ਕਾਹਿਰਾ

ਮਿਸਰ ਦੀ ਰਾਜਧਾਨੀ

ਕੈਰੋ ਜਾਂ ਕਾਇਰੋ ਜਾਂ ਅਲ ਕਾਹਿਰਾ, ਮਿਸਰ ਦੀ ਰਾਜਧਾਨੀ ਅਤੇ ਅਰਬ ਜਗਤ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਮਹਾਂਨਗਰੀ ਇਲਾਕਾ ਦੁਨੀਆ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ[1][2] ਕੋਲ ਸਥਿਤ ਹੈ ਅਤੇ ਇਸ ਦੀ ਸਥਾਪਨਾ 969 ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ਬਹੁਲਤਾ ਕਰ ਕੇ "ਹਜ਼ਾਰਾਂ ਬੁਰਜੀਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇਸ ਇਲਾਕਾ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਨੂੰ 10ਵੀਂ ਸਦੀ ਈਸਵੀ ਵਿੱਚ ਫ਼ਾਤੀਮੀਦ ਰਾਜਕੁਲ ਨੇ ਸਥਾਪਤ ਕੀਤਾ ਸੀ ਪਰ ਅਜੋਕੇ ਸ਼ਹਿਰ ਦੀ ਜ਼ਮੀਨ ਰਾਸ਼ਟਰੀ ਰਾਜਧਾਨੀਆਂ ਦਾ ਟਿਕਾਣਾ ਸੀ ਜਦਕਿ ਇਸ ਦੇ ਬਚੇ-ਖੁਚੇ ਇਲਾਕੇ ਪੁਰਾਣੇ ਕੈਰੋ ਵਿੱਚ ਪ੍ਰਤੱਖ ਹਨ। ਇਹ ਪੁਰਾਤਨ ਮਿਸਰ ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਹਾਨ ਸਫ਼ਿੰਕਸ ਅਤੇ ਗੀਜ਼ਾ ਦੇ ਪਿਰਾਮਿਡਾਂ ਕੋਲ ਵਸਦੇ ਮੇਂਫ਼ਿਸ, ਗੀਜ਼ਾ ਅਤੇ ਫ਼ੁਸਤਤ ਆਦਿ ਇਤਿਹਾਸਕ ਸ਼ਹਿਰਾਂ ਦੇ ਲਾਗੇ ਹੈ।

ਕਾਹਿਰਾ
ਸਮਾਂ ਖੇਤਰਯੂਟੀਸੀ+2

ਹਵਾਲੇ