12 ਨਵੰਬਰ

<<ਨਵੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
12
3456789
10111213141516
17181920212223
24252627282930
2024

12 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 316ਵਾਂ (ਲੀਪ ਸਾਲ ਵਿੱਚ 317ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 49 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਕੱਤਕ ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

ਵਾਕਿਆ

ਜਨਮ

ਸਲੀਮ ਅਲੀ
  • 1840 – ਫ਼ਰਾਂਸੀਸੀ ਬੁੱਤਤਰਾਸ਼ ਆਗਸਤ ਰੋਡਿਨ ਦਾ ਜਨਮ।
  • 1866 – ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ ਸੁਨ ਯਾਤ ਸਨ ਦਾ ਜਨਮ।
  • 1869 – ਭੂਗੋਲ ਵਿਦਿਆ, ਭੂ-ਵਿਗਿਆਨ, ਖਣਿਜ ਵਿਗਿਆਨੀ ਓਟੋ ਸਲੁੂਟਰ ਦਾ ਜਨਮ।
  • 1896ਈਰਾਨ ਦਾ ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਨੀਮਾ ਯੂਸ਼ਿਜ ਦਾ ਜਨਮ।
  • 1896 – ਭਾਰਤੀ ਪੰਛੀ ਵਿਗਿਆਨੀ ਅਤੇ ਪ੍ਰਕ੍ਰਿਤੀਵਾਦੀ ਸਲੀਮ ਅਲੀ ਦਾ ਜਨਮ।
  • 1898 – ਭਾਰਤ ਦਾ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਸੋਹਣ ਸਿੰਘ ਜੋਸ਼ ਦਾ ਜਨਮ।
  • 1915 – ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦਾ ਜਨਮ।
  • 1923 – ਪੰਜਾਬੀ ਦਾ ਸ਼ਾਇਰ, ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ ਅਹਿਮਦ ਰਾਹੀ ਦਾ ਜਨਮ।
  • 1939 – ਏਵੰਕ ਰੂਸੀ ਕਵੀ ਅਲੀਤੇਤ ਨੇਮਤੁਸ਼ਕਿਨ ਦਾ ਜਨਮ।
  • 1940 – ਹਿੰਦੀ ਫਿਲਮਾਂ ਭਾਰਤੀ ਐਕਟਰ ਅਮਜਦ ਖ਼ਾਨ ਦਾ ਜਨਮ। ਜਿਸਨੂੰ ਦਰਸ਼ਕ ਸ਼ੋਅਲੇ ਦੇ 'ਗੱਬਰ ਸਿੰਘ' ਦੇ ਤੌਰ 'ਤੇ ਜਾਣਦੇ ਹਨ।
  • 1948 – ਇਰਾਨੀ ਸਿਆਸਤਦਾਨ, ਮੁਜ਼ਤਾਹਿਦ, ਵਕੀਲ, ਵਿਦਵਾਨ ਅਤੇ ਡਿਪਲੋਮੈਟ ਹਸਨ ਰੂਹਾਨੀ ਦਾ ਜਨਮ।
  • 1961 – ਰੋਮਾਨੀਆ ਦੀ ਜਿਮਨਾਸਟ ਖਿਲਾੜੀ ਨਾਦੀਆ ਕੋਮਾਨੇਚੀ ਦਾ ਜਨਮ।
  • 1980 - ਲਾ-ਲਾ ਲੈਂਡ(2016) ਤੇ ਬਲੇਡ ਰੱਨਰ-2049(2017) 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਕਨੇਡੀਆਈ ਅਦਾਕਾਰ ਤੇ ਸੰਗੀਤਕਾਰ 'ਰਿਯਾਨ ਗੋਸਲਿੰਗ' ਦਾ ਲੰਡਨ(ਕਨੇਡਾ) 'ਚ ਜਨਮ।
  • 1982 - 'ਬੈਟਮੈਨ-ਦ ਡਾਰਕ ਨਾਈਟ ਰਾਈਜ਼ਜ਼(2012) 'ਚ ਵਿਲੱਖਣ ਅਦਾਕਾਰੀ ਕਰਨ ਵਾਲ਼ੀ ਤੇ ਅਕੈਡਮੀ ਪੁਰਸਕਾਰ, ਬ੍ਰਿਟਿਸ਼ ਪੁਰਸਕਾਰ, ਗੋਲਡਨ ਗਲੋਬ ਪੁਰਸਕਾਰ ਅਤੇ ਐਮੀ ਪੁਰਸਕਾਰ ਜੇਤੂ ਹਾਲੀਵੁੱਡ ਦੀ ਅਦਾਕਾਰਾ ਐਨਾ ਜੈਕ਼ਲੀਨ ਹਾਥੇਵੇਅ ਦਾ ਨਿਊਯਾਰਕ 'ਚ ਜਨਮ।
  • 1992 – ਭਾਰਤੀ ਫ੍ਰੀਸਟਾਇਲ ਪਹਿਲਵਾਨ ਪਰਵੀਨ ਰਾਣਾ ਦਾ ਜਨਮ।

ਦਿਹਾਂਤ

  • 1946 - ਭਾਰਤ ਰਤਨ ਸਨਮਾਨਿਤ 'ਪੰਡਤ ਮਦਨ ਮਾਲੀਆ' ਦਾ ਦਿਹਾਂਤ।
  • 2013 – ਪੰਜਾਬੀ ਕਹਾਣੀਕਾਰ ਤਲਵਿੰਦਰ ਸਿੰਘ ਦਾ ਦਿਹਾਂਤ।