ਕੋਹੜ

ਕੋੜ੍ਹ, ਜਿਸ ਨੂੰ ਹਨਸਨ ਦੀ ਬੀਮਾਰੀ(ਐਚ.ਡੀ.) ਵੀ ਕਿਹਾ ਜਾਂਦਾ ਹੈ, ਇੱਕ ਸਦੀਵੀ ਰੋਗ (ਡਾਕਟਰੀ) |ਹੈ, ਜੋ ਕਿ ਬੈਕਟਰੀਆ ਮਾਈਕੋਬੈਕਟਰੀਅਮ ਲੇਪਰਾਏ[1] ਅਤੇ ਮਾਈਕਰੋਬੈਕਟਰੀਅਮ ਲੇਪਰੋਮਾਟੋਸਿਸ ਰਾਹੀਂ ਹੁੰਦੀ ਹੈ।[2] ਸ਼ੁਰੂ ਵਿੱਚ ਲਾਗ ਬਿਨਾਂ ਕਿਸੇ ਲੱਛਣਾਂ ਤੋਂ ਹੁੰਦੀ ਹੈ ਅਤੇ ਇਸ ਢੰਗ ਨਾਲ ਅਕਸਰ 5 ਤੋਂ ਲੈ ਕੇ 20 ਸਾਲਾਂ ਤੱਕ ਰਹਿੰਦੀ ਹੈ[1] ਲੱਛਣਾਂ ਵਿੱਚ ਤੰਤੂਆਂ,ਸਾਹ ਪ੍ਰਬੰਧ ਦੇ ਤੰਦਾਂ ਦੇ ਜਾਲ, ਚਮੜੀ ਅਤੇ ਅੱਖਾਂ ਉੱਤੇ ਦਾਣੇਦਾਰ-ਟਿਸ਼ੂ ਪੈਦਾ ਹੋਣੇ ਸ਼ਾਮਲ ਹਨ।[1] ਇਸ ਵਿੱਚ ਦਰਦ ਮਹਿਸੂਸ ਹੋਣ ਦੀ ਕਮੀ ਦੇ ਨਤੀਜੇ ਪੈਦਾ ਹੋ ਸਕਦੇ ਹਨ ਅਤੇ ਇਸਕਰਕੇ ਲਗਾਤਾਰ ਸੱਟਾਂ ਲੱਗਣ ਜਾਂ ਨਾ-ਪਤਾ ਲੱਗੇ ਜ਼ਖਮਾਂ ਦੀ ਲਾਗ ਕਰਕੇ ਹੱਥਾਂ-ਪੈਰਾਂ ਦੇ ਹਿੱਸੇ ਖਰਾਬ ਹੋਣੇ ਸ਼ਾਮਲ ਹਨ।[3] ਨਿਰਬਲਤਾ ਅਤੇ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਸਕਦੀ ਹੈ।[3]

ਕੋੜ੍ਹ
ਵਰਗੀਕਰਨ ਅਤੇ ਬਾਹਰਲੇ ਸਰੋਤ
ਓ.ਐਮ.ਆਈ. ਐਮ. (OMIM)246300
ਰੋਗ ਡੇਟਾਬੇਸ (DiseasesDB)8478
ਮੈੱਡਲਾਈਨ ਪਲੱਸ (MedlinePlus)001347
ਈ-ਮੈਡੀਸਨ (eMedicine)med/1281 derm/223 neuro/187
MeSHD007918

