ਸੁਬਰਾਮਨੀਅਮ ਚੰਦਰਸ਼ੇਖਰ

ਸੁਬਰਾਮਨੀਅਮ ਚੰਦਰਸ਼ੇਖਰ (19 ਅਕਤੂਬਰ 1910-21 ਅਗਸਤ 1995) ਦਾ ਜਨਮ ਲਾਹੌਰ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸਰ ਸੀ.ਵੀ. ਰਮਨ ਦੇ ਭਤੀਜੇ ਸਨ।</ref>[2]

ਸੁਬਰਾਮਨੀਅਮ ਚੰਦਰਸ਼ੇਖਰ
ਸੁਬਰਾਮਨੀਅਮ ਚੰਦਰਸ਼ੇਖਰ
ਜਨਮ(1910-10-19)ਅਕਤੂਬਰ 19, 1910
ਮੌਤਅਗਸਤ 21, 1995(1995-08-21) (ਉਮਰ 84)
ਨਾਗਰਿਕਤਾਭਾਰਤ (1910–1953)
ਅਮਰੀਕਾ (1953–1995)
ਅਲਮਾ ਮਾਤਰਪ੍ਰੈਜ਼ੀਡੈਂਸੀ ਕਾਲਜ ਚੇਨਈ, ਟਰੀਨਿਟੀ ਕਾਲਜ ਕੈਂਬਰਿਜ
ਲਈ ਪ੍ਰਸਿੱਧਚੰਦਰਸ਼ੇਖਰ ਸੀਮਾ
ਪੁਰਸਕਾਰਨੋਬਲ ਪੁਰਸਕਾਰ (1983)
ਕੋਪਲੇ ਮੈਡਲ (1984)
ਨੈਸ਼ਨਲ ਮੈਡਲ ਆਫ ਸਾਇੰਸ (1966)
ਪਦਮ ਵਿਭੂਸ਼ਨ (1968)
ਵਿਗਿਆਨਕ ਕਰੀਅਰ
ਖੇਤਰਖਗੋਲ-ਭੌਤਿਕੀ
ਅਦਾਰੇਸ਼ਿਕਾਗੋ ਯੂਨੀਵਰਸਿਟੀ
ਕੈਂਬਰਿਜ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਰਾਲਫ ਐਚ. ਫੋਲਰ, ਆਰਥਰ ਸਟੈਂਲੇ ਐਡਿੰਗਟਨ
ਡਾਕਟੋਰਲ ਵਿਦਿਆਰਥੀਡੋਨਲਡ ਐਡਵਰਡ ਅਸਟਰਬਰੋਕ, ਰੋਨਲਡ ਵਿਨਸਟਨ, ਐਫ. ਪੋਲ ਐਸਪੋਸੀਟੋ, ਜੇਰੇਮਿਆਹ ਪੀ. ਅਸਟ੍ਰੀਕਰ, ਜੇਰੋਮੇ ਕ੍ਰਿਸ਼ਟਿਆਨ

ਸਿੱਖਿਆ

12 ਸਾਲ ਦੀ ਉਮਰ ਤੱਕ ਮੁੱਢਲੀ ਸਿੱਖਿਆ ਤਾਂ ਉਨ੍ਹਾਂ ਨੇ ਘਰ ਵਿੱਚ ਹੀ ਮਾਤਾ-ਪਿਤਾ ਅਤੇ ਨਿੱਜੀ ਅਧਿਆਪਕਾਂ ਤੋਂ ਪ੍ਰਾਪਤ ਕੀਤੀ। ਸੰਨ 1922 ਵਿੱਚ ਉਹ ਮਦਰਾਸ ਦੇ ਹਿੰਦੂ ਹਾਈ ਸਕੂਲ ਵਿੱਚ ਦਾਖਲ ਹੋਏ ਜਿੱਥੇ ਉਨ੍ਹਾਂ ਨੇ 1922 ਤੋਂ 1925 ਤੱਕ ਪੜ੍ਹਾਈ ਕੀਤੀ। ਸੰਨ 1925 ਵਿੱਚ ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ ਜਿੱਥੋਂ ਉਨ੍ਹਾਂ ਨੇ ਜੂਨ, 1930 ਵਿੱਚ ਬੈਚਲਰ ਆਫ ਸਾਇੰਸ (ਆਨਰਜ਼ ਭੌਤਿਕ ਵਿਗਿਆਨ) ਦੀ ਡਿਗਰੀ ਹਾਸਲ ਕੀਤੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਗਲੀ ਪੜ੍ਹਾਈ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਵਿਖੇ ਕਰਨ ਲਈ ਵਜ਼ੀਫਾ ਲਗਾ ਦਿੱਤਾ। ਇਸ ਲਈ ਸੰਨ 1930 ਵਿੱਚ ਉਨ੍ਹਾਂ ਨੇ ਅਗਲੇਰੀ ਪੜ੍ਹਾਈ ਲਈ ਟਰੀਨਿਟੀ ਕਾਲਜ, ਕੈਂਬਰਿਜ, ਇੰਗਲੈਂਡ ਵਿੱਚ ਦਾਖਲਾ ਲੈ ਲਿਆ। ਸੰਨ 1933 ਵਿੱਚ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ।

