂਟ
ਉਲੰਪਿਕਸ ਖੇਡਾਂਸੈਮੀਫ਼ਾਈਨਲ (1988)
ਮਿਕਸ ਡਬਲ
ਕੈਰੀਅਰ ਰਿਕਾਰਡਜਿੱਤ-9, ਹਾਰ-7
ਕੈਰੀਅਰ ਟਾਈਟਲ0
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨਦੂਜਾ ਦੌਰ (1991)
ਫ੍ਰੈਂਚ ਓਪਨਦੂਜਾ ਦੌਰ (1994)
ਵਿੰਬਲਡਨ ਟੂਰਨਾਮੈਂਟਸੈਮੀਫ਼ਾਈਨਲ (1999)
ਯੂ. ਐਸ. ਓਪਨਪਹਿਲਾ ਦੌਰ (1984)
ਟੀਮ ਮੁਕਾਬਲੇ
ਫੇਡ ਕੱਪਜਿੱਤ (1987, 1992)
ਹੋਪਮੈਨ ਕੱਪਜਿੱਤ (1993)
ਮੈਡਲ ਰਿਕਾਰਡ
ਫਰਮਾ:FRG ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ 1988 ਸਿਓਲ ਮਹਿਲਾ ਸਿੰਗਲਸ
ਕਾਂਸੀ ਦਾ ਤਗਮਾ – ਤੀਜਾ ਸਥਾਨ 1988 ਸਿਓਲ ਮਹਿਲਾ ਡਬਲਜ਼
 Germany ਦਾ/ਦੀ ਖਿਡਾਰੀ
ਚਾਂਦੀ ਦਾ ਤਗਮਾ – ਦੂਜਾ ਸਥਾਨ 1992 ਬਾਰਸੀਲੋਨਾ ਮਹਿਲਾ ਸਿੰਗਲਸ


ਜੀਵਨ

ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।

ਵਿੰਬਲਡਨ 2009 ਸਮੇਂ ਸਟੇਫੀ ਗ੍ਰਾਫ਼

1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ਕੈਥੋਲਿਕ ਚਰਚ ਨੂੰ ਛੱਡਣਾ ਪਿਆ ਸੀ।[4]

22 ਅਕਤੂਬਰ 2001 ਨੂੰ ਉਸਦਾ ਵਿਆਹ ਆਂਦਰੇ ਆਗਾਸੀ ਨਾਲ ਹੋ ਗਿਆ ਸੀ।[5] ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।[6][7] ਇਹ ਪਰਿਵਾਰ ਹੁਣ ਨੇਵਾਡਾ, ਲਾਸ ਵੇਗਸ ਕੋਲ ਰਹਿ ਰਿਹਾ ਹੈ।[8] ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।[9]ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।[10][10]

2001 ਵਿੱਚ ਸਟੇਫੀ ਨੇ ਆਪਣਾ ਨਾਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।[11]

ਸਟੇਫੀ ਗ੍ਰਾਫ਼

ਅਵਾਰਡ ਅਤੇ ਸਨਮਾਨ

ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ਜਰਮਨੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ ਸੀ।

2004 ਵਿੱਚ ਉਸਨੂੰ ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਅਤੇ 2008 ਵਿੱਚ ਸਟੇਫੀ ਨੂੰ ਜਰਮਨ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਖੇਡ ਜੀਵਨ ਅੰਕੜੇ

ਪੱਛਮੀ ਜਰਮਨੀਜਰਮਨੀ
ਟੂਰਨਾਮੈਂਟ19831984198519861987198819891990199119921993199419951996199719981999ਸਟਰਾਈਕ ਰੇਟਜਿੱਤ–ਹਾਰ
ਗਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਆਈ ਓਪਨਪਹਿਲਾ ਦੌਰਤੀਸਰਾ ਦੌਰਗੈਰ-ਹਾਜ਼ਰਟੂਰਨਾਮੈਂਟ ਨਹੀਂ ਹੋਇਆਗੈਰ-ਹਾਜ਼ਰਜੇਤੂਜੇਤੂਜੇਤੂਕੁਆਲੀਫ਼ਾਈਗੈਰ-ਹਾਜ਼ਰਫ਼ਾਈਨਲਜੇਤੂਗੈਰ-ਹਾਜ਼ਰਗੈਰ-ਹਾਜ਼ਰਚੌਥਾ ਦੌਰਗੈਰ-ਹਾਜ਼ਰਕੁਆਲੀਫ਼ਾਈ4 / 1047–6
ਫਰੈਂਚ ਓਪਨਦੂਸਰਾ ਦੌਰਤੀਸਰਾ ਦੌਰਚੌਥਾ ਦੌਰਕੁਆਲੀਫ਼ਾਈਜੇਤੂਜੇਤੂਫ਼ਾਈਨਲਫ਼ਾਈਨਲਸੈਮੀਫ਼ਾਈਨਲਫ਼ਾਈਨਲਜੇਤੂਸੈਮੀਫ਼ਾਈਨਲਜੇਤੂਜੇਤੂਕੁਆਲੀਫ਼ਾਈਗੈਰ-ਹਾਜ਼ਰਜੇਤੂ6 / 1687–10
ਵਿੰਬਲਡਨLQਚੌਥਾ ਦੌਰਚੌਥਾ ਦੌਰਗੈਰ-ਹਾਜ਼ਰਫ਼ਾਈਨਲਜੇਤੂਜੇਤੂਸੈਮੀ ਫ਼ਾਈਨਲਜੇਤੂਜੇਤੂਜੇਤੂਪਹਿਲਾ ਦੌਰਜੇਤੂਜੇਤੂਗੈਰ-ਹਾਜ਼ਰਤੀਸਰਾ ਦੌਰਫ਼ਾਈਨਲ7 / 1575–7
ਯੂਐੱਸ ਓਪਨLQਪਹਿਲਾ ਦੌਰਸੈਮੀਫ਼ਾਈਨਲਸੈਮੀਫ਼ਾਈਨਲਫ਼ਾਈਨਲਜੇਤੂਜੇਤੂਫ਼ਾਈਨਲਸੈਮੀਫ਼ਾਈਨਲਕੁਆਲੀਫ਼ਾਈਜੇਤੂਫ਼ਾਈਨਲਜੇਤੂਜੇਤੂਗੈਰ-ਹਾਜ਼ਰਚੌਥਾ ਦੌਰਗੈਰ-ਹਾਜ਼ਰ5 / 1573–9
ਜਿੱਤ–ਹਾਰ5–47–411–39–219–228–027–124–321–317–227–118–321–021–07–25–217–222 / 56282–32

ਹਵਾਲੇ