ਗ਼ੁਲਾਮੀ

ਗ਼ੁਲਾਮੀ ਜਾਂ ਦਾਸਤਾ ਇੱਕ ਅਜਿਹਾ ਕਨੂੰਨੀ ਜਾਂ ਆਰਥਕ ਢਾਂਚਾ ਹੁੰਦਾ ਹੈ ਜਿਸ ਵਿੱਚ ਲੋਕਾਂ ਨੂੰ ਇੱਕ ਜਾਇਦਾਦ ਜਾਂ ਮਲਕੀਅਤ ਦੇ ਤੁੱਲ ਸਮਝਿਆ ਜਾਵੇ।[1] ਭਾਵੇਂ ਕਨੂੰਨ ਅਤੇ ਪ੍ਰਬੰਧ ਵੱਖੋ-ਵੱਖ ਹੋਣ ਪਰ ਗ਼ੁਲਾਮਾਂ ਨੂੰ ਜਾਇਦਾਦ ਸਮਝ ਕੇ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਗ਼ੁਲਾਮਾਂ ਨੂੰ ਉਹਨਾਂ ਉੱਤੇ ਹਾਸਲ ਕੀਤੀ ਜਿੱਤ, ਉਹਨਾਂ ਦੀ ਖ਼ਰੀਦਦਾਰੀ ਜਾਂ ਉਹਨਾਂ ਦੇ ਜਨਮ ਤੋਂ ਹੀ ਰੱਖਿਆ ਜਾਂਦਾ ਹੈ ਅਤੇ ਫੇਰ ਉਹਨਾਂ ਨੂੰ ਉਹਨਾਂ ਦੇ ਅਜ਼ਾਦੀ, ਕੰਮ ਦੀ ਮਨਾਹੀ ਜਾਂ ਤਨਖ਼ਾਹ ਆਦਿ ਦੀ ਮੰਗ ਵਰਗੇ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਅਤੀਤ ਵਿੱਚ ਗ਼ੁਲਾਮੀ ਦੀ ਪ੍ਰਥਾ ਨੂੰ ਬਹੁਤੇ ਸਮਾਜਾਂ ਵਿੱਚ ਮਾਨਤਾ ਪ੍ਰਾਪਤ ਸੀ; ਅਜੋਕੇ ਸਮਿਆਂ ਵਿੱਚ ਭਾਵੇਂ ਏਸ ਪ੍ਰਬੰਧ ਨੂੰ ਸਾਰੇ ਮੁਲਕਾਂ ਵਿੱਚ ਗ਼ੈਰ-ਕਨੂੰਨੀ ਐਲਾਨ ਦਿੱਤਾ ਗਿਆ ਹੈ ਪਰ ਇਹ ਕਰਜ਼ਾਈਪੁਣੇ, ਦਾਸਤਾ, ਘਰੇਲੂ ਖ਼ਿਦਮਤ ਜਾਂ ਜ਼ਬਰਨ ਵਿਆਹ ਵਰਗੀਆਂ ਰੀਤਾਂ ਦੇ ਰੂਪ ਵਿੱਚ ਚੱਲਦਾ ਆ ਰਿਹਾ ਹੈ।[2]

ਹਵਾਲੇ