ਕਲਾ ਦਾ ਇਤਿਹਾਸ

ਕਲਾ ਦਾ ਇਤਿਹਾਸ ਸੁਹਜ ਦੇ ਉਦੇਸ਼ਾਂ ਲਈ ਮਨੁੱਖ ਦੁਆਰਾ ਦ੍ਰਿਸ਼ਟ ਰੂਪ ਵਿੱਚ ਬਣਾਈਆਂ ਚੀਜ਼ਾਂ ਨੂੰ ਮੁੱਖ ਰੱਖਦਾ ਹੈ। ਵਿਜ਼ੂਅਲ ਆਰਟ ਨੂੰ ਵਿਭਿੰਨ ਤਰੀਕਿਆਂ ਨਾਲ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ, ਜਿਵੇਂ ਕਿ ਲਲਿਤ ਕਲਾ ਨੂੰ ਵਿਹਾਰਕ ਕਲਾਵਾਂ ਤੋਂ ਵੱਖ ਕਰਨਾ; ਮਨੁੱਖੀ ਰਚਨਾਤਮਕਤਾ 'ਤੇ ਸਮੁੱਚੇ ਤੌਰ 'ਤੇ ਧਿਆਨ ਕੇਂਦਰਤ ਕਰਨਾ; ਜਾਂ ਵੱਖ ਵੱਖ ਮੀਡੀਆ ਜਿਵੇਂ ਕਿ ਆਰਕੀਟੈਕਚਰ, ਮੂਰਤੀ, ਪੇਂਟਿੰਗ, ਫਿਲਮ, ਫੋਟੋਗ੍ਰਾਫੀ, ਅਤੇ ਗ੍ਰਾਫਿਕ ਆਰਟਸ ਤੇ ਫ਼ੋਕਸ ਕਰਨਾ। ਹਾਲ ਹੀ ਦੇ ਸਾਲਾਂ ਵਿੱਚ, ਤਕਨਾਲੋਜੀਕਲ ਤਰੱਕੀ ਨਾਲ ਵੀਡੀਓ ਆਰਟ, ਕੰਪਿਊਟਰ ਆਰਟ, ਪ੍ਰਦਰਸ਼ਨ ਕਲਾ, ਐਨੀਮੇਸ਼ਨ, ਟੈਲੀਵੀਯਨ, ਅਤੇ ਵੀਡੀਓਗੇਮਾਂ ਚੱਲ ਪਈਆਂ ਹਨ।

ਆਦਮ ਦੀ ਸਿਰਜਣਾ ; ਮਾਈਕਲੈਂਜਲੋ ਦੁਆਰਾ; 1508 – 1512; ਫਰੈਸਕੋ; 480.1 × 230.1 ਸੈਮੀ (15.7 × 7.5 ਫੁੱਟ); ਸਿਸਟੀਨ ਚੈਪਲ (ਵੈਟੀਕਨ ਸਿਟੀ)

ਕਲਾ ਦਾ ਇਤਿਹਾਸ ਅਕਸਰ ਹਰ ਸਭਿਅਤਾ ਦੇ ਦੌਰਾਨ ਰਚਿਤ ਮਾਸਟਰਪੀਸਾਂ ਦੇ ਇਤਿਹਾਸ ਦੇ ਤੌਰ ਤੇ ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਇਸ ਨੂੰ ਉੱਚ ਸੰਸਕ੍ਰਿਤੀ ਦੀ ਕਹਾਣੀ ਦੇ ਚੌਖਟੇ ਵਿੱਚ ਰੱਖਿਆ ਜਾ ਸਕਦਾ ਹੈ, ਜਿਸ ਵਿੱਚ ਵਿਸ਼ਵ ਦੇ ਅਜੂਬੇ ਸ਼ਾਮਲ ਹੁੰਦੇ ਹਨ। ਦੂਜੇ ਪਾਸੇ, ਸਥਾਨਕ ਕਲਾਕ੍ਰਿਤੀਆਂ, ਜਿਨ੍ਹਾਂ ਨੂੰ ਲੋਕ ਕਲਾ ਜਾਂ ਸ਼ਿਲਪਕਾਰੀ ਕਿਹਾ ਜਾਂਦਾ ਹੈ, ਵੀ ਕਲਾ ਦੇ ਇਤਿਹਾਸਕ ਬਿਰਤਾਂਤਾਂ ਵਿੱਚ ਜੋੜੀਆਂ ਜਾ ਸਕਦੀਆਂ ਹਨ। ਜਿੰਨਾ ਨੇੜਿਓਂ ਕੋਈ ਕਲਾ ਇਤਿਹਾਸਕਾਰ ਨਿਚਲੇ ਸਭਿਆਚਾਰ ਦੇ ਇਨ੍ਹਾਂ ਬਾਅਦ ਵਾਲੇ ਰੂਪਾਂ ਨਾਲ ਜੁੜਿਆ ਹੋਇਆ ਹੁੰਦਾ ਹੈ, ਓਨੀ ਹੀ ਵੱਧ ਸੰਭਾਵਨਾ ਹੁੰਦੀ ਹੈ ਕਿ ਉਹ ਆਪਣੇ ਕੰਮ ਦੀ ਪਛਾਣ ਦਰਸ਼ਨੀ ਸਭਿਆਚਾਰ ਜਾਂ ਪਦਾਰਥਕ ਸਭਿਆਚਾਰ ਦੀ ਪੜਤਾਲ ਕਰਨ, ਜਾਂ ਕਲਾ ਇਤਿਹਾਸ ਨਾਲ ਸੰਬੰਧਤ ਖੇਤਰਾਂ, ਜਿਵੇਂ ਕਿ ਮਾਨਵ ਵਿਗਿਆਨ ਜਾਂ ਪੁਰਾਤੱਤਵ ਵਿੱਚ ਯੋਗਦਾਨ ਵਜੋਂ ਕਰ ਸਕਣ ਬਾਅਦ ਦੇ ਮਾਮਲਿਆਂ ਵਿੱਚ ਕਲਾ ਦੇ ਵਸਤੂਆਂ ਨੂੰ ਪੁਰਾਤੱਤਵ ਕਲਾ ਵਸਤਾਂ ਵਜੋਂ ਜਾਣਿਆ ਜਾ ਸਕਦਾ ਹੈ।