ਨੋਬਲ ਸਨਮਾਨ

ਉਹ ਵੀਹਵੀਂ ਸਦੀ ਦੇ ਮਹਾਨ ਵਿਗਿਆਨੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਵਿਗਿਆਨਕ ਖੋਜਾਂ ਅਤੇ ਅਧਿਐਨ ਦੇ ਲੇਖੇ ਲਾ ਦਿੱਤਾ। ਸੰਨ 1983 ਵਿੱਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਉਨ੍ਹਾਂ ਨੂੰ ਪ੍ਰੋ. ਵਿਲੀਅਮ ਏ ਫਾਊਲਰ (ਅਮਰੀਕਾ) ਨਾਲ ਸਾਂਝੇ ਤੌਰ ’ਤੇ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਾਰਿਆਂ ਦੀ ਸੰਰਚਨਾ ਅਤੇ ਵਿਕਾਸ ਦੇ ਵਿਸ਼ੇਸ਼ ਸਿਧਾਂਤਕ ਅਧਿਐਨ ਕਰਕੇ ਦਿੱਤਾ ਗਿਆ।

ਵਿਗਿਆਨਕ ਖੋਜਾਂ

ਸੰਨ 1933 ਤੋਂ 1936 ਤੱਕ ਉਨ੍ਹਾਂ ਨੂੰ ਟਰੀਨਿਟੀ ਕਾਲਜ ਇੰਗਲੈਂਡ ਵੱਲੋਂ ਇਨਾਮੀ ਫੈਲੋਸ਼ਿਪ ਮਿਲੀ। ਸੰਨ 1936 ਵਿੱਚ ਉਨ੍ਹਾਂ ਨੇ ਭਾਰਤ ਆ ਕੇ 11 ਸਤੰਬਰ ਨੂੰ ਲਲਿਥਾ ਡੋਰਾਸਵਾਮੀ ਨਾਲ ਵਿਆਹ ਕਰਵਾਇਆ ਜੋ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਵਿੱਚ ਉਨ੍ਹਾਂ ਦੀ ਜੂਨੀਅਰ ਰਹੀ ਸੀ। ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਪੇਸ਼ਕਸ਼ ਆਉਣ ’ਤੇ ਉਹ ਜੁਲਾਈ, 1937 ਵਿੱਚ ਉੱਥੇ ਬਤੌਰ ਰਿਸਰਚ ਐਸੋਸੀਏਟ ਹਾਜ਼ਰ ਹੋਏ। ਬਾਕੀ ਰਹਿੰਦਾ ਜੀਵਨ ਉਨ੍ਹਾਂ ਨੇ ਉੱਥੇ ਹੀ ਵਿਗਿਆਨਕ ਖੋਜਾਂ ਅਤੇ ਅਧਿਐਨ ਕਰਦਿਆਂ ਬਤੀਤ ਕੀਤਾ।