ਕੋੜ੍ਹ ਲੋਕਾਂ ਵਿੱਚ ਫੈਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਖੰਘ ਜਾਂ ਪੀੜਤ ਵਿਅਕਤੀ ਦੇ ਨੱਕ ਵਿੱਚ ਨਿਕਲਣ ਵਾਲੇ ਤਰਲ ਨਾਲ ਸੰਪਰਕ ਵਿੱਚ ਹੋਣ ਨਾਲ ਇਹ ਫੈਲਦਾ ਹੈ।[4] ਕੋੜ੍ਹ ਆਮ ਤੌਰ ਉੱਤੇ ਗਰੀਬੀ ਵਿੱਚ ਰਹਿਣ ਵਾਲਿਆਂ ਵਿੱਚ ਫੈਲਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਸੁਆਸ ਦੀਆਂ ਬੂੰਦਾਂ ਰਾਹੀਂ ਇੱਕ ਤੋਂ ਦੂਜੇ ਤੱਕ ਫੈਲਦਾ ਹੈ।[3] ਆਮ ਵਿਸ਼ਵਾਸ ਦੇ ਉਲਟ ਇਹ ਬਹੁਤ ਲਾਗ ਵਾਲਾ ਰੋਗ ਨਹੀਂ ਹੈ।[3] ਰੋਗ ਦੀਆਂ ਦੋ ਮੁੱਖ ਕਿਸਮਾਂ ਬੈਕਟਰੀਆਂ ਦੀਆਂ ਗਿਣਤੀ ਉੱਤੇ ਅਧਾਰਿਤ ਹਨ: ਪੌਸੀਬੈਕੀਲਰੀ ਅਤੇ ਮਲਟੀਬੈਕੀਲੇਰੀ[3] ਦੋਵਾਂ ਕਿਸਮਾਂ ਨੂੰ ਕਮਜ਼ੋਰ ਪਿਗਮੇਂਟਡ, ਸੁੰਨ ਹੋਈ ਚਮੜੀ, ਖੰਡ ਮੌਜੂਦ ਹੋਣ ਰਾਹੀਂ ਵੱਖ ਕੀਤਾ ਜਾਂਦਾ ਹੈ, ਪੌਸੀਬੈਕੀਲਰੀ ਵਿੱਚ ਪੰਜ ਜਾਂ ਘੱਟ ਹੁੰਦੇ ਹਨ ਅਤੇ ਮਲਟੀਬੈਕੀਲੇਰੀ ਵਿੱਚ ਪੰਜ ਤੋਂ ਵੱਧ ਹੁੰਦੇ ਹਨ।[3] ਰੋਗ ਦੀ ਜਾਂਚ ਨੂੰ ਚਮੜੀ ਦੀ ਬਾਇਓਪਸੀ ਵਿੱਚ ਤੇਜ਼ਾਬ-ਤੇਜ਼ ਬਾਸਿੱਲੀ ਨੂੰ ਲੱਭਣ ਜਾਂ ਪੋਲੀਮਰਸੇ ਲੜੀ ਪ੍ਰਕਿਰਿਆ ਦੀ ਵਰਤੋਂ ਕਰਕੇ ਡੀ.ਐਨ.ਏ ਦੀ ਖੋਜ ਨਾਲ ਤਸਦੀਕ ਕੀਤਾ ਜਾ ਸਕਦਾ ਹੈ।[3]

ਕੋੜ੍ਹ ਇਲਾਜ ਨਾਲ ਠੀਕ ਹੋਣਯੋਗ ਹੈ, ਜਿਸ ਨੂੰ ਮਲਟੀਡਰੱਗ ਥਰੈਪੀ (MDT), ਕਿਹਾ ਜਾਂਦਾ ਹੈ।[1] ਪੌਸੀਬੈਕੀਲਰੀ ਕੋੜ੍ਹ ਦਾ ਡਪਸੋਨ ਅਤੇ ਰਿਫਾਮਪੇਸਿਨ ਨਾਲ ਇਲਾਜ ਛੇ ਮਹੀਨਿਆਂ ਦੇ ਹੈ।[3] ਮਲਟੀਬੈਕੀਲੇਰੀ ਕੋੜ੍ਹ ਦਾ ਇਲਾਜ ਰਿਫਾਰਮਪੇਸਿਨ, ਡਪਸੋਨ ਅਤੇ ਕਲੋਫਾਜ਼ੀਮੀਨ ਨਾਲ 12 ਮਹੀਨੇ ਲੰਮਾ ਹੈ।[3] ਇਹਨਾਂ ਇਲਾਜਾਂ ਨੂੰ ਸੰਸਾਰ ਸਿਹਤ ਸੰਗਠਨ ਵਲੋਂ ਮੁਫ਼ਤ ਕੀਤਾ ਜਾਂਦਾ ਹੈ।[1] ਹੋਰ ਵੀ ਕਈ ਰੋਗਾਣੂ-ਨਾਸ਼ਕ ਦਵਾਈਆਂ ਵਰਤੀਆਂ ਜਾ ਸਕਦੀਆਂ ਹਨ।[3] 2012 ਦੌਰਾਨ ਸੰਸਾਰ ਭਰ ਵਿੱਚ ਕੋੜ੍ਹ ਦੇ ਪੁਰਾਣੇ ਕੇਸਾਂ ਦੀ ਗਿਣਤੀ 1980 ਦੀ 5 ਕਰੋੜ 20 ਲੱਖ ਦੀ ਗਿਣਤੀ ਦੇ ਮੁਕਾਬਲੇ 1 ਲੱਖ, 80 ਹਜ਼ਾਰ ਰਹਿ ਗਈ ਹੈ।[1][5][6] ਨਵੇਂ ਕੇਸਾਂ ਦੀ ਗਿਣਤੀ 2,30,000 ਹੈ।[1] ਸਭ ਤੋਂ ਵੱਧ ਨਵੇਂ ਕੇਸ 16 ਦੇਸ਼ਾਂ ਵਿੱਚ ਹੋ ਰਹੇ ਹਨ, ਜਿਸ ਵਿੱਚੋਂ ਭਾਰਤ ਵਿੱਚ ਅੱਧੇ ਤੋਂ ਵੱਧ ਹਨ।[1][3] ਪਿਛਲੇ 20 ਸਾਲਾਂ ਦੌਰਾਨ ਸੰਸਾਰ ਭਰ ਵਿੱਚ 1 ਕਰੋੜ 60 ਲੱਖ ਲੋਕ ਦਾ ਕੋੜ੍ਹ ਲਈ ਇਲਾਜ ਕੀਤਾ ਜਾ ਚੁੱਕਾ ਹੈ।[1] ਅਮਰੀਕਾ ਵਿੱਚ ਹਰ ਸਾਲ 200 ਕੇਸ ਮਿਲਦੇ ਹਨ।[7]

ਕੋੜ੍ਹ ਨੇ ਮਨੁੱਖ ਨੂੰ ਹਜ਼ਾਰਾਂ ਸਾਲਾਂ ਤੋਂ ਪ੍ਰਭਾਵਿਤ ਕੀਤਾ ਹੈ।[3] ਬੀਮਾਰੀ ਨੂੰ ਇਸ ਦਾ ਨਾਂ ਲਾਤੀਨੀ ਅੱਖਰ ਲੈਪਰਾ () ਤੋਂ ਮਿਲਿਆ ਹੈ, ਜਿਸ ਦਾ ਅਰਥ ਹੈ ਕਿ "ਫਟਿਆ-ਪੁਰਾਣਾ", ਜਦੋਂ ਕਿ "ਹਨਸੇਨ ਦੀ ਬੀਮਾਰੀ" ਦਾ ਨਾਂ ਡਾਕਟਰ ਗਰਹਾਰਡ ਅਰਮੌਏਰ ਹਨਸੇਨ ਦੇ ਨਾਂ ਉੱਤੇ ਦਿੱਤਾ ਗਿਆ ਹੈ।[3] ਕੁਝ ਥਾਵਾਂ ਉੱਤੇ ਲੋਕਾਂ ਨੂੰ ਕੋੜ੍ਹੀਆਂ ਦੀਆਂ ਬਸਤੀਆਂ ਵਿੱਚ ਰੱਖਣਾ ਹਾਲੇ ਵੀ ਜਾਰੀ ਹੈ ਜਿਵੇਂ ਕਿ ਭਾਰਤ[8]ਚੀਨ[9] ਅਤੇ ਅਫ਼ਰੀਕਾ।[10] ਪਰ, ਬਹੁਤੀਆਂ ਬਸਤੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਕੋੜ੍ਹ ਬਹੁਤਾ ਲਾਗ ਦਾ ਰੋਗ ਨਹੀਂ ਹੈ।[10] ਸਮਾਜਿਕ ਦਾਗ਼ ਕੋੜ੍ਹ ਦੇ ਅਤੀਤ ਨਾਲ ਬਹੁਤ ਸੰਬੰਧਿਤ ਹੈ, ਜੋ ਕਿ ਖੁਦ-ਜਾਣਕਾਰੀ ਦੇਣ ਅਤੇ ਸ਼ੁਰੂਆਤੀ ਇਲਾਜ ਵਿੱਚ ਰੁਕਾਵਟ ਹੈ।[1] ਕੁਝ ਲੋਕ ਕੋੜ੍ਹੀ (leper) ਸ਼ਬਦ ਨੂੰ ਅਪਮਾਨਜਨਕ ਮੰਨਦੇ ਹਨ, ਜੋ ਕਿ "ਕੋੜ੍ਹ ਨਾਲ ਪ੍ਰਭਾਵਿਤ ਵਿਅਕਤੀ" ਵਾਕ ਨੂੰ ਤਰਜੀਹ ਦਿੰਦੇ ਹਨ।[11] ਸੰਸਾਰ ਕੋੜ੍ਹ ਦਿਵਸ ਨੂੰ ਕੋੜ੍ਹ ਤੋਂ ਪ੍ਰਭਾਵਿਤ ਲੋਕਾਂ ਵਾਸਤੇ ਜਾਗਰੂਕਤਾ ਪੈਦਾ ਕਰਨ ਲਈ 1954 ਵਿੱਚ ਸ਼ੁਰੂ ਕੀਤਾ ਗਿਆ ਹੈ।[12]

ਹਵਾਲੇ