20 ਜੂਨ

<<ਜੂਨ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1
2345678
9101112131415
16171819202122
23242526272829
30 
2024

20 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 171ਵਾਂ (ਲੀਪ ਸਾਲ ਵਿੱਚ 172ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 194 ਦਿਨ ਬਾਕੀ ਹਨ।

ਵਾਕਿਆ

  • 712ਅਰਬ ਦੇ ਮੁਹੰਮਦ ਬਿਨ ਕਾਸਿਮ ਨੇ ਸਿੰਘ ਦੇ ਰਾਵਾਰ 'ਤੇ ਹਮਲਾ ਕਰ ਕੇ ਹਿੰਦੂ ਸ਼ਾਸਕ ਦਾਹਿਰ ਦਾ ਕਤਲ ਕਰ ਦਿੱਤਾ।
  • 1710ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
  • 1756ਕਲਕੱਤਾ ਵਿੱਚ ਹੋਈ ਇੱਕ ਬਗ਼ਾਵਤ ਦੌਰਾਨ ਬੰਗਾਲੀਆਂ ਨੇ ਕਲਕੱਤਾ ਉੱਤੇ ਕਬਜ਼ਾ ਕਰ ਲਿਆ ਅਤੇ 146 ਬਰਤਾਨਵੀ ਸਿਪਾਹੀਆਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿਤਾ। 'ਬਲੈਕ ਹੋਲ' ਵਜੋਂ ਜਾਣੀ ਜਾਂਦੀ ਘਟਨਾ ਵਿੱਚ ਇਨ੍ਹਾਂ 146 ਅੰਗਰੇਜ਼ਾਂ ਵਿੱਚੋਂ 123 ਦਮ ਘੁਟਣ ਨਾਲ ਮਰ ਗਏ।
  • 1791ਫਰਾਂਸੀਸੀ ਕ੍ਰਾਂਤੀ ਦੌਰਾਨ ਫਰਾਂਸ ਛੱਡ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਾਬਕਾ ਸ਼ਾਸਕ ਲੁਈ 16ਵਾਂ ਫੜੇ ਗਏ।
  • 1837 –ਆਪਣੇ ਚਾਚੇ ਕਿੰਗ ਵਿਲੀਅਮ ਦੀ ਮੌਤ ਮਗਰੋਂ 18 ਸਾਲ ਤੇ 28 ਦਿਨ ਦੀ ਉਮਰ ਵਿਚ ਮਲਿਕਾ ਵਿਕਟੋਰੀਆ ਇੰਗਲੈਂਡ ਦੀ ਰਾਣੀ ਬਣੀ। ਵਿਕਟੋਰੀਆ ਨੇ 60 ਸਾਲ ਰਾਜ ਕੀਤਾ। ਇਸੇ ਦੀ ਹਕੂਮਤ ਦੌਰਾਨ ਅੰਗਰੇਜ਼ਾ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਸੀ।
  • 1840 – ਸੈਮੁਅਲ ਮੋਰਸ ਨੇ ਟੈਲੀਗ੍ਰਾਫ ਦਾ ਪੇਟੇਂਟ ਕਰਵਾਇਆ।
  • 1858 – ਅੰਗਰੇਜ਼ਾਂ ਵੱਲੋਂ ਗਵਾਲੀਅਰ 'ਤੇ ਕਬਜ਼ਾ ਕਰਨ ਤੋਂ ਬਾਅਦ ਸਿਪਾਹੀ ਵਿਦਰੋਹ ਦਾ ਅੰਤ ਹੋਇਆ।
  • 1862 – ਰੋਮਾਨੀਆ ਦੇ ਪ੍ਰਧਾਨ ਮੰਤਰੀ ਬਾਰਬੂ ਕੈਟਾਰਗਊ ਦਾ ਕਤਲ ਕਰ ਦਿੱਤਾ ਗਿਆ।
  • 1873 – ਭਾਰਤ 'ਚ ਵਾਈ. ਐੱਮ. ਸੀ. ਏ. ਦੀ ਸਥਾਪਨਾ ਹੋਈ।
  • 1895 – ਕੈਰਾਲੀਨਾ ਵਿਲਾਰਡ ਬਾਲਡਵਿਨ ਅਮਰੀਕੀ ਯੂਨੀਵਰਸਿਟੀ ਤੋਂ ਵਿਗਿਆਨ ਵਿਸ਼ੇ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਬਣੀ।
  • 1916ਪੁਣੇ 'ਚ ਐੱਸ. ਐੱਨ. ਡੀ. ਟੀ. ਮਹਿਲਾ ਯੂਨੀਵਰਸਿਟੀ ਦੀ ਸਥਾਪਨਾ ਹੋਈ।
  • 1944ਦੂਜਾ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਫ਼ਿਲਪੀਨ ਸਾਗਰ 'ਚ ਜਾਪਾਨੀ ਜਲ ਸੈਨਿਕ ਬੇੜੇ 'ਤੇ ਹਮਲਾ ਕੀਤਾ।
  • 1972 –ਸਦਾਬਰਤ ਗੁਰਦਵਾਰੇ ਉੱਤੇ ਹਮਲਾ ਕਰ ਕੇ ਮੁਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿਤੇ।
  • 1978ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਬਣਿਆ।
  • 1990ਨਿੱਕਾ ਗ੍ਰਹਿ ਯੂਰੇਕਾ ਦੀ ਖੋਜ ਕੀਤੀ ਗਈ।
  • 1991 – ਜਰਮਨੀ ਦੀ ਸੰਸਦ ਨੇ ਬਾਨ ਦੇ ਸਥਾਨ 'ਤੇ ਬਰਲਿਨ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਲਿਆ।

ਜਨਮ

ਦਿਹਾਂਤ