8 ਜੂਨ

<<ਜੂਨ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1
2345678
9101112131415
16171819202122
23242526272829
30 
2024

8 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 159ਵਾਂ (ਲੀਪ ਸਾਲ ਵਿੱਚ 160ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 206 ਦਿਨ ਬਾਕੀ ਹਨ।

ਵਾਕਿਆ

  • 1663 – ਏਮੇਜੀਕਲ ਦੀ ਲੜਾਈ 'ਚ ਬ੍ਰਿਟਿਸ਼ ਅਤੇ ਪੁਰਤਗਾਲੀ ਸੈਨਾਵਾਂ ਨੇ ਸਪੇਨ ਨੂੰ ਹਰਾਇਆ।
  • 1707ਬਹਾਦੁਰ ਸ਼ਾਹ ਜ਼ਫ਼ਰ ਨੇ ਜਮਰੌਦ ਦੀ ਲੜਾਈ ਜਿਤ ਲਈ।
  • 1783ਆਈਸਲੈਂਡ ਦੇਸ਼ ਵਿੱਚ ਲਾਕੀਦਾ ਦਾ ਲਾਵਾ ਫੁੱਟ ਪਿਆ ਜਿਹੜਾ ਅੱਠ ਮਹੀਨੇ ਅੱਗ ਵਰ੍ਹਾਉਦਾ ਰਿਹਾ। ਇਸ ਨਾਲ ਨਿੱਕੀ ਆਬਾਦੀ ਵਾਲੇ ਇਸ ਦੇਸ਼ ਵਿੱਚ 9350 ਮੌਤਾਂ ਹੋਈਆਂ ਅਤੇ ਨਾਲ ਹੀ ਅਨਾਜ ਦਾ ਕਾਲ ਪੈ ਗਿਆ ਤੇ ਜੋ 1790 ਤੱਕ ਚਲਦਾ ਰਿਹਾ।
  • 1786ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
  • 1824 – ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ।
  • 1923ਜੈਤੋ ਦਾ ਮੋਰਚਾ ਦਾ ਆਰੰਭ।
  • 1936 – ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਨਾਂ ਦਿੱਤਾ ਗਿਆ।
  • 1948ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੀ ਕੌਮਾਂਤਰੀ ਹਵਾਈ ਸੇਵਾ ਦੀ ਸ਼ੁਰੂਆਤ ਸ਼ੁਰੂ ਹੋਈ।
  • 1949ਸਿਆਮ ਦੇਸ਼ ਦਾ ਨਾਂ ਬਦਲ ਕੇ ਥਾਈਲੈਂਡ ਰੱਖਿਆ ਗਿਆ।
  • 1953ਅਮਰੀਕਾ ਦੇ ਮਿਸ਼ੀਗਨ ਅਤੇ ਓਹਾਇਓ ਤੂਫਾਨ ਨਾਲ 110 ਲੋਕਾਂ ਦੀ ਮੌਤ ਹੋਈ।
  • 1965 – ਅਮਰੀਕੀ ਫੌਜ ਨੇ ਵਿਅਤਨਾਮ 'ਤੇ ਹਮਲੇ ਦਾ ਐਲਾਨ ਕੀਤਾ।
  • 1984 –ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾੳਫ ਰੋਸ ਵਜੋਂ ਆਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਵਾਪਸ ਕਰ ਦਿਤਾ।
  • 1984 – ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ
  • 1996 –ਚੀਨ ਨੇ ਦੋ ਨਿਊਕਲੀਅਰ ਧਮਾਕੇ ਕੀਤੇ।

ਜਨਮ

ਦਿਹਾਂਤ