ਪੂਰਵ ਇਤਿਹਾਸ

ਜਿਓਮੈਟ੍ਰਿਕ ਝਰੀਟਾਂ ਵਾਲੇ ਇਸ ਹੋਮੋ ਈਰੇਕਟਸ ਸ਼ੈੱਲ ਨੂੰ ਕਲਾ ਦੀ ਪਹਿਲੀ ਗਿਆਤ ਕ੍ਰਿਤੀ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ; ਲਗਭਗ 500,000 ਬੀਪੀ; ਤ੍ਰਿਨੀਲ ( ਜਾਵਾ ) ਤੋਂ; ਨੈਚੁਰਲਿਸ ਜੈਵ ਵਿਭਿੰਨਤਾ ਕੇਂਦਰ (ਨੀਦਰਲੈਂਡਜ਼)[1][2]
ਗੇਰੂ ਮਿੱਟੀ ਦੀ ਪੇਂਟਿੰਗ ਦੇ ਨਿਸ਼ਾਨਾਂ ਵਾਲੇ ਇੱਕ ਘੋੜੇ ਦੀ ਨਕਾਸ਼ੀ ; 40,000-18,500 ਬੀਪੀ; ਹੇਓਨੀਮ ਗੁਫਾ ਤੋਂ, ਲੇਵੈਂਟਾਈਨ ਔਰੀਗਨਾਸੀਅਨ ; ਇਜ਼ਰਾਈਲ ਮਿਊਜ਼ੀਅਮ (ਯਰੂਸ਼ਲਮ).[3][4][5][6] ਇਹ ਯੂਰਪ ਵਿੱਚ ਪੈਰੀਟਲ ਕਲਾ ਦੇ ਫੈਲਣ ਤੋਂ ਪਹਿਲਾਂ, ਦੱਖਣੀ ਅਫਰੀਕਾ ਵਿੱਚ ਬਲੌਮਬਸ ਗੁਫਾ ਦੇ ਗੇਰੂ ਮਿੱਟੀ ਦੇ ਟੁਕੜਿਆਂ ਦੇ ਸਹਿਤ, ਮਨੁੱਖੀ ਕਲਾ ਦੇ ਸਭ ਤੋਂ ਪੁਰਾਣੇ ਗਿਆਤ ਰੂਪਾਂ ਵਿੱਚੋਂ ਇੱਕ ਹੋ ਸਕਦਾ ਹੈ।[7][8]

ਹੋਮੋ ਈਰੇਟਸ ਦੁਆਰਾ ਸਿਰਜੇ ਗਏ ਉੱਕਰੇ ਸ਼ੈੱਲ ਤਕਰੀਬਨ 500,000 ਸਾਲ ਪਹਿਲਾਂ ਦੇ ਹਨ, ਹਾਲਾਂਕਿ ਮਾਹਰ ਇਸ ਗੱਲ 'ਤੇ ਸਹਿਮਤ ਨਹੀਂ ਹਨ ਕਿ ਕੀ ਇਨ੍ਹਾਂ ਚਿੱਤਰਾਂ ਨੂੰ 'ਕਲਾ' ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ।[1][2] ਨੀਐਂਡਰਥਾਲ ਕਲਾ, ਸਜਾਵਟ, ਅਤੇ ਢਾਂਚਿਆਂ ਬਾਰੇ ਬਹੁਤ ਸਾਰੇ ਦਾਅਵੇ ਕੀਤੇ ਜਾ ਚੁੱਕੇ ਹਨ, ਕਿ ਇਹ ਅੱਜ ਤੋਂ ਲਗਭਗ 130,000 ਪੁਰਾਣੇ ਹਨ ਅਤੇ ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਨੀਐਂਡਰਥਾਲ ਜੁੱਗ ਦੇ ਮਾਨਵ ਸ਼ਾਇਦ ਪ੍ਰਤੀਕ ਚਿੰਤਨ ਦੇ ਯੋਗ ਸਨ,[9][10] ਪਰ ਇਨ੍ਹਾਂ ਵਿੱਚੋਂ ਕਿਸੇ ਵੀ ਦਾਅਵੇ ਨੂੰ ਵਿਆਪਕ ਤੌਰ ਤੇ ਸਵੀਕਾਰਿਆ ਨਹੀਂ ਗਿਆ ਹੈ।[11]

ਹਵਾਲੇ