ਪਹਿਲੀ ਖੋਜ ਪੱਤਰ

ਉਨ੍ਹਾਂ ਦੇ ਖੋਜ ਕਾਰਜ ਦੀ ਸ਼ੁਰੂਆਤ ਭਾਰਤ ਤੋਂ ਹੀ ਹੋ ਗਈ ਸੀ, ਜਦੋਂ ਉਹ ਪੈ੍ਰਜ਼ੀਡੈਂਸੀ ਕਾਲਜ, ਮਦਰਾਸ ਵਿਖੇ ਗਰੈਜੂਏਸ਼ਨ ਦੇ ਵਿਦਿਆਰਥੀ ਸਨ। ਇੱਥੇ ਪੜ੍ਹਦਿਆਂ ਹੀ ਉਨ੍ਹਾਂ ਨੇ 1929 ਵਿੱਚ ਆਪਣਾ ਪਹਿਲਾ ਪਰਚਾ ‘ਦਿ ਕਰੌਂਪਟਨ ਸਕੈਟਰਿੰਗ ਐਂਡ ਨਿਊ ਸਟੈਟਿਸਟਿਕਸ’ ਲਿਖਿਆ ਅਤੇ ਇੱਥੇ ਹੀ 1930 ਈ. ਵਿੱਚ ਉਨ੍ਹਾਂ ਨੇ ਚੰਦਰਸ਼ੇਖਰ ਸੀਮਾ ਨਾਂ ਦੀ ਵਿਲੱਖਣ ਖੋਜ ਕੀਤੀ ਜੋ ਅੱਜ ਤੱਕ ਕਬੂਲੀ ਜਾ ਰਹੀ ਹੈ।

ਚੰਦਰਸ਼ੇਖਰ ਸੀਮਾ

ਹਰ ਤਾਰਾ ਜਨਮ ਲੈਂਦਾ ਹੈ, ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਇਸ ਦੀ ਮੌਤ ਵੀ ਹੁੰਦੀ ਹੈ। ਤਾਰੇ ਦੀ ਊਰਜਾ ਦਾ ਸਰੋਤ ਇਸ ਅੰਦਰ ਹਾਈਡਰੋਜ਼ਨ ਦੇ ਨਿਊਕਲੀਆਈ ਵਿਚਕਾਰ ਚੱਲ ਰਹੀਆਂ ਨਿਊਕਲੀਅਰ ਸੰਯੋਜਨ ਪ੍ਰਤੀਕਿਰਿਆਵਾਂ ਹਨ। ਇਸ ਊਰਜਾ ਨਾਲ ਤਾਰੇ ਦੇ ਹੋਣ ਵਾਲੇ ਫੈਲਾਅ ਅਤੇ ਗੁਰੂਤਾਕਰਸ਼ਣ ਖਿੱਚ, ਦੋਵਾਂ ਵਿੱਚ ਸੰਤੁਲਨ ਬਣਿਆ ਹੁੰਦਾ ਹੈ। ਤਾਰੇ ਦਾ ਜੀਵਨ ਓਨੀ ਦੇਰ ਹੈ ਜਦ ਤੱਕ ਇਹ ਸੰਤੁਲਨ ਕਾਇਮ ਹੈ। ਜਦ ਉਸ ਵਿਚਲੀ ਸਾਰੀ ਹਾਈਡਰੋਜ਼ਨ ਸੰਯੋਜਨ ਪ੍ਰਤੀਕਿਰਿਆਵਾਂ ਦੁਆਰਾ ਹੀਲੀਅਮ ਵਿੱਚ ਬਦਲ ਜਾਂਦੀ ਹੈ ਤਾਂ ਇਹ ਪ੍ਰਤੀਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਗਰਮੀ ਪੈਦਾ ਹੋਣੋਂ ਬੰਦ ਹੋ ਜਾਂਦੀ ਹੈ। ਹੁਣ ਤਾਰਾ ਆਪਣੀ ਹੀ ਗੁਰੂਤਾ ਖਿੱਚ ਨਾਲ ਸੁੰਗੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਇਹ ਸਟੇਜ ਸਫੇਦ ਵਾਮਨ (ਵਾਈਟ ਡਵਾਰਫ਼) ਕਹਾਉਂਦੀ ਹੈ। ਪਰ ਸੁਬਰਾਮਨੀਅਮ ਚੰਦਰਸ਼ੇਖਰ ਨੇ ਇਹ ਖੋਜਿਆ ਕਿ ਸਫੇਦ ਵਾਮਨ ਜਾਂ ਵਾਈਟ ਡਵਾਰਫ ਬਣਨ ਲਈ ਤਾਰੇ ਦੇ ਮੁੱਢਲੇ ਪੁੰਜ ਦੀ ਇੱਕ ਉਪਰਲੀ ਸੀਮਾ ਹੁੰਦੀ ਹੈ। ਉਨ੍ਹਾਂ ਅਨੁਸਾਰ ਇੱਕ ਤਾਰਾ ਆਪਣੇ ਜੀਵਨ ਦੇ ਆਖਰੀ ਪੜ੍ਹਾਅ ’ਤੇ ਸਫੇਦ ਵਾਮਨ ਤਾਂ ਹੀ ਬਣਦਾ ਹੈ ਜੇ ਉਸ ਦਾ ਮੁੱਢਲਾ ਪੁੰਜ ਸੂਰਜੀ ਪੁੰਜ ਦੇ 1.44 ਗੁਣਾ ਤੋਂ ਘੱਟ ਹੋਵੇ। ਇਸ ਸੀਮਾ ਨੂੰ ਉਨ੍ਹਾਂ ਦੇ ਨਾਂ ’ਤੇ ‘ਚੰਦਰਸ਼ੇਖਰ ਸੀਮਾ’ ਦਾ ਨਾਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜੇ ਤਾਰੇ ਦਾ ਪੁੰਜ ਇਸ ਸੀਮਾ ਨੂੰ ਪਾਰ ਕਰਦਾ ਹੋਵੇ ਤਾਂ ਉਹ ਸਫੇਦ ਵਾਮਨ ਨਹੀਂ ਬਣਦਾ। ਉਹ ਗੁਰੂਤਾਕਰਸ਼ਣ ਅਧੀਨ ਬਹੁਤ ਤੇਜ਼ੀ ਨਾਲ ਸੁੰਗੜਦਾ ਹੈ ਅਤੇ ਅਤਿ ਅਧਿਕ ਘਣਤਾ ਵਾਲੀ ਵਸਤੂ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਅਤਿ ਅਧਿਕ ਘਣਤਾ ਅਤੇ ਦਬਾਉ ਅਧੀਨ ਇੱਕ ਜ਼ਬਰਦਸਤ ਵਿਸਫੋਟ ਨਾਲ ਇਹ ਫਟ ਜਾਂਦਾ ਹੈ। ਇਹ ਵਿਸਫੋਟ ‘ਸੁਪਰਨੋਵਾ’ ਕਹਾਉਂਦਾ ਹੈ। ਬਾਹਰੀ ਸ਼ੈੱਲ ਟੁਕੜੇ-ਟੁਕੜੇ ਹੋ ਕੇ ਪੁਲਾੜ ਵਿੱਚ ਖਿੰਡ-ਪੁੰਡ ਜਾਂਦਾ ਹੈ। ਪਿੱਛੇ ਸਿਰਫ਼ ਕੋਰ ਹੀ ਰਹਿ ਜਾਂਦੀ ਹੈ। ਜੇ ਤਾਰੇ ਦਾ ਮੁੱਢਲਾ ਪੁੰਜ 1.44 ਤੋਂ 5 ਸੂਰਜੀ ਪੁੰਜਾਂ ਤੱਕ ਹੋਵੇ ਤਾਂ ਕੋਰ ਨਿਊਟਰਾਨ ਤਾਰਾ (ਨਿਊਟਰਾਨ ਸਟਾਰ) ਬਣ ਜਾਂਦੀ ਹੈ ਅਤੇ ਜੇ ਇਹ ਸੂਰਜੀ ਪੁੰਜਾਂ ਤੋਂ ਜ਼ਿਆਦਾ ਹੋਵੇ ਤਾਂ ਇਹ ਕਾਲਾ ਛੇਕ (ਬਲੈਕ ਹੋਲ) ਬਣਦੀ ਹੈ।

ਸਨਮਾਨ

ਕੰਮ ਅਤੇ ਜੀਵਨ ਨੂੰ ਦਰਸਾਉਦੀ ਪ੍ਰਦਰਸ਼ਨੀ ਜਨਵਰੀ 2011 ਵਿੱਚ ਸਾਇੰਸ ਸਿੱਟੀ ਕੋਲਕਾਤਾ ਵਿਖੇ
  • ਰਾਇਲ ਸੁਸਾਇਟੀ ਦੀ ਫੈਲੌ (1944)
  • ਹੈਨਰੀ ਨੋਰਿਸ਼ ਰੁਸੈੱਲ ਲੈਕਚਰਸਿਪ(1949)[3]
  • 1952 ਵਿੱਚ ਐਸਟਰੋਨਾਮੀਕਲ ਸੁਸਾਇਟੀ ਆਫ਼ ਪੈਸੀਫਿਕ ਵੱਲੋਂ ਉਨ੍ਹਾਂ ਨੂੰ ਬਰੂਸ ਮੈਡਲ[4]
  • ਰਾਇਲ ਸੁਸਾਇਟੀ ਵੱਲੋ ਗੋਲਡ ਮੈਡਲ (1953)[5]
  • ਰਾਇਲ ਸੁਸਾਇਟੀ ਆਫ਼ ਲੰਦਨ ਵੱਲੋਂ ਉਨ੍ਹਾਂ ਨੂੰ ਸੰਨ 1962 ਵਿੱਚ ਰਾਇਲ ਮੈਡਲ
  • ਅਮੈਰੀਕਨ ਅਕੈਡਮੀ ਆਫ ਆਰਟ ਐਂਡ ਸਾਇੰਸ ਵੱਲੋ ਰੰਮਫੋਰਡ ਸਨਮਾਨ (1957)
  • ਨੈਂਸਨਲ ਮੈਡਲ ਆਫ ਸਾਇੰਸ ਅਮਰੀਕਾ (1966)[6]
  • ਪਦਮ ਵਿਭੂਸ਼ਨ (1968)
  • ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ (ਯੂਨਾਈਟਿਡ ਸਟੇਟਸ) ਵੱਲੋਂ ਵੀ ਉਨ੍ਹਾਂ ਨੂੰ ਹੈਨਰੀ ਡਰੇਪਰ ਮੈਡਲ
  • 1983 ਵਿੱਚ ਮਿਲੇ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ
  • ਰਾਇਲ ਸੁਸਾਇਟੀ ਵੱਲੋ 1984 ਵਿੱਚ ਕੋਪਲੇ ਮੈਡਲ
  • ਅੰਤਰਰਾਸ਼ਟਰੀ ਅਕੈਡਮੀ ਆਫ ਸਾਇੰਸ ਵੱਲੋ ਫੈਲੌ ਪਦਵੀ (1988)
  • ਗੋਰਡਨ ਜੇ. ਲੈਅੰਗ ਸਨਮਾਨ (1989)
  • ਨੈਸ਼ਨਲ ਰੇਡੀਓ ਐਸਟੋਨੋਮੀ ਅਬਜਰਵੇਟਰੀ ਵੱਲੋ ਲੈਕਚਰਸਿਪ
  • ਹੁੰਬੋਲਡਟ ਸਨਮਾਨ

ਕਿਤਾਬਾਂ

400 ਤਕਰੀਬਨ ਪਰਚੇ ਅਤੇ ਅਨੇਕਾਂ ਕਿਤਾਬਾਂ ਛਪੀਆਂ। ‘ਨਿਊਟਨਜ਼ ਪ੍ਰਿੰਸੀਪੀਆ ਫਾਰ ਦਿ ਕੌਮਨ ਰੀਡਰ’ (Newton’s Principia for the 3ommon Reader) ਉਨ੍ਹਾਂ ਦੀ ਆਖਰੀ ਕਿਤਾਬ ਸੀ ਜੋ ਉਨ੍ਹਾਂ ਨੇ 85 ਸਾਲ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਮਹੀਨਿਆਂ ਵਿੱਚ ਲਿਖੀ। ਇਸ ਕਿਤਾਬ ਦੇ ਛਪਣ ਤੋਂ ਜਲਦੀ ਬਾਅਦ ਹੀ 21 ਅਗਸਤ 1995 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਹ ਮਹਾਨ ਵਿਗਿਆਨੀ ਇਸ ਫਾਨੀ ਦੁਨੀਆ ਤੋਂ ਹਮੇਸ਼ਾ ਲਈ ਵਿਦਾ ਹੋ ਗਿਆ।

ਹਵਾਲੇ