10 ਜੂਨ

ਮਿਤੀ


<<ਜੂਨ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1
2345678
9101112131415
16171819202122
23242526272829
30 
2024

10 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 161ਵਾਂ (ਲੀਪ ਸਾਲ ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।

ਵਾਕਿਆ

  • 1246– ਸੁਲਤਾਨ ਅਲਾਉ ਦੀਨ ਮਸੂਦ ਨੂੰ ਦਿੱਲੀ ਦੇ ਤਖਤ ਤੋਂ ਹਟਾਇਆ ਗਿਆ। ਨਸੀਰੂਦੀਨ ਮਹਿਮੂਦ ਪਹਿਲੇ ਨੇ ਤਖਤ ਸੰਭਾਲਿਆ।
  • 1605– ਵਾਲਸੇ ਦਮਿਤਰੀ ਰੂਸ 'ਚ ਪਹਿਲੀ ਵਾਰ ਜਾਰ ਬਣੇ।
  • 1793ਪੈਰਿਸ 'ਚ ਪਹਿਲੇ ਚਿੜੀਆਘਰ ਦੀ ਸ਼ੁਰੂਆਤ।
  • 1801ਤ੍ਰਿਪੋਲੀ ਨੇ ਅਮਰੀਕਾ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
  • 1847– ਸ਼ਿਕਾਗੋ ਟ੍ਰਿਬਊਨ ਦਾ ਪ੍ਰਕਾਸ਼ਨ ਸ਼ੁਰੂ।
  • 1898ਸਪੇਨ ਅਤੇ ਅਮਰੀਕਾ ਦਰਮਿਆਨ ਯੁੱਧ ਦੌਰਾਨ ਅਮਰੀਕੀ ਜੰਗੀ ਬੇੜੇ ਕਿਊਬਾ ਪੁੱਜੇ।
  • 1909– ਐਸ.ਓ.ਐਸ. (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
  • 1916ਅਰਬਾਂ ਨੇ ਤੁਰਕਾਂ ਤੋਂ ਇਸਲਾਮ ਦਾ ਪਾਕਿ ਨਗਰ ਮੱਕਾ ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
  • 1931ਨਾਰਵੇ ਨੇ ਪੂਰਬੀ ਗ੍ਰੀਨਲੈਂਡ 'ਤੇ ਕਬਜ਼ਾ ਕੀਤਾ।
  • 1934– ਸਾਬਕਾ ਸੋਵੀਅਤ ਯੂਨੀਅਨ ਅਤੇ ਰੋਮਾਨੀਆ ਦਰਮਿਆਨ ਦੋ-ਪੱਖੀ ਸੰਬੰਧ ਮੁੜ ਬਹਾਲ।
  • 1940ਦੂਜਾ ਵਿਸ਼ਵ ਯੁੱਧ 'ਚ ਇਟਲੀ ਨੇ ਫਰਾਂਸ ਅਤੇ ਬ੍ਰਿਟੇਨ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ।
  • 1966ਨਾਸ਼ਿਕ 'ਚ ਹਵਾਈ ਫੌਜ ਦੇ ਜਹਾਜ਼ (ਐੱਮ. ਆਈ. ਜੀ.) ਦਾ ਉਤਪਾਦਨ ਸ਼ੁਰੂ।
  • 1971ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
  • 1972ਮੁੰਬਈ ਦੇ ਮਝਗਾਓਂ ਬੰਦਰਗਾਹ 'ਤੇ ਪਹਿਲੀ ਵਾਤਾਨੂਕੁਲਿਤ ਲਗਜਰੀ ਕਾਰਗੋ ਵੋਟ ਹਰਸ਼ਵਰਧਨ ਲਾਂਚ ਕੀਤੀ ਗਈ।
  • 1978ਨਿਰੰਕਾਰੀਆਂ ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
  • 1984ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
  • 1984– ਅਮਰੀਕੀ ਮਿਸਾਈਲ ਨੇ ਪੁਲਾੜ ਤੋਂ ਆ ਰਹੀ ਇੱਕ ਹੋਰ ਮਿਸਾਈਲ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਇਆ।
  • 2013ਇਰਾਕ 'ਚ ਸਿਲਸਿਲੇਵਾਰ ਬੰਬ ਧਮਾਕਿਆਂ 'ਚ 70 ਦੀ ਮੌਤ।

ਜਨਮ

ਮੌਤ

ਭਾਈ ਵੀਰ ਸਿੰਘ