2 ਨਵੰਬਰ

<<ਨਵੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
2024

2 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 306ਵਾਂ (ਲੀਪ ਸਾਲ ਵਿੱਚ 307ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਕੱਤਕ ਬਣਦਾ ਹੈ।

ਵਾਕਿਆ

  • 1789ਫ਼ਰਾਂਸ ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲੈ ਲਈ।
  • 1879ਸਿੰਘ ਸਭਾ ਲਾਹੌਰ ਕਾਇਮ ਹੋਈ, ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਇਸ ਦੇ ਮੁੱਖ ਆਗੂ ਸਨ।
  • 1903ਲੰਡਨ ਵਿੱਚ 'ਡੇਲੀ ਮਿਰਰ' ਅਖ਼ਬਾਰ ਛਪਣਾ ਸ਼ੁਰੂ ਹੋਇਆ।
  • 1917 – ਅਮਰੀਕਾ ਅਤੇ ਜਾਪਾਨੀ ਰਾਜਦੂਤ ਵਿਚਕਾਰ ਲੀਸਿੰਗ-ਇਸ਼ੀ ਸਮਝੋਤਾ ਹੋਇਆ।
  • 1930 – ਹੇਲੀ ਸਿਲਾਸੀ ਇਥੋਪੀਆ ਦਾ ਬਾਦਸ਼ਾਹ ਬਣਿਆ।
  • 1948ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
  • 1960ਲੰਡਨ ਦੀ ਇੱਕ ਅਦਾਲਤ ਨੇ 'ਲੇਡੀ ਚੈਟਰਲੇਜ਼ ਲਵਰ' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿੱਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
  • 1984ਹੋਂਦ ਚਿੱਲੜ ਕਾਂਡ ਵਾਪਰਿਆ ਜਿਸ 'ਚ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ।

ਜਨਮ

ਦਿਹਾਂਤ