ਦਜਲਾ ਦਰਿਆ

ਦਜਲਾ ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੂਰਬ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਫਰਾਤ ਹੈ। ਦਜਲਾ ਤੁਰਕੀ ਦੇ ਦੱਖਣ-ਪੂਰਬ ਵਿੱਚ ਖੁਰਦਿਸਤਾਨ ਨਾਮਕ ਪਹਾੜ ਤੋਂ ਨਿਕਲਕੇ ਦੱਖਣ ਵੱਲ ਤੁਰਕੀ ਅਤੇ ਇਰਾਕ ਵਿੱਚੀਂ 1,850 ਕਿ ਮੀ ਤੱਕ ਦੂਰੀ ਤੈਹ ਕਰਨ ਦੇ ਬਾਅਦ ਫਰਾਤ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ। ਦਜਲਾ ਆਪਣੇ ਉੱਪਰਲੇ ਭਾਗ ਵਿੱਚ ਤੀਬਰਗਾਮੀ ਹੈ, ਇਸ ਲਈ ਇਸਨੂੰ ਇੱਥੇ ਕੇਵਲ ਹਲਕੀਆਂ ਕਿਸ਼ਤੀਆਂ ਦੁਆਰਾ ਪਾਰ ਕੀਤਾ ਜਾਂਦਾ ਹੈ। ਇਸ ਦੇ ਤਟ ਉੱਤੇ ਬਸਰਾ, ਬਗਦਾਦ ਅਤੇ ਮੌਸੂਲ ਪ੍ਰਮੁੱਖ ਨਗਰ ਸਥਿਤ ਹਨ।

ਦਜਲਾ ਦਰਿਆ
River
ਸਰੋਤ ਤੋਂ ਲੱਗਪਗ 100 ਕਿ ਮੀ, ਦਜਲਾ ਭਰਪੂਰ ਖੇਤੀ ਸੰਭਵ ਕਰਵਾਉਂਦੀ ਹੈ।
ਦੇਸ਼ਤੁਰਕੀ, ਸੀਰੀਆ, ਇਰਾਕ
ਸਹਾਇਕ ਦਰਿਆ
 - ਖੱਬੇBatman, Garzan, Botan, Khabur, Greater Zab, Lesser Zab, 'Adhaim
 - ਸੱਜੇਵਾਦੀ ਥਾਰਥਾਰ
ਸ਼ਹਿਰਦਿਆਰਬਕੀਰ, ਮੋਸੁਲ, ਬਗਦਾਦ
ਸਰੋਤਹਜ਼ਾਰ ਝੀਲ
 - ਉਚਾਈ1,150 ਮੀਟਰ (3,773 ਫੁੱਟ)
 - ਦਿਸ਼ਾ-ਰੇਖਾਵਾਂ38°29′0″N 39°25′0″E / 38.48333°N 39.41667°E / 38.48333; 39.41667
ਦਹਾਨਾਸ਼ਟ ਅਲ-ਅਰਬ
 - ਸਥਿਤੀਅਲ-ਕੁਰਾਨਾਹ, ਬਸਰਾ ਸੂਬਾ, ਇਰਾਕ
ਲੰਬਾਈ1,850 ਕਿਮੀ (1,150 ਮੀਲ)
ਬੇਟ3,75,000 ਕਿਮੀ (1,44,788 ਵਰਗ ਮੀਲ)
ਡਿਗਾਊ ਜਲ-ਮਾਤਰਾਬਗਦਾਦ
 - ਔਸਤ1,014 ਮੀਟਰ/ਸ (35,809 ਘਣ ਫੁੱਟ/ਸ)
 - ਵੱਧ ਤੋਂ ਵੱਧ2,779 ਮੀਟਰ/ਸ (98,139 ਘਣ ਫੁੱਟ/ਸ)
 - ਘੱਟੋ-ਘੱਟ337 ਮੀਟਰ/ਸ (11,901 ਘਣ ਫੁੱਟ/ਸ)
[1][2]

ਹਵਾਲੇ