ਸਿਓਲ

ਸਿਓਲ (ਕੋਰੀਆਈ ਉਚਾਰਨ: [sʌ.ul] ( ਸੁਣੋ), "ਰਾਜਧਾਨੀ ਸ਼ਹਿਰ", ਪੁਰਾਤਨ ਸਿੱਲਾਈ "ਸਿਓਰਾਬਿਓਲ" ਤੋਂ[5]), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ।[6] ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ,[7] ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।[8]

ਸਿਓਲ
Boroughs
List

ਹਵਾਲੇ