11 ਦਸੰਬਰ

<<ਦਸੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
293031 
2024

11 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 345ਵਾਂ (ਲੀਪ ਸਾਲ ਵਿੱਚ 346ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 20 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 27 ਮੱਘਰ ਬਣਦਾ ਹੈ।

ਵਾਕਿਆ

  • 1773ਸ਼ਹੀਦਾਂ ਦੀ ਮਿਸਲ ਦੇ ਕਰਮ ਸਿੰਘ ਨੇ ਨਨੌਤਾ ਉਤੇ ਹਮਲਾ ਕੀਤਾ।
  • 1844 – ਮਸੂੜੇ ਸੁੰਨ ਕਰ ਕੇ ਦੰਦ ਕੱਢਣ ਦਾ ਪਹਿਲਾ ਕਾਮਯਾਬ ਐਕਸ਼ਨ ਕੀਤਾ ਗਿਆ। ਇਸ ਮਕਸਦ ਵਾਸਤੇ ਨਾਈਟਰੋ ਆਕਸਾਈਡ ਦੀ ਵਰਤੋਂ ਕੀਤੀ ਗਈ।
  • 1913ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਵਾਂ ਅੰਮ੍ਰਿਤਸਰ ਪੁੱਜਾ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ।
  • 1936 – ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
  • 1941ਦੂਜੀ ਸੰਸਾਰ ਜੰਗ ਦੇ ਦੌਰਾਨ ਜਰਮਨ ਤੇ ਇਟਲੀ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
  • 1972 – ਅਪੋਲੋ 17 ਚੰਦ ਤੇ ਜਾਣ ਵਾਲਾ ਛੇਵਾਂ ਅਤੇ ਅੰਤਿਮ ਅਪੋਲੋ ਮਿਸ਼ਨ ਸੀ।
  • 1972 – ਨੀਤੀਆਂ ਦਾ ਖਰੜਾ ਬਣਾਉਣ ਵਾਸਤੇ (ਅਨੰਦਪੁਰ ਸਾਹਿਬ ਦਾ ਮਤਾ) ਕਮੇਟੀ ਬਣੀ।
  • 1978ਇਰਾਨ ਦੇ ਸ਼ਾਹ ਪਹਿਲਵੀ ਵਿਰੁਧ ਸਾਰੇ ਮੁਲਕ ਵਿੱਚ ਜ਼ਬਰਦਸਤ ਮੁਜ਼ਾਹਰੇ ਹੋਏ।
  • 1987 – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।
  • 1997 – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ। ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
  • 1997ਕਿਓਤੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
  • 1998ਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।

ਜਨਮ

ਦਲੀਪ ਕੁਮਾਰ
ਪ੍ਰਣਬ ਮੁਖਰਜੀ
ਐਮ. ਐਸ. ਸੁੱਬਾਲਕਸ਼ਮੀ

ਦਿਹਾਤ