10 ਜੁਲਾਈ

<<ਜੁਲਾਈ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
28293031 
2024

10 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 191ਵਾਂ (ਲੀਪ ਸਾਲ ਵਿੱਚ 192ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 174 ਦਿਨ ਬਾਕੀ ਹਨ।

ਵਾਕਿਆ

  • 1620ਗੁਰੂ ਹਰਿਗੋਬਿੰਦ ਜੀ ਦਾ ਵਿਆਹ ਵਿਆਹ ਪਿੰਡ ਮੰਡਿਆਲਾ (ਜ਼ਿਲ੍ਹਾ ਲਾਹੌਰ) ਵਾਸੀ ਭਾਈ ਦਇਆ ਰਾਮ ਮਰਵਾਹਾ ਅਤੇ ਮਾਤਾ ਭਾਗਾਂ ਦੀ ਪੁੱਤਰੀ ਮਹਾਂਦੇਵੀ ਨਾਲ ਹੋਇਆ।
  • 1747ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੂੰ ਕਤਲ ਕਰ ਦਿਤਾ ਗਿਆ।
  • 1925ਰੂਸ ਨੇ ਤਾਸ ਨਾਂ ਹੇਠ ਸਰਕਾਰੀ ਨਿਊਜ਼ ਏਜੰਸੀ ਕਾਇਮ ਕੀਤੀ।
  • 1928ਜਾਰਜ ਈਸਟਮੈਨ ਨੇ ਪਹਿਲੀ ਰੰਗੀਨ ਫ਼ਿਲਮ ਦੀ ਨੁਮਾਇਸ਼ ਕੀਤੀ। ਇਸ ਤੋਂ ‘ਈਸਟਮੈਨ ਕਲਰ’ ਦੀ ਸ਼ੁਰੂਆਤ ਹੋਈ।
  • 1938 – ਹਾਵਰਡ ਹਿਊਗਜ਼ ਨੇ ਦੁਨੀਆ ਦੁਆਲੇ 91 ਘੰਟੇ ਦੀ ਹਵਾਈ ਉਡਾਨ ਪੂਰੀ ਕੀਤੀ।
  • 1985ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ।
  • 1997ਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
  • 2002 – ਮਸ਼ਹੂਰ ਪੇਂਟਰ ਪੀਟਰ ਪਾਲ ਰੁਬਿਨਜ਼ ਦੀ ਪੇਂਟਿੰਗ ‘ਬੇਦੋਸ਼ਿਆਂ ਦਾ ਕਤਲੇਆਮ’ 7 ਕਰੋੜ 62 ਲੱਖ ਡਾਲਰ ਵਿੱਚ ਵਿਕੀ।
  • 2003 – ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ। 10 ਜੁਲਾਈ, 2003 ਦੇ ਦਿਨ ਪੰਥ ‘ਚੋਂ ਅਖੌਤੀ ਤੌਰ ‘ਤੇ “ਖ਼ਾਰਜ” ਕਰ ਦਿਤਾ ਗਿਆ।

ਜਨਮ

ਸੁਨੀਲ ਗਾਵਸਕਰ
ਆਰਥਰ ਏਸ਼

ਦਿਹਾਂਤ