4 ਮਾਰਚ

<<ਮਾਰਚ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
31 
2024

4 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 63ਵਾਂ (ਲੀਪ ਸਾਲ ਵਿੱਚ 64ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 302 ਦਿਨ ਬਾਕੀ ਹਨ।

ਵਾਕਿਆ

  • 1665ਇੰਗਲੈਂਡ ਨੇ ਨੀਦਰਲੈਂਡ (ਹਾਲੈਂਡ) ਵਿਰੁਧ ਜੰਗ ਦਾ ਐਲਾਨ ਕੀਤਾ।
  • 1776ਦਲ ਖ਼ਾਲਸਾ ਵਲੋਂ ਜ਼ਾਬਤਾ ਖ਼ਾਨ ਰੁਹੀਲਾ ਦੀ ਮਦਦ ਵਾਸਤੇ ਦਿੱਲੀ ਵਲ ਕੂਚ
  • 1788– ਕੋਲਕਾਤਾ ਗਜਟ, ਸਮਾਚਾਰ ਪੱਤਰ ਦਾ ਪ੍ਰਕਾਸ਼ਨ ਹੋਇਆ, ਇਸ ਨੂੰ 'ਗਜਟ ਆਫ ਗਵਰਨਮੈਂਟ ਆਫ ਵੈਸਟ ਬੰਗਾਲ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
  • 1849– ਰਾਸ਼ਟਰਪਤੀ ਪੋਲਮੇਸ ਦੀ ਮਿਆਦ ਐਤਵਾਰ ਖ਼ਤਮ ਹੋਣ ਕਰਕੇ ਟੇਲਰਜ਼ ਨੂੰ ਰਾਸ਼ਟਰਪਤੀ ਵਜੋਂ ਸਹੁੰ ਨਾ ਚੁਕਾਈ ਜਾ ਸਕੀ। ਸੋ ਇੱਕ ਦਿਨ ਵਾਸਤੇ ਕੋਈ ਵੀ ਰਾਸ਼ਟਰਪਤੀ ਨਹੀਂ ਸੀ।
  • 1861ਅਬਰਾਹਮ ਲਿੰਕਨ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। 5 ਸਾਬਕਾ ਰਾਸ਼ਟਰਪਤੀ ਇਸ ਰਸਮ ਵਿੱਚ ਸ਼ਾਮਲ ਹੋਏ।
  • 1865ਅਬਰਾਹਮ ਲਿੰਕਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 1879– ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ (ਹੁਣ ਕੋਲਕਾਤਾ) 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
  • 1894ਸ਼ੰਘਾਈ (ਚੀਨ) ਵਿੱਚ ਇੱਕ ਭਿਆਨਕ ਅੱਗ ਨੇ 1000 ਈਮਾਰਤਾਂ ਲੂਹ ਦਿਤੀਆਂ।
  • 1924– ਕਲਾਯਡੋਨ ਸੰਨੀ ਨੇ ਹੈਪੀ ਬਰਥਡੇਅ ਟੂ ਯੂ. ਗੀਤ ਲਿਖਿਆ।
  • 1944ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਬਰਲਿਨ 'ਤੇ ਬੰਬਾਰੀ ਸ਼ੁਰੂ ਕੀਤੀ।
  • 1951ਨਵੀਂ ਦਿੱਲੀ 'ਚ ਪਹਿਲੇ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ।
  • 1961– ਭਾਰਤ ਦੇ ਪਹਿਲੇ ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਮ ਨੂੰ ਫੌਜ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।
  • 1965– ਮਸ਼ਹੂਰ ਸ਼ਖ਼ਸੀਅਤ ਡੇਵਿਡ ਐਟਨਬੌਰੋ ਬੀ.ਬੀ.ਸੀ. ਦਾ ਕੰਟਰੋਲਰ ਬਣਿਆ।
  • 1966– ਜੌਹਨ ਲੇਨੰਨ ਨੇ ਐਲਾਨ ਕੀਤਾ, ਅਸੀਂ (ਬੀਟਲ) ਲੋਕਾਂ ਵਿੱਚ ਈਸਾ ਮਸੀਹ ਤੋਂ ਵੱਧ ਹਰਮਨ ਪਿਆਰੇ ਹਾਂ।
  • 1997ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
  • 2012ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ
  • 2014– ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।

ਜਨਮ

ਮੌਤ