ਕਲਾ

ਕਲਾ (ਸੰਸਕ੍ਰਿਤ 'कला' ਤੋਂ) ਸ਼ਬਦ ਇੰਨਾ ਵਿਆਪਕ ਅਤੇ ਗਤੀਸ਼ੀਲ ਸੰਕਲਪ ਹੈ ਕਿ ਵੱਖ ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਕੇਵਲ ਇੱਕ ਵਿਸ਼ੇਸ਼ ਪੱਖ ਨੂੰ ਛੂਹਕੇ ਰਹਿ ਜਾਂਦੀਆਂ ਹਨ। ਕਲਾ ਦਾ ਅਰਥ ਅੱਜ ਤੱਕ ਨਿਸ਼ਚਿਤ ਨਹੀਂ ਹੋਇਆ, ਹਾਲਾਂਕਿ ਇਸ ਦੀਆਂ ਹਜ਼ਾਰਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ।[1] ਭਾਰਤੀ ਪਰੰਪਰਾ ਦੇ ਅਨੁਸਾਰ ਕਲਾ ਉਹਨਾਂ ਸਾਰੀਆਂ ਕਿਰਿਆਵਾਂ ਨੂੰ ਕਹਿੰਦੇ ਹਨ ਜਿਹਨਾਂ ਨੂੰ ਕੌਸ਼ਲਤਾ ਦੀ ਲੋੜ ਹੋਵੇ। ਯੂਰਪੀ ਸੁਹਜ ਸ਼ਾਸਤਰੀਆਂ ਨੇ ਵੀ ਕਲਾ ਵਿੱਚ ਕੌਸ਼ਲ ਨੂੰ ਮਹੱਤਵਪੂਰਨ ਮੰਨਿਆ ਹੈ। ਨਿਰਵਿਵਾਦ ਤੌਰ 'ਤੇ ਏਨਾ ਕਿਹਾ ਜਾ ਸਕਦਾ ਹੈ ਮਨੁੱਖੀ ਸੱਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਸਲਾਘਾ ਖੱਟਣ ਯੋਗ ਬਣਾਉਣਾ ਸਿੱਖਣ ਲਈ ਕਰੜੀ ਅਤੇ ਜੀਅ ਤੋੜ ਸਾਧਨਾ ਲੋੜੀਂਦੀ ਹੋਵੇ। ਸੰਗੀਤ, ਚਿਤਰਕਾਰੀ, ਨ੍ਰਿਤ, ਸਾਹਿਤ (ਨਾਟਕ, ਕਾਵਿ, ਗੀਤ, ਗਲਪ, ਨਿਬੰਧ) ਮਨਪ੍ਰਚਾਵੇ ਨਾਲ ਜੁੜੇ ਹੋਰ ਅਨੇਕਾਂ ਵੇਖਣ, ਸੁਣਨ ਅਤੇ ਖੇਡਣ ਨਾਲ ਸੰਬੰਧਿਤ ਸਰਗਰਮੀਆਂ ਇਸ ਦਾ ਖੇਤਰ ਬਣਦੀਆਂ ਹਨ।[2]

ਯਕਸ਼ਗਾ ਕਲਾ
ਸ਼ਿਲਪ ਕਲਾ

ਇਤਿਹਾਸ

ਉਸਮਾਨੀ ਸਾਮਰਾਜ ਦਾ ਸੁਲਤਾਨ ਮਹਿਮੂਦ II ਦਾ ਹਸਤਾਖਰ
ਵੀਨਸ ਆਫ਼ ਵਿਲਨਡੋਰਫ਼, ਅਨੁਮਾਨਿਤ 24,000–22,000ਹੁਣ ਤੋਂ ਪਹਿਲਾਂ

