ਅੰਗੋਲਾ

ਅਫਰੀਕੀ ਦੇਸ਼

ਅੰਗੋਲਾ, ਅਧਿਕਾਰਕ ਤੌਰ 'ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: [República de Angola] Error: {{Lang}}: text has italic markup (help);[5] ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸ ਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।

ਅੰਗੋਲਾ ਦਾ ਗਣਰਾਜ
República de Angola  (Portuguese)
Repubilika ya Ngola   (Kikongo, Kimbundu, Umbundu)
Flag of ਅੰਗੋਲਾ
Insignia of ਅੰਗੋਲਾ
ਝੰਡਾInsignia
ਐਨਥਮ: Angola Avante!  (Portuguese)
ਅੱਗੇ ਨੂੰ ਅੰਗੋਲਾ!
Location of ਅੰਗੋਲਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਲੁਆਂਡਾ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂਕਿਕੋਂਗੋ, ਚੋਕਵੇ, ਉਮਬੁੰਦੂ, ਕਿਮਬੁੰਦੂ, ਗੰਗੁਏਲਾ, ਕਵਾਨਿਆਮਾ
ਨਸਲੀ ਸਮੂਹ
(2000)
36% ਉਵਿਮਬੁੰਦੂ
25% ਅਮਬੁੰਦੂ
13% ਬਾਕੋਂਗੋ
22% ਹੋਰ ਅਫ਼ਰੀਕੀ
2% ਮੈਸਤੀਕੋ
1% ਚੀਨੀ
1% ਯੂਰਪੀ (ਅੰਦਾਜ਼ੇ)
ਵਸਨੀਕੀ ਨਾਮਅੰਗੋਲੀ
ਸਰਕਾਰਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
ਹੋਜ਼ੇ ਏਡੁਆਰਡੋ ਡੋਸ ਸਾਂਤੋਸ
• ਉਪ-ਰਾਸ਼ਟਰਪਤੀ
ਫ਼ੇਰਨਾਂਦੋ ਡਾ ਪਿਏਦਾਦੇ ਡਿਆਸ ਡੋਸ ਸਾਂਤੋਸ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਪੁਰਤਗਾਲ ਤੋਂ
11 ਨਵੰਬਰ 1975
ਖੇਤਰ
• ਕੁੱਲ
1,246,700 km2 (481,400 sq mi) (23ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2009 ਅਨੁਮਾਨ
18,498,00[1]
• 2014 ਜਨਗਣਨਾ
25,789,024[2]
• ਘਣਤਾ
2,069/km2 (5,358.7/sq mi) (199ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$115.679 ਬਿਲੀਅਨ[3] (64ਵਾਂ)
• ਪ੍ਰਤੀ ਵਿਅਕਤੀ
$5,894[3] (107ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$100.948 ਬਿਲੀਅਨ[3] (61ਵਾਂ)
• ਪ੍ਰਤੀ ਵਿਅਕਤੀ
$5,144[3] (91ਵਾਂ)
ਗਿਨੀ (2000)59[4]
Error: Invalid Gini value
ਐੱਚਡੀਆਈ (2011)Increase0.486
Error: Invalid HDI value · 148ਵਾਂ
ਮੁਦਰਾਕਵਾਂਜ਼ਾ (AOA)
ਸਮਾਂ ਖੇਤਰUTC+1 (WAT)
• ਗਰਮੀਆਂ (DST)
UTC+1 (ਨਿਰੀਖਅਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+244
ਇੰਟਰਨੈੱਟ ਟੀਐਲਡੀ.ao

16ਵੀਂ ਤੋਂ 19ਵੀਂ ਸਦੀ ਵਿੱਚ ਪੁਰਤਗਾਲੀ ਵਰਤਮਾਨ ਅੰਗੋਲਾ ਦੇ ਕੁਝ ਤਟਵਰਤੀ ਇਲਾਕਿਆਂ ਵਿੱਚ ਮੌਜੂਦ ਸਨ ਅਤੇ ਉੱਥੋਂ ਦੇ ਜਮਾਂਦਰੂ ਵਾਸੀਆਂ ਨਾਲ ਬਹੁਭਾਂਤੀ ਸਬੰਧ ਰੱਖਦੇ ਸਨ। 19ਵੀਂ ਸਦੀ ਵਿੱਚ ਉਹ ਹੌਲੀ-ਹੌਲੀ ਅਤੇ ਝਿਜਕ ਨਾਲ ਅੰਦਰੂਨੀ ਇਲਾਕਿਆਂ ਵਿੱਚ ਸਥਾਪਤ ਹੋਣ ਲੱਗੇ। 19ਵੀਂ ਸਦੀ ਦੇ ਅੰਤ ਤੱਕ ਅੰਗੋਲਾ ਪੁਰਤਗਾਲੀ ਬਸਤੀ ਬਣ ਗਿਆ ਅਤੇ ਬਰਲਿਨ ਕਾਨਫ਼ਰੰਸ ਅਨੁਸਾਰ ਲੋੜੀਂਦਾ ਕਾਰਗਰ ਅਧਿਕਾਰ 1920 ਦੇ ਦਹਾਕੇ 'ਚ ਮਿਲਿਆ। ਅਜ਼ਾਦੀ ਇੱਕ ਲੰਮੇ ਸੁਤੰਤਰਤਾ ਸੰਘਰਸ਼ ਤੋਂ ਬਾਅਦ 1975 ਵਿੱਚ ਮਿਲੀ। ਸੁਤੰਤਰਤਾ ਤੋਂ ਬਾਅਦ ਇਹ 1975 ਤੋਂ ਲੈ ਕੇ 2002 ਤੱਕ ਘਰੇਲੂ (ਸਿਵਲ) ਯੁੱਧ ਦੀ ਪਿੱਠ-ਭੂਮੀ ਰਿਹਾ। ਇਸ ਦੇਸ਼ ਕੋਲ ਵਿਸ਼ਾਲ ਖਣਿਜ ਅਤੇ ਤੇਲ ਭੰਡਾਰ ਹਨ ਅਤੇ ਇਸ ਦੀ ਅਰਥਚਾਰਾ 1990 ਤੋਂ ਲੈ ਕੇ, ਖਾਸ ਤੌਰ 'ਤੇ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਔਸਤਨ ਦੋ-ਅੰਕਾਂ ਦੀ ਦਰ ਨਾਲ ਵਧੀ ਹੈ। ਇਸ ਦੇ ਬਾਵਜੂਦ ਜਿਆਦਾਤਰ ਲੋਕਾਂ ਦੀ ਰਹਿਣੀ ਦਾ ਪੱਧਰ ਨੀਵਾਂ ਹੈ ਅਤੇ ਇਸ ਦੀ ਅਬਾਦੀ ਦਾ ਔਸਤ ਜੀਵਨਕਾਲ ਅਤੇ ਬਾਲ-ਮੌਤ ਦਰ ਦੁਨੀਆ ਵਿੱਚ ਖਰਾਬ ਦਰਜੇ ਵਾਲੇ ਦੇਸ਼ਾਂ 'ਚੋਂ ਇੱਕ ਹੈ।[6] ਅੰਗੋਲਾ ਨੂੰ ਬੇਮੇਲ ਅਰਥ-ਸ਼ਾਸਤਰ ਵਾਲਾ ਮੁਲਕ ਗਿਣਿਆ ਜਾਂਦਾ ਹੈ ਕਿਉਂਕਿ ਇਸ ਦੀ ਜਿਆਦਾਤਰ ਦੌਲਤ ਅਬਾਦੀ ਦੇ ਇੱਕ ਬਹੁਤ ਹੀ ਅਨੁਪਾਤਹੀਣ ਹਿੱਸੇ 'ਚ ਇਕਾਗਰਤ ਹੈ।

ਅੰਗੋਲਾ ਅਫ਼ਰੀਕੀ ਸੰਘ, ਪੁਰਤਗਾਲੀ ਭਾਸ਼ਾਈ ਦੇਸ਼ਾਂ ਦੇ ਭਾਈਚਾਰੇ, ਲਾਤੀਨੀ ਸੰਘ ਅਤੇ ਦੱਖਣੀ ਅਫ਼ਰੀਕੀ ਵਿਕਾਸ ਭਾਈਚਾਰੇ ਦਾ ਮੈਂਬਰ ਹੈ।

ਨਿਰੁਪਤੀ

ਅੰਗੋਲਾ ਨਾਮ ਪੁਰਤਗਾਲੀ ਬਸਤੀਵਾਦੀ ਨਾਂ Reino de Angola (ਰੇਇਨੋ ਡੇ ਆਂਗੋਲਾ) ਤੋਂ ਆਇਆ ਹੈ ਜੋ ਕਿ ਡਿਆਸ ਡੇ ਨੋਵਾਇਸ ਦੀ 1571 ਸਨਦ ਵਿੱਚ ਵਰਤਿਆ ਗਿਆ ਹੈ। ਇਹ ਭੂਗੋਲਕ ਨਾਮ ਪੁਰਤਗਾਲੀਆਂ ਵੱਲੋਂ, ਅੰਦੋਂਗੋ ਦੇ ਰਾਜਿਆਂ ਵੱਲੋਂ ਵਰਤੀ ਜਾਂਦੀ ਪਦਵੀ ਅੰਗੋਲਾ (ngola), ਤੋਂ ਲਿਆ ਗਿਆ ਹੈ। ਅੰਦੋਂਗੋ, ਕਵਾਂਜ਼ਾ ਅਤੇ ਲੁਕਾਲਾ ਨਦੀਆਂ ਵਿਚਲੇ ਪਹਾੜੀ ਇਲਾਕੇ ਦੀ ਇੱਕ ਰਿਆਸਤ ਸੀ ਜੋ ਕਿ ਕੋਂਗੋ ਦੀ ਰਿਆਸਤ ਦੀ ਸਹਾਇਕ ਸੀ ਪਰ 16ਵੀਂ ਸਦੀ ਵਿੱਚ ਵਧੇਰੇ ਅਜ਼ਾਦੀ ਭਾਲ ਰਹੀ ਸੀ।

ਪ੍ਰਸ਼ਾਸਕੀ ਟੁਕੜੀਆਂ

ਅੰਗੋਲਾ ਦਾ ਨਕਸ਼ਾ ਜਿਸ ਵਿੱਚ ਸੂਬੇ ਦਰਸਾਏ ਗਏ ਹਨ

ਅੰਗੋਲਾ 18 ਸੂਬਿਆਂ ਅਤੇ 163 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।[7] ਇਹ 18 ਸੂਬੇ ਹਨ:

  1. ਬੇਂਗੋ
  2. ਬੇਂਗੁਏਲਾ
  3. ਬਿਏ
  4. ਕਾਬਿੰਡਾ
  5. ਕੁਆਂਡੋ ਕੁਬਾਂਗੋ
  6. ਕੁਆਂਸਾ ਨੋਰਤੇ
  7. ਕੁਆਂਸਾ ਸੂਲ
  8. ਕੁਨੇਨੇ
  9. ਉਆਂਬੋ
  1. ਊਈਲਾ
  2. ਲੁਆਂਡਾ
  3. ਲੁੰਡਾ ਨੋਰਤੇ
  4. ਲੁੰਡਾ ਸੂਲ
  5. ਮਾਲਾਨਹੇ
  6. ਮੋਕਸਿਕੋ
  7. ਨਾਮਿਬੇ
  8. ਊਇਗੇ
  9. ਜ਼ਾਇਰੇ

ਚਿੱਤਰਸ਼ਾਲਾ

ਹਵਾਲੇ