ਉਕਾਬ

ਉਕਾਬ (ਅੰਗਰੇਜ਼ੀ:Eagle) ਸ਼ਿਕਾਰ ਕਰਨ ਵਾਲੇ ਵੱਡੇ ਆਕਾਰ ਦੇ ਪੰਛੀ ਹਨ। ਇਹ ਪੰਛੀ ਉਚਾਈ ਤੋਂ ਧਰਤੀ ਨੂੰ ਆਪਣੀ ਤੇਜ ਨਿਗਾਹ ਨਾਲ ਦੇਖਦੇ ਹਨ। ਅਤੇ ਉਥੋਂ ਹੀ ਇਹ ਧਰਤੀ ਉੱਤੇ ਵਿਚਰ ਰਹੇ ਆਪਣੇ ਸ਼ਿਕਾਰ ਨੂੰ ਨਿਸ਼ਾਨਾ ਮਿਥ ਲੈਂਦੇ ਹਨ। ਇਸਦੀਆਂ ਸੱਠ ਤੋਂ ਜਿਆਦਾ ਪ੍ਰਜਾਤੀਆਂ ਵਿੱਚੋਂ ਬਹੁਤੀਆਂ ਯੂਰੇਸ਼ੀਆ ਅਤੇ ਅਫਰੀਕਾ ਵਿੱਚ ਮਿਲਦੀਆਂ ਹਨ।[1] ਇਸ ਖੇਤਰ ਤੋਂ ਬਾਹਰ ਸਿਰਫ ਕੁਝ ਕੁ ਪ੍ਰਜਾਤੀਆਂ ਮਿਲੀਆਂ ਹਨ- ਅਮਰੀਕਾ ਅਤੇ ਕਨੇਡਾ ਵਿੱਚ ਬਾਲਡ ਈਗਲ ਅਤੇ ਗੋਲਡਨ ਈਗਲ ਅਤੇ ਨੌਂ ਪ੍ਰਜਾਤੀਆਂ ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਅਤੇ ਤਿੰਨ ਆਸਟ੍ਰੇਲੀਆ ਵਿੱਚ।

ਉਕਾਬ
ਉਕਾਬ
Scientific classification
Kingdom:
Phylum:
ਕੋਰਡੇਟ
Class:
Order:
ਐਕਸੀਪੀਟ੍ਰਾਈਫਾਰਮਸ
Family:
ਏਸੀਪੀਟ੍ਰਿਡੀ
ਉਡਾਰੀ ਦੌਰਾਨ ਸੁਨਿਹਰਾ ਉਕਾਬ

ਵੇਰਵਾ

ਆਪਣੇ ਆਕਾਰ, ਤਾਕਤ, ਭਾਰੀ ਸਿਰ ਅਤੇ ਚੁੰਝ ਪੱਖੋਂ ਹੋਰ ਸ਼ਿਕਾਰੀ ਪੰਛੀਆਂ ਤੋਂ ਅੱਡਰਾ ਹੈ। ਛੋਟੇ ਤੋਂ ਛੋਟੇ ਉਕਾਬ ਦੇ ਪਰਾਂ ਦੀ ਲੰਬਾਈ ਨਿਸਬਤਨ ਜ਼ਿਆਦਾ ਹੁੰਦੀ ਹੈ ਅਤੇ ਇਹ ਚੌੜੇ ਹੁੰਦੇ ਹਨ। ਇਸ ਦੀ ਪਰਵਾਜ਼ ਜ਼ਿਆਦਾ ਸਿੱਧੀ ਅਤੇ ਤੇਜ਼ ਹੁੰਦੀ ਹੈ। ਉਕਾਬ ਦੀਆਂ ਬਾਅਜ਼ ਨਸਲਾਂ ਮਹਿਜ਼ ਅਧਾ ਕਿਲੋ ਵਜ਼ਨੀ ਅਤੇ 16 ਇੰਚ ਲੰਬਾਈ ਵਾਲੀਆਂ ਹੁੰਦੀਆਂ ਹਨ, ਜਦ ਕਿ ਕੁਛ ਕਿਸਮਾਂ ਸਾਢੇ ਛੇ ਕਿਲੋ ਤੋਂ ਜ਼ਿਆਦਾ ਵਜ਼ਨੀ ਅਤੇ 39 ਇੰਚ ਲੰਬਾਈ ਵਾਲੀਆਂ। ਦੂਸਰੇ ਸ਼ਿਕਾਰੀ ਪਰਿੰਦਿਆਂ ਦੀ ਮਾਨਿੰਦ ਉਸ ਦੀ ਚੁੰਝ ਮੁੜੀ ਹੋਈ ਹੁੰਦੀ ਹੈ ਤਾਕਿ ਸ਼ਿਕਾਰ ਦਾ ਗੋਸ਼ਤ ਨੋਚਣ ਚ ਅਸਾਨੀ ਹੋਵੇ। ਉਸ ਦੀਆਂ ਲੱਤਾਂ ਜ਼ਿਆਦਾ ਮਜ਼ਬੂਤ ਅਤੇ ਪੰਜੇ ਨੁਕੀਲੇ ਹੁੰਦੇ ਹਨ। ਇਸ ਦੇ ਇਲਾਵਾ ਉਕਾਬ ਦੀ ਇੰਤਹਾਈ ਤੇਜ਼ ਨਿਗਾਹ ਇਸ ਨੂੰ ਬਹੁਤ ਫ਼ਾਸਲੇ ਤੋਂ ਹੀ ਸ਼ਿਕਾਰ ਦੇਖਣ ਵਿੱਚ ਮਦਦਗਾਰ ਹੁੰਦੀ ਹੈ। ਕਿਸੇ ਸਮੇਂ ਪੰਜਾਬ ਦੀ ਧਰਤੀ ’ਤੇ ਵੱਡੇ ਆਕਾਰ ਦੇ ਬਾਜ਼ਾਂ, ਜਿਨ੍ਹਾਂ ਨੂੰ ਉਕਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀਆਂ ਪੰਜ ਕਿਸਮਾਂ ਪਰਵਾਜ਼ ਕਰਦੀਆਂ ਸਨ। ਅਫਸੋਸ! ਐਕੁਇਲਾ ਜਾਤੀ ਨਾਲ ਸਬੰਧਿਤ ਉਕਾਬਾਂ ਦੀਆਂ ਇਹ ਪੰਜੇ ਕਿਸਮਾਂ ਪੰਜਾਬ ਨੂੰ ਅਲਵਿਦਾ ਕਹਿ ਗਈਆਂ ਹਨ। ਸ਼ਿਕਰਾ (ਛੋਟੇ ਆਕਾਰ ਦਾ ਬਾਜ਼) ਵੀ ਲੋਪ ਹੋਣ ਕੰਢੇ ਹੈ। ਪਿਛਲੇ ਸਮਿਆਂ ਵਿੱਚ ਕਈ ਵਿਅਕਤੀ ਉਕਾਬ ਨੂੰ ਪਾਲਤੂ ਬਣਾ ਕੇ ਅਤੇ ਸਿਖਲਾਈ ਦੇ ਕੇ ਉਸ ਨਾਲ ਖ਼ਰਗੋਸ਼ਾਂ, ਤਿੱਤਰਾਂ, ਬਟੇਰਿਆਂ, ਮੁਰਗਾਬੀਆਂ ਆਦਿ ਦਾ ਸ਼ਿਕਾਰ ਕਰਦੇ ਸਨ।।[2]

ਹਵਾਲੇ