ਕਲਾ ਦਾ ਇਤਿਹਾਸ ਧਰਤੀ ਤੇ ਮਨੁੱਖ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਮਗਰਲੇ ਪੱਥਰ ਜੁੱਗ ਤੋਂ ਲੱਗਪਗ 40,000 ਸਾਲ ਪਹਿਲਾਂ ਤੱਕ ਦੇ ਸਮੇਂ ਦੀਆਂ ਮੂਰਤੀਆਂ, ਗੁਫਾ ਚਿਤਰ, ਸ਼ੈਲ ਚਿਤਰ ਅਤੇ ਪੈਟਰੋਗਲਿਫ ਮਿਲੇ ਹਨ, ਲੇਕਿਨ ਉਹਨਾਂ ਦੀਆਂ ਸਿਰਜਕ ਸੰਸਕ੍ਰਿਤੀਆਂ ਦੇ ਬਾਰੇ ਏਨੀ ਘੱਟ ਜਾਣਕਾਰੀ ਹੈ ਕਿ ਉਸ ਕਲਾ ਦਾ ਸਟੀਕ ਮਤਲਬ ਅਕਸਰ ਵਿਵਾਦਾਂ ਵਿੱਚ ਘਿਰਿਆ ਹੁੰਦਾ ਹੈ। ਦੱਖਣ ਅਫਰੀਕੀ ਦੀ ਇੱਕ ਗੁਫਾ ਵਿੱਚੋਂ - 75,000 ਸਾਲ ਪੁਰਾਣੀਆਂ ਡਰਿੱਲ ਕੀਤੀਆਂ ਨਿੱਕੀਆਂ ਨਿੱਕੀਆਂ ਸਿੱਪੀਆਂ ਦੀਆਂ ਕਲਾਕ੍ਰਿਤੀਆਂ ਦੀ ਇੱਕ ਲੜੀ ਮਿਲੀ ਹੈ- ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਕਲਾ ਵਸਤਾਂ ਹਨ।[3] ਇਸ ਦੇ ਇਲਾਵਾ ਰੰਗ ਪਾ ਕੇ ਰੱਖਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕੁੱਜੀਆਂ ਮਿਲੀਆਂ ਹਨ ਜੋ ਇੱਕ ਲੱਖ ਸਾਲ ਤੋਂ ਵੀ ਪੁਰਾਣੀਆਂ ਹਨ।[4]ਪ੍ਰਾਚੀਨ ਤੋਂ ਪ੍ਰਾਚੀਨ ਖੰਡਰਾਂ ਵਿੱਚ ਮਿਲਦੇ ਕੰਧ ਚਿਤਰ ਇਹਦੀ ਗਵਾਹੀ ਭਰਦੇ ਹਨ। ਹਰੇਕ ਸਭਿਅਤਾ ਨਾਲ ਜੁੜੇ ਅਜਿਹੇ ਭੰਡਾਰ ਮੌਜੂਦ ਹਨ ਜਿਹਨਾਂ ਵਿੱਚ ਆਦਿ ਲੋਕ ਕਲਾ ਦੀਆਂ ਨਿਸ਼ਾਨੀਆਂ ਮੌਜੂਦ ਹਨ। ਭਾਰਤ ਵਿੱਚ ਅਲੋਰਾ ਅਜੰਤਾ ਦੀਆਂ ਗੁਫਾਵਾਂ ਵਿੱਚ ਉੱਚ ਦਰਜੇ ਦੀ ਮੂਰਤੀ ਕਲਾ ਲੱਖਾਂ ਸਾਲਾਂ ਤੱਕ ਫੈਲੀ ਪਰੰਪਰਾ ਦਾ ਸਬੂਤ ਹੈ।

ਵਿਗਿਆਨ ਤੇ ਕਲਾ

ਵਿਗਿਆਨ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ, ਕਲਾ ਵਿੱਚ ਕੌਸ਼ਲਤਾ। ਕੌਸ਼ਲਤਾਪੂਰਨ ਮਾਨਵੀ ਕਾਰਜ ਨੂੰ ਕਲਾ ਦੀ ਸੰਗਿਆ ਦਿੱਤੀ ਜਾਂਦੀ ਹੈ। ਕੌਸ਼ਲਤਾਹੀਣ ਢੰਗ ਨਾਲ ਕੀਤੇ ਗਏ ਕਾਰਜਾਂ ਨੂੰ ਕਲਾ ਵਿੱਚ ਸਥਾਨ ਨਹੀਂ ਦਿੱਤਾ ਜਾਂਦਾ। ਕਲਾ ਦਾ ਸਾਰੇ ਪਹਿਲੂਆਂ ਅਤੇ ਅਭਿਵਿਅਕਤੀ ਦੀ ਆਪਣੀ ਵਿਧੀ ਸਹਿਤ, ਆਪਣਾ ਵੱਖਰਾ ਚਰਿੱਤਰ ਹੈ। ਕਲਾਕਾਰ ਦਾ ਜੀਵਨ ਅਤੇ ਤਥਾਂ ਪ੍ਰਤੀ ਦ੍ਰਿਸ਼ਟੀਕੋਣ ਵਿਗਿਆਨੀ ਨਾਲੋਂ ਵੱਖ ਹੁੰਦਾ ਹੈ। ਮਗਰਲੇ ਲਈ, ਤਥਾਂ ਤੋਂ ਵਿਚਲਣ ਮਿਥਿਆ ਸਮਾਨ ਹੈ, ਜਦੋਂ ਕਿ ਪੂਰਬਲਾ ਉਹਨਾਂ ਤੋਂ ਲਾਂਭੇ ਜਾਣ ਲਈ ਆਜਾਦ ਹੁੰਦਾ ਹੈ। ਕਲਾ ਵਿਗਿਆਨ ਦੀ ਤੁਲਣਾ ਵਿੱਚ ਇੱਕ ਵੱਖ ਸਥਾਨ ਤੋਂ ਤਥਾਂ ਨੂੰ ਵਾਚਦੀ ਹੈ, ਅਤੇ ਇਹ ਗੱਲ ਕਲਾ ਦੀ ਵਿਧੀ ਨੂੰ ਵਿਗਿਆਨ ਦੀ ਵਿਧੀ ਤੋਂ ਵੱਖ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ।

ਕਲਾ ਅਤੇ ਸਮਾਜ

ਜੀਵਨ, ਊਰਜਾ ਦਾ ਸਾਗਰ ਹੈ। ਜਦੋਂ ‍ਚੇਤਨਾ ਜਾਗ੍ਰਤ ਹੁੰਦੀ ਹੈ ਤਾਂ ਊਰਜਾ ਜੀਵਨ ਨੂੰ ਕਲਾ ਦੇ ਰੂਪ ਵਿੱਚ ਉਭਾਰਦੀ ਹੈ। ਕਲਾ ਜੀਵਨ ਨੂੰ ਸਤ‍ਯੰ ਸ਼ਿਵੰ ਸੁੰਦਰੰ ਅਨੁਸਾਰ ਢਾਲਦੀ ਹੈ। ਇਸ ਦੁਆਰਾ ਹੀ ਬੁੱਧੀ ਆਤ‍ਮਾ ਦਾ ਸੱਤ ਸ‍ਰੂਪ ਝਲਕਦਾ ਹੈ। ਕਲਾ ਇੰਨੀ ਵਿਸ਼ਾਲ ਇੰਨੀ ਵਿਸ‍ਤਰਿਤ ਹੈ ਕਿ ਬੇਅੰਤ ਵਿਧਾਵਾਂ ਇਸ ਵਿੱਚ ਸ਼ਾਮਲ ਹਨ ਅਤੇ ਹੋਰ ਨਵੀਆਂ ਜਨਮ ਲੈਂਦੀਆਂ ਰਹਿੰਦੀਆਂ ਹਨ। ਭਰਥਰੀ ਹਰੀ ਦਾ ਸਲੋਕ ਕਲਾ ਨੂੰ ਡੰਗਰ ਨਾਲੋਂ ਵਖਰਿਆਉਣ ਵਾਲੀ ਖੂਬੀ ਵਜੋਂ ਉਭਾਰਦਾ ਹੈ। ਉਸ ਦਾ ਦਾ ਹੇਠਾਂ ਦਰਜ ਕੀਤਾ ਸੰਸਕ੍ਰਿਤ ਸਲੋਕ ਇਸੇ ਲਈ ਆਮ ਪ੍ਰਚਲਿਤ ਉਕਤੀ ਬਣ ਗਿਆ ਹੈ।

ਸਾਹਿਤ‍ਯਸੰਗੀਤਕਲਾਵਿ‍ਹੀਨ।
ਸਾਕਸ਼ਾਤਪਸ਼ੂਪੁਚ‍ਛਵਿਸ਼ਾਣਹੀਨ।

ਭਾਵ ਸਾਹਿਤ‍, ਸੰਗੀਤ ਅਤੇ ਕਲਾ ਤੋਂ ਹੀਣਾ ਮਨੁੱਖ ਨਹੀਂ ਸਗੋਂ ਪੂਛ ਤੇ ਸਿੰਗਾਂ ਤੋਂ ਰਹਿਤ ਡੰਗਰ ਹੈ।

ਰਬਿੰਦਰਨਾਥ ਟੈਗੋਰ ਅਨੁਸਾਰ “ਕਲਾ ਵਿੱਚ ਮਨੁਖ ਆਪਣੇ ਭਾਵਾਂ ਦੀ ਅਭਿਵਿਅਕਤੀ ਕਰਦਾ ਹੈ ”

ਅਫਲਾਤੂਨ ਨੇ ਕਿਹਾ- “ਕਲਾ ਹਕੀਕਤ ਦੀ ਨਕਲ ਦੀ ਨਕਲ ਹੈ।”

ਲਿਉ ਤਾਲਸਤਾਏ ਦੇ ਸ਼ਬ‍ਦਾਂ ਵਿੱਚ ਆਪਣੇ ਭਾਵਾਂ ਦੀ ਪੇਸ਼ਕਾਰੀ, ਰੇਖਾ ਰੰਗ ਧੁਨੀ ਜਾਂ ਸ਼ਬ‍ਦ ਦੁਆਰਾ ਇਸ ਪ੍ਰਕਾਰ ਅਭਿਵਿਅਕਤੀ ਕਰਨਾ ਕਿ ਉਸਨੂੰ ਦੇਖਣ ਜਾਂ ਸੁਣਨ ਵਿੱਚ ਵੀ ਉਹੀ ਭਾਵ ਉਤ‍ਪੰਨ‍ ਹੋ ਜਾਵੇ ਕਲਾ ਹੈ। ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਨਿਕਲਿਆ ਅਨੁਭਵ ਜਦੋਂ ਕਲਾ ਦਾ ਰੂਪ ਲੈਂਦਾ ਹੈ ਕਲਾਕਾਰ ਦਾ ਅੰਤਰਮਨ ਜਿਵੇਂ ਮੂਰਤੀਮਾਨ ਹੋ ਉੱਠਦਾ ਹੈ ਚਾਹੇ ਲੇਖਣੀ ਉਸ ਦਾ ਮਾਧਿਅਮ ਹੋਵੇ ਜਾਂ ਰੰਗਾਂ ਨਾਲ ਚਿਤਰ ਜਾਂ ਸੁਰਾਂ ਦੀ ਪੁਕਾਰ ਜਾਂ ਘੁੰਗਰੂਆਂ ਦੀ ਝਨਕਾਰ। ਕਲਾ ਹੀ ਆਤਮਕ ਸ਼ਾਂਤੀ ਦਾ ਮਾਧਿਅਮ ਹੈ।

ਕਲਾ ਵਿੱਚ ਅਜਿਹੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਨੂੰ ਸੰਕੀਰਣ ਸੀਮਾਵਾਂ ਤੋਂ ਉੱਤੇ ਚੁੱਕ ਕੇ ਉਸਨੂੰ ਅਜਿਹੇ ਉਚੇ ਸ‍ਥਾਨ ਉੱਤੇ ਪਹੁੰਚਾ ਦੇਵੇ ਜਿੱਥੇ ਮਨੁਖ ਕੇਵਲ ਮਨੁਖ ਰਹਿ ਜਾਂਦਾ ਹੈ। ਇਹ ਵਿਅਕਤੀ ਦੇ ਮਨ ਵਿੱਚ ਬਣੀਆਂ ਸ‍ਵਾਰਥ, ਪਰਵਾਰ, ਖੇਤਰ, ਧਰਮ, ਭਾਸ਼ਾ ਅਤੇ ਜਾਤੀ ਆਦਿ ਦੀਆਂ ਹੱਦਾਂ ਮਿਟਾ ਕੇ ਵਿਆਪਕਤਾ ਪ੍ਰਦਾਨ ਕਰਦੀ ਹੈ। ਵਿਅਕਤੀ ਦੇ ਮਨ ਨੂੰ ਉਦਾੱਰ ਬਣਾਉਂਦੀ ਹੈ।

ਕਲਾ ਲਈ ਪਿਆਰ

ਹਵਾਲੇ