ਪੁਲਾੜ

ਖਗੋਲੀ ਪਿੰਡਾਂ ਵਿਚਕਾਰ ਪੈਂਦੀ ਸੁੰਨ ਥਾਂ

ਧਰਤੀ ਤੋਂ ਬਾਹਰ ਅਤੇ ਆਕਾਸ਼ ਵਿਚਕਾਰ ਪੈਂਦੀ ਸੁੰਨੀ ਥਾਂ ਨੂੰ ਪੁਲਾੜ ਜਾਂ ਅੰਤਰਿਕਸ਼ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ ਹਾਈਡਰੋਜਨ ਅਤੇ ਹੀਲੀਅਮ ਦਾ ਪਲਾਜ਼ਮਾ, ਨਿਊਟਰੀਨੋ ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। ਬਿਗ ਬੈਂਗ ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਲਕੀਰ ਤਾਪਮਾਨ 2.7 ਕੈਲਵਿਨ (K) ਰੱਖਿਆ ਗਿਆ ਹੈ।[1] ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ 90% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ ਹਨੇਰਾ ਪਦਾਰਥ ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਖਿੱਚ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।[2]ਰਾਕੇਸ਼ ਸ਼ਰਮਾ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ 138ਵਾਂ ਪੁਲਾੜ ਯਾਤਰੀ ਹੈ ਜੋ 2 ਅਪ੍ਰੈਲ 1984 ਨੂੰ ਪੁਲਾੜ ਵਿੱਚ ਗਿਆ ਸੀ|

ਹਵਾਲੇ