ਇਜ਼ਾਬੈੱਲ ਅਲੈਂਦੇ

ਇਜ਼ਾਬੇਲ ਅਲੈਂਦੇ (ਸਪੇਨੀ: [isaˈβel aˈʝende] ( ਸੁਣੋ); ਜਨਮ 2 ਅਗਸਤ 1942) ਇੱਕ ਚਿੱਲੀਆਈ ਲੇਖਿਕਾ ਹੈ।[1][2] ਅਲੈਂਦੇ, ਜਿਸ ਦੀਆਂ ਲਿਖਤਾਂ ਵਿੱਚ, ਕਈ ਵਾਰ " ਜਾਦੂ ਯਥਾਰਥਵਾਦੀ," ਪਰੰਪਰਾ ਦੇ ਪੱਖ ਹੁੰਦੇ ਹਨ, ਭੂਤਾਂ ਵਾਲਾ ਘਰ (La casa de los espíritus, 1982) ਅਤੇ ਦਰਿੰਦਿਆਂ ਦਾ ਸ਼ਹਿਰ (La ciudad de las bestias, 2002) ਵਰਗੇ ਕਮਰਸ਼ੀਅਲ ਤੌਰ 'ਤੇ ਕਾਮਯਾਬ ਨਾਵਲਾਂ ਲਈ ਮਸ਼ਹੂਰ ਹੈ। ਅਲੈਂਦੇ ਨੂੰ "ਦੁਨੀਆ ਦਾ ਸਭ ਤੋਂ ਵਧੇਰੇ ਪੜ੍ਹਿਆ ਜਾਂਦਾ ਸਪੇਨੀ ਭਾਸ਼ਾ ਲੇਖਕ" ਕਿਹਾ ਜਾਂਦਾ ਹੈ।[3] 2004 ਵਿੱਚ, ਅਲੈਂਦੇ ਨੂੰ ਅਮਰੀਕਨ ਅਕੈਡਮੀ ਆਫ਼ ਆਰਟ ਐਂਡ ਲੈਟਰਜ਼ ਵਿੱਚ ਸ਼ਾਮਿਲ ਕੀਤਾ ਗਿਆ ਸੀ।[4] ਅਤੇ 2010 ਚ ਉਸਨੂੰ ਚਿੱਲੀ ਦਾ ਰਾਸ਼ਟਰੀ ਸਾਹਿਤ ਪੁਰਸ਼ਕਾਰ ਮਿਲਿਆ।[5]

ਇਜ਼ਾਬੇਲ ਅਲੈਂਦੇ
ਅਲੈਂਦੇ ਬਰਸੇਲੋਨਾ ਵਿੱਚ, 2008
ਅਲੈਂਦੇ ਬਰਸੇਲੋਨਾ ਵਿੱਚ, 2008
ਜਨਮਇਜ਼ਾਬੇਲ ਅਲੈਂਦੇ ਯੋਨਾ
(1942-08-02) 2 ਅਗਸਤ 1942 (ਉਮਰ 81)
Lima, Peru
ਕਿੱਤਾਲੇਖਕ, ਪੱਤਰਕਾਰ
ਭਾਸ਼ਾਸਪੇਨੀ
ਰਾਸ਼ਟਰੀਅਤਾਚਿੱਲੀਆਈ-ਅਮਰੀਕੀ
ਪ੍ਰਮੁੱਖ ਅਵਾਰਡNational Prize for Literature
ਜੀਵਨ ਸਾਥੀMiguel Frías (1962-1987)
Willie Gordon (1988-present)
ਬੱਚੇPaula (1963-1992), Nicolás
ਵੈੱਬਸਾਈਟ
http://www.isabelallende.com

ਨਾਵਲ

  • 1982 — «ਰੂਹਾਂ ਦਾ ਘਰ» (La casa de los espíritus)
  • 1984 — «ਮੋਟੀ ਪੋਰਸੇਲੇਨ ਲੇਡੀ » (La gorda de porcelana)
  • 1984 — «ਪਿਆਰ ਤੇ ਪਰਛਾਵੇਂ» (De amor y de sombra)
  • 1987 — «ਈਵਾ ਲੂਨਾ» (Eva Luna)
  • 1989 — «ਈਵਾ ਲੂਨਾ ਕਹਾਣੀਆਂ» (Cuentos de Eva Luna)
  • 1991 — «ਅਨੰਤ ਯੋਜਨਾ» (El plan infínito)
  • 1994 — «ਪੌਲਾ» (Paula)
  • 1997 — «ਐਫਰੋਦਿਤਾ» (Afrodita. Cuentos, recetas y otros afrodisiacos)
  • 1998 — «ਹੋਣੀ ਦੀ ਧੀ» (Hija de la fortuna)
  • 2000 — «ਸੇਪੀਆ ਵਿੱਚ ਤਸਵੀਰ» (Retrato en sepia)
  • 2002 — «ਜਾਨਵਰਾਂ ਦਾ ਸ਼ਹਿਰ» (La ciudad de las bestias)
  • 2003 — «ਮੇਰਾ ਲਭਿਆ ਦੇਸ਼» (Mi país inventado)
  • 2003 — «ਗੋਲਡਨ ਡਰੈਗਨ ਦਾ ਰਾਜ» (El reino del dragón de oro)
  • 2004 — «ਬੌਣਿਆਂ ਦਾ ਜੰਗਲ» (El bosque de los pigmeos)
  • 2005 — «ਜ਼ੋਰੋ» (Zorro)
  • 2006 — «ਮੇਰੀ ਰੂਹ ਦੇ ਈਨੈਸ» (Inés del alma mía)
  • 2007 — «ਸਾਡੇ ਦਿਨਾਂ ਦਾ ਜੋੜ» (La suma de los días)
  • 2009 — «ਸਾਗਰ ਹੇਠ ਟਾਪੂ» (La isla bajo el mar)

ਹਵਾਲੇ