1997

1997 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਸਦੀ:19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ:1994 1995 199619971998 1999 2000

ਘਟਨਾ

  • 12 ਫ਼ਰਵਰੀਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
  • 28 ਫ਼ਰਵਰੀਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
  • 4 ਮਾਰਚਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
  • 26 ਮਾਰਚਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
  • 25 ਮਈਪੋਲੈਂਡ ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ ਕਮਿਊਨਿਜ਼ਮ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
  • 1 ਜੁਲਾਈਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
  • 10 ਜੁਲਾਈਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐੱਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
  • 11 ਦਸੰਬਰ – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ | ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
  • 11 ਦਸੰਬਰ – ਕਯੋਟੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
  • 12 ਦਸੰਬਰਅਮਰੀਕਾ ਦੀ ਜਸਟਿਸ ਮਨਿਸਟਰੀ ਨੇ ਮਾਈਕਰੋਸਾਫ਼ਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਇੰਟਰਨੈੱਟ ਬਰਾਊਜ਼ਰ ਨੂੰ ਵਿੰਡੋ